September 27, 2025
Rajni / Nawanshahr
ਧੜੱਲੇਦਾਰ ਬਿਊਰੋ
ਸਰਕਾਰ ਨੇ ਮੁਫ਼ਤ ਟੈਸਟ, ਦਵਾਈਆਂ ਅਤੇ ਰਾਸ਼ਨ ਕਿੱਟਾਂ ਦੇਣ ਦੇ ਉਪਰਾਲੇ ਤੇਜ਼ ਕੀਤੇ
ਨਵਾਂਸ਼ਹਿਰ, 27 ਸਤੰਬਰ 2025 :
ਟੀ.ਬੀ. ਦੇ ਮਰੀਜਾਂ ਲਈ ਰਾਸ਼ਨ ਕਿੱਟਾਂ ਵੰਡਦੇ ਹੋਏ ਪੰਜਾਬ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਇਲਾਜ ਦੇ ਨਾਲ-ਨਾਲ ਮਰੀਜਾਂ ਦੀ ਸਮੂਹਿਕ ਸਹਾਇਤਾ ਵਿੱਚ ਵੀ ਪੂਰੀ ਤਰ੍ਹਾਂ ਵਚਨਬੱਧ ਹੈ। ਮੁਫ਼ਤ ਟੈਸਟ, ਦਵਾਈਆਂ ਅਤੇ ਲੋੜੀਂਦੇ ਪਦਾਰਥਾਂ ਵਾਲੀਆਂ ਕਿੱਟਾਂ ਸਥਾਨਕ ਹਸਪਤਾਲਾਂ ਅਤੇ ਸਰਕਾਰੀ ਢਾਂਚਿਆਂ ਰਾਹੀਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਦਾਲਾਂ, ਪ੍ਰੋਟੀਨ ਆਧਾਰਤ ਸਮੱਗਰੀ ਅਤੇ ਰੋਜ਼ਾਨਾ ਦੀ ਖੁਰਾਕ ਸ਼ਾਮਲ ਹੈ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਮਰੀਜਾਂ ਲਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਲਗਾਤਾਰ ਮਦਦ ਦਾ ਜ਼ਿਕਰ ਕੀਤਾ।
Powered by Froala Editor