ਫਰੀਦਾਬਾਦ ‘ਚ ਡਾਕਟਰ ਦੇ ਘਰੋਂ 300 ਕਿਲੋਗ੍ਰਾਮ ਆਰਡੀਐਕਸ ਬਰਾਮਦ
November 10, 2025
Rajni / Chandigarh
Reporter..Rajni ਫਰੀਦਾਬਾਦ ‘ਚ ਡਾਕਟਰ ਦੇ ਘਰੋਂ 300 ਕਿਲੋਗ੍ਰਾਮ ਆਰਡੀਐਕਸ ਬਰਾਮਦ ਚੰਡੀਗੜ੍ਹ, 10 ਨਵੰਬਰ 2025 : ਜੰਮੂ-ਕਸ਼ਮੀਰ ਪੁਲਿਸ ਨੇ ਫਰੀਦਾਬਾਦ ਵਿੱਚ ਡਾਕਟਰ ਆਦਿਲ ਅਹਿਮਦ ਦੇ ਘਰ ਤੋਂ ਤਕਰੀਬਨ 300 ਕਿਲੋਗ੍ਰਾਮ ਆਰਡੀਐਕਸ, ਏਕੇ-56 ਰਾਈਫਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਆਦਿਲ ਨੂੰ 7 ਨਵੰਬਰ ਨੂੰ ਸਹਾਰਨਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਉਸਨੇ ਵਿਸਫੋਟਕ ਛੁਪਾਉਣ ਦੀ ਗੱਲ ਮੰਨੀ। ਉਹ ਪਹਿਲਾਂ ਅਨੰਤਨਾਗ ਦੇ ਜੀਐਮਸੀ ਵਿੱਚ ਡਾਕਟਰੀ ਕਰਦਾ ਸੀ ਤੇ 2024 ਵਿੱਚ ਅਸਤੀਫਾ ਦੇਣ ਤੋਂ ਬਾਅਦ ਸਹਾਰਨਪੁਰ ਸ਼ਿਫਟ ਹੋ ਗਿਆ ਸੀ। ਉਸਦੀ ਜਾਣਕਾਰੀ ‘ਤੇ ਪੁਲਵਾਮਾ ਤੋਂ ਇੱਕ ਹੋਰ ਡਾਕਟਰ ਮੁਜਾਹਿਲ ਸ਼ਕੀਲ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
300
Recommended Posts
Trending Stories
Hot News