ਥਾਈਲੈਂਡ ’ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਦਸਤਾਰ ਉਤਾਰਨ ਦਾ ਵੀ ਦਾਅਵਾ    Pau ਪਹੁੰਚੇ Cm ਮਾਨ ਦੇ ਕਾਫ਼ਲੇ ਅੱਗੇ ਬਿੱਟੂ ਦਾ ਪ੍ਰਦਰਸ਼ਨ, ਆਂਡੇ-ਟਮਾਟਰ ਸੁੱਟੇ ਜਾਣ ਮਗਰੋਂ ਪੁਲੀਸ ਨੇ ਲਿਆ ਹਿਰਾਸਤ ’ਚ    ਬਾਬਾ ਬਕਾਲਾ ’ਚ ਅਕਾਲੀ ਦਲ ਨੂੰ ਝਟਕਾ, ਛੱਜਲਵੱਡੀ ਪਿਉ-ਪੁੱਤਰ ‘ਆਪ’ ’ਚ ਸ਼ਾਮਲ    ਪੱਗ ’ਤੇ ਮਾਨ ਦੇ ਤਨਜ਼ ਦਾ ਸੈਣੀ ਵੱਲੋਂ ਜਵਾਬ, ਕਿਹਾ- ‘ਪੱਗ ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ    Pau ਦੇ ਗੇਟ ਨੰਬਰ 8 ਬਾਹਰ ਸ਼ਰਾਬ ਦੀ ਬੋਤਲ, ਟਮਾਟਰ ਤੇ ਆਂਡੇ ਲੈ ਕੇ ਪਹੁੰਚੇ ਰਵਨੀਤ ਬਿੱਟੂ, Cm ਮਾਨ ’ਤੇ ਸਾਧਿਆ ਨਿਸ਼ਾਨਾ    H-1b Visa: ਭਾਰਤੀਆਂ ਲਈ ਵੱਡੀ ਖ਼ਬਰ, $1 ਲੱਖ ਵਾਲੀ ਸ਼ਰਤ ਇੱਕ ਸਾਲ ਹੋਰ ਵਧੀ    3.16 ਕਰੋੜ ਖਪਤਕਾਰਾਂ ਲਈ ਵੱਡੀ ਖ਼ਬਰ, ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨਾ ਕਰਵਾਉਣ ’ਤੇ ਸਬਸਿਡੀ ਵਾਲਾ ਰਿਫ਼ਿਲ ਬੰਦ    ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ    Ugc Net June 2026: ਇੰਗਲਿਸ਼, ਕਾਮਰਸ ਤੇ ਸੋਸ਼ਿਆਲੋਜੀ ਦਾ ਰੀ-ਐਗਜ਼ਾਮ ਨਤੀਜਾ ਜਾਰੀ    ਚੰਡੀਗੜ੍ਹ ਦਾ ‘ਆਈਫੋਨ ਲੰਗਰ’ ਮੁੜ ਸੁਰਖੀਆਂ ’ਚ, 22 ਸਤੰਬਰ ਨੂੰ ਪਹਿਲਾ ਡਰਾਅ; 10 ਜੇਤੂਆਂ ਨੂੰ ਮਿਲਣਗੇ Iphone 17   
ਭਾਜਪਾ ਆਗੂ ਗੁਰਜੀਤ ਸਿੰਘ ਕੋਹਲੀ ਨੇ ਆਯੁਰ ਕੈਂਪ ਆਯੋਜਿਤ ਕਰ ਦਿਹਾਤੀ ਤੋਂ ਚੌਣਾਂ ਦਾ ਬਿਗੁਲ ਵਜਾਇਆ
January 31, 2026
Punjab-

ਭਾਜਪਾ ਆਗੂ ਗੁਰਜੀਤ ਸਿੰਘ ਕੋਹਲੀ ਨੇ ਆਯੁਰ ਕੈਂਪ ਆਯੋਜਿਤ ਕਰ ਦਿਹਾਤੀ ਤੋਂ ਚੌਣਾਂ ਦਾ ਬਿਗੁਲ ਵਜਾਇਆ

ਤ੍ਰਿਪੜੀ ਪਟਿਆਲਾ ਵਿਖੇ ਮੁਫ਼ਤ ਆਯੂਰ ਕੈਂਪ ਦਾ ਆਯੋਜਨ

ਨਰੂਲਾ / Patiala

ਤ੍ਰਿਪੜੀ, ਪਟਿਆਲਾ ਵਿਖੇ ਮੁਫ਼ਤ ਆਯੁਸ਼ ਮੈਡੀਕਲ ਕੈਂਪ ਸਫ਼ਲਤਾਪੂਰਵਕ ਆਯੋਜਿਤ ਪਟਿਆਲਾ, 31 ਜਨਵਰੀ 2026: ਡਾਇਰੈਕਟੋਰੇਟ ਆਫ਼ ਆਯੁਰਵੇਦਾ ਅਤੇ ਹੋਮਿਓਪੈਥੀ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਸਾਂਝੇ ਉਪਰਾਲੇ ਤਹਿਤ ਸ਼੍ਰੀ ਮਹਾਵੀਰ ਧਰਮਸ਼ਾਲਾ, ਤ੍ਰਿਪੜੀ (ਪਟਿਆਲਾ) ਵਿਖੇ ਇੱਕ ਮੁਫ਼ਤ ਆਯੁਸ਼ (ਆਯੁਰਵੇਦਿਕ ਅਤੇ ਹੋਮਿਓਪੈਥਿਕ) ਮੈਡੀਕਲ ਕੈਂਪ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਭਾਜਪਾ ਨੇਤਾ ਗੁਰਜੀਤ ਸਿੰਘ ਕੋਹਲੀ ਵੱਲੋਂ ਕੀਤਾ ਗਿਆ। ਇਹ ਸਿਹਤ ਕੈਂਪ ਖੁਖਰੈਨ ਵੈਲਫੇਅਰ ਸੋਸਾਇਟੀ (ਰਜਿਸਟਰਡ), ਪਟਿਆਲਾ ਅਤੇ ਉਸ ਦੀ ਗਵਰਨਿੰਗ ਟੀਮ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਵਿੱਚ ਡਾ. ਰਾਜੀਵ ਕੁਮਾਰ ਜ਼ਿੰਡੀਆ (ਜ਼ਿਲ੍ਹਾ ਹੋਮਿਓਪੈਥੀ ਅਧਿਕਾਰੀ), ਡਾ. ਮੋਹਨਲਾਲ ਕੌਸ਼ਲ (ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਅਧਿਕਾਰੀ), ਡਾ. ਪੂਨਮ ਵਰਮਾ, ਡਾ. ਸਵਿਤਾ ਕੌਂਡਲ, ਡਾ. ਰਾਜਨੀਤ ਕੌਰ, ਡਾ. ਸ਼ੀਤਲ ਚੌਧਰੀ, ਡਾ. ਯੋਗੇਸ਼ ਭਾਟੀਆ ਅਤੇ ਡਾ. ਰਾਜਨੀਸ਼ ਵਰਮਾ ਸਮੇਤ ਹੋਰ ਮਾਹਿਰ ਡਾਕਟਰਾਂ ਵੱਲੋਂ ਸੈਂਕੜਿਆਂ ਮਰੀਜ਼ਾਂ ਨੂੰ ਮੁਫ਼ਤ ਜਾਂਚ ਅਤੇ ਦਵਾਈਆਂ ਦਿੱਤੀਆਂ ਗਈਆਂ। ਖੁਖਰੈਨ ਵੈਲਫੇਅਰ ਸੋਸਾਇਟੀ ਦੀ ਗਵਰਨਿੰਗ ਟੀਮ, ਜਿਸ ਦੀ ਅਗਵਾਈ ਆਰ.ਐਲ. ਭਾਸਿਨ (ਫਾਊਂਡਰ ਚੇਅਰਮੈਨ) ਅਤੇ ਰਾਸ਼ਟਰੀ ਪ੍ਰਧਾਨ ਗੁਰਜੀਤ ਸਿੰਘ ਕੋਹਲੀ ਕਰ ਰਹੇ ਹਨ, ਦੇ ਨਾਲ ਉਪ-ਪ੍ਰਧਾਨ ਸਤੀਸ਼ ਸੇਠੀ ਟੋਨੀ, ਸਕੱਤਰ ਹਰਿ ਓਮ ਸਾਹਨੀ, ਐਡਵੋਕੇਟ ਨੱਡਾ ਜੀ ਅਤੇ ਹੋਰ ਮੈਂਬਰਾਂ ਨੇ ਕੈਂਪ ਦੀ ਵਿਵਸਥਾ ਵਿੱਚ ਸਰਗਰਮ ਭੂਮਿਕਾ ਨਿਭਾਈ। ਇਸ ਮੌਕੇ ਭਾਜਪਾ ਨੇਤਾ ਗੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੁਸ਼ ਕੈਂਪ ਲੋਕਾਂ ਨੂੰ ਸਸਤੀ ਅਤੇ ਗੁਣਵੱਤਾ ਭਰੀ ਸਿਹਤ ਸੇਵਾ ਪ੍ਰਦਾਨ ਕਰਨ ਵਿੱਚ ਬਹੁਤ ਮਦਦਗਾਰ ਹਨ ਅਤੇ ਸਮਾਜਕ ਸੇਵਾ ਵੱਲ ਇੱਕ ਮਹੱਤਵਪੂਰਣ ਕਦਮ ਹਨ। ਕੈਂਪ ਦੇ ਆਯੋਜਕਾਂ ਨੇ ਸਾਰੇ ਡਾਕਟਰਾਂ, ਸਟਾਫ਼ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਹ ਕੈਂਪ ਸਫ਼ਲ ਬਣਿਆ। ਇਸ ਮੌਕੇ ਐਡਵੋਕੇਟ ਵਿਨੋਕ ਕੁਮਾਰ ਨੱਡਾ, ਸ਼ਰਨਜੀਤ ਕੌਰ, ਗੁਰਜੋਤ ਗੋਲਡੀ, ਰਾਜ ਸਿੰਘ, ਬਿੱਟੂ ਜਲੋਟਾ, ਡਾ. ਸੇਠੀ, ਰਾਜੇਸ਼ ਵਾਲੀਆ, ਕਮਲਦੇਵ, ਐਡਵੋਕੇਟ ਗੁਰਪ੍ਰੀਤ ਸਿੰਘ, ਰਜਿਸਟਰਾਰ ਗੁਰਵਿੰਦਰ ਸਿੰਘ, ਦਿਨੇਸ਼ ਚਾਵਲਾ, ਐਡਵੋਕੇਟ ਗੁਰਵਿੰਦਰ ਸਿੰਘ, ਐਡਵੋਕੇਟ ਸੁਰਿੰਦਰ ਚੌਹਾਨ, ਐਡਵੋਕੇਟ ਅਨਿਲ ਸਹਿਗਲ, ਐਡਵੋਕੇਟ ਅਰਵਿੰਦ ਪਾਲ ਆਦਿ ਹਾਜਰ ਸਨ

Punjab


Recommended Posts