Reporter..S M Singh

ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਦਿਹਾੜਿਆਂ ਦੀ ਥਾਂ ਵਿਅਕਤੀ ਵਿਸ਼ੇਸ਼ ਦਾ ਸਮਾਗਮ ਕਿਉਂ?—ਸੂਤਰ     ਅਕਾਲੀ ਦਲ ਦਾ ਵੱਡਾ ਫੈਸਲਾ! ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ, ਦੇਖੋ ਪੂਰੀ List    ਨਸ਼ਿਆਂ ਖ਼ਿਲਾਫ਼ ਬੋਲਣਾ ਪਿਆ ਭਾਰੀ? ਮਜ਼ਦੂਰ ਦੀ ਇਲਾਜ ਦੌਰਾਨ ਮੌਤ ਨੇ ਛੇੜੀ ਨਵੀਂ ਚਰਚਾ    ਪਿੰਡ ਵੱਲ ਆ ਰਹੇ ਸਨ ਪਤੀ-ਪਤਨੀ, ਪੁਲਸ ਨੇ ਰੋਕਿਆ ਤਾਂ ਖੁੱਲ੍ਹਿਆ ਵੱਡਾ ਰਾਜ਼    ਭਾਰਤ ਦੀ 7.8% Gdp Growth ’ਤੇ ਸਵਾਲ, ਅੰਕੜਿਆਂ ਨੂੰ ਲੈ ਕੇ ਨਵੀਂ ਬਹਿਸ    ਰਾਹੁਲ ਗਾਂਧੀ ਨੂੰ ਝਟਕਾ? ਬੰਬੇ ਹਾਈ ਕੋਰਟ ਨੇ ਮਾਣਹਾਨੀ ਮਾਮਲੇ ’ਚ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਖ਼ਬਰ    ਹਲਦਵਾਨੀ ਜ਼ਮੀਨੀ ਵਿਵਾਦ: ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸੁਰੱਖਿਆ ਸਖ਼ਤ    ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਮਾਨਸੂਨ ਅਜੇ ਵੀ ਸਰਗਰਮ    ਸੁਪਰੀਮ ਕੋਰਟ: ਕੋਲੇਜੀਅਮ ਦੀਆਂ ਸਿਫ਼ਾਰਸ਼ਾਂ ’ਤੇ ਸਮਾਂ ਸੀਮਾ ਦੀ ਮੰਗ    ਡਾਲਰ ਦੇ ਮੁਕਾਬਲੇ ਰੁਪਏ ’ਤੇ ਦਬਾਅ, ₹94.69 ਦੇ ਨੇੜੇ ਪਹੁੰਚਿਆ   
ਅਧਰੰਗ (ਬਰੇਨ ਸਟਰੋਕ) ਦੇ ਤੁਰੰਤ ਇਲਾਜ ਲਈ ਹੱਬ ਬਣੇਗਾ ਰਜਿੰਦਰਾ ਹਸਪਤਾਲ: ਡਾ. ਬਲਬੀਰ ਸਿੰਘ
July 25, 2025
-

S M Singh / Patiala

Reporter..S M Singh

ਅਧਰੰਗ (ਬਰੇਨ ਸਟਰੋਕ) ਦੇ ਤੁਰੰਤ ਇਲਾਜ ਲਈ ਹੱਬ ਬਣੇਗਾ ਰਜਿੰਦਰਾ ਹਸਪਤਾਲ: ਡਾ. ਬਲਬੀਰ ਸਿੰਘ

ਪਟਿਆਲਾ, 25 ਜੁਲਾਈ 2025 :

               ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਨੂੰ ਬਰੇਨ ਸਟਰੋਕ (ਅਧਰੰਗ) ਇਲਾਜ ਲਈ ਹੱਬ ਬਣਾਇਆ ਜਾਵੇਗਾ, ਜਿਥੇ ਆਲੇ ਦੁਆਲੇ ਦੇ ਚਾਰ ਜ਼ਿਲ੍ਹੇ ਸਪੋਕ ਹੋਣਗੇ। ਇਹ ਘੋਸ਼ਣਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸੁਪਰ ਸਪੈਸ਼ਲਿਟੀ ਬਲਾਕ ਵਿਖੇ ਕੀਤੀ। ਮੰਤਰੀ ਨੇ ਦੱਸਿਆ ਕਿ ਪਟਿਆਲਾ ਪਹਿਲਾਂ ਹੀ ਦਿਲ ਦੇ ਦੌਰੇ ਇਲਾਜ ਲਈ ਹੱਬ ਹੈ, ਜਿਥੇ 700 ਵਿਅਕਤੀਆਂ ਨੂੰ ਟਰੇਨਿੰਗ ਦੇ ਕੇ 583 ਮਰੀਜ਼ਾਂ ਦੀ ਜਾਨ ਬਚਾਈ ਗਈ। ਹੁਣ ਅਧਰੰਗ ਇਲਾਜ ਲਈ ਵੀ ਇਹ ਵਿਧੀ ਅਪਣਾਈ ਜਾਵੇਗੀ।

ਫੋਰਟਿਸ ਜਾਂ ਮੈਕਸ ਵਰਗੇ ਹਸਪਤਾਲਾਂ ਵਰਗਾ ਇਲਾਜ ਹੁਣ ਪਟਿਆਲਾ 'ਚ ਵੀ ਮੁਫ਼ਤ ਮਿਲੇਗਾ। ਸੂਬਾ ਸਰਕਾਰ ਯੂਨੀਵਰਸਲ ਸਿਹਤ ਬੀਮਾ ਲੈ ਕੇ ਆ ਰਹੀ ਹੈ, ਅਤੇ ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ ਕੇਅਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਬੋਨ ਮੈਰੋ ਟਰਾਂਸਪਲਾਂਟ ਅਤੇ ਗੂੰਗੇ-ਬਹਿਰੇ ਬੱਚਿਆਂ ਲਈ ਕੋਕਲੀਅਰ ਇੰਪਲਾਂਟ ਰਾਹੀਂ ਇਲਾਜ ਦੀ ਯੋਜਨਾ ਵੀ ਬਣਾਈ ਗਈ ਹੈ।

Powered by Froala Editor


Recommended Posts