ਪਤਨੀ ਦਾ ਫੋਨ ਹੈਕ ਕਰਨਾ ਪਿਆ ਭਾਰੀ, It ਐਕਟ ਤਹਿਤ ਕੇਸ ਦਰਜ    ਪੰਜਾਬ ਵਿੱਚ Bjp ਦੀ ਸਰਕਾਰ ਬਣੀ ਤਾਂ 6 ਮਹੀਨਿਆਂ ’ਚ ਨਸ਼ਾ ਸਪਲਾਈ ਚੇਨ ਤੋੜਨ ਦਾ ਸ਼ਿਵਰਾਜ ਚੌਹਾਨ ਦਾ ਦਾਅਵਾ    ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਆਕਾਸ਼ ਬੱਟਾ ਨੂੰ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਮਨਜ਼ੂਰੀ    ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ   
ਬੁਢਲਾਡਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਮੀਖਿਆ ਮੀਟਿੰਗ ਦਾ ਆਯੋਜਨ
June 7, 2026
Yudh-Nashia-Virudh

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜੋਸ਼ੋ ਖਰੋਸ਼ ਨਾਲ ਜਾਰੀ ਰਹੇਗੀ: ਪ੍ਰਿੰਸੀਪਲ ਬੁਧ ਰਾਮ

Dharaledar Bureau / Mansa

ਬੁਢਲਾਡਾ, 6 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਬੁਢਲਾਡਾ ਵਿਖੇ ਸਮੀਖਿਆ ਮੀਟਿੰਗ ਹੋਈ ਜਿਸ ਵਿੱਚ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ ਮੰਡਲ ਮੈਜਿਸਟਰੇਟ ਗਗਨਦੀਪ ਸਿੰਘ ਅਤੇ ਡੀਐਸਪੀ ਸਿਕੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਇੱਕ ਮਾਰਚ 2025 ਤੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ 60 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਜਾ ਚੁੱਕਾ ਹੈ ਅਤੇ 50 ਹਜ਼ਾਰ ਤੋਂ ਵੱਧ ਐਫ,ਆਈ,ਆਰ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਵੱਡੀ ਪੱਧਰ 'ਤੇ ਚਿੱਟਾ,ਸਮੈਕ, ਅਫੀਮ, ਗੋਲੀਆਂ ਅਤੇ ਨਗਦੀ ਫੜੀ ਗਈ ਹੈ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਪੇਂਡੂ ਡਿਫੈਂਸ ਕਮੇਟੀਆਂ ਦੇ ਮੈਂਬਰ ਨਿਡਰ ਹੋ ਕੇ ਨਸ਼ਿਆਂ ਦੇ ਖਾਤਮੇ ਲਈ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀ ਵੀ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਨਸ਼ਿਆਂ ਦੇ ਤਸਕਰਾਂ ਨੂੰ ਫੜ੍ਹਨ ਲਈ ਕੋਈ ਢਿੱਲ ਨਾ ਕਰਨ । ਮੀਟਿੰਗ ਵਿੱਚ ਸਾਰੇ ਪੇਂਡੂ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਤੋਂ ਲਿਖਤੀ ਸੁਝਾਅ ਲਏ ਗਏ। ਇਸ ਦੌਰਾਨ ਜਲਦੀ ਹੀ ਪੰਜ ਈ- ਰਿਕਸ਼ਾ ਚਲਾਏ ਜਾਣ ਦੀ ਗੱਲ ਆਖੀ ਗਈ ਜੋ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪਿੰਡ ਜਾਣਗੇ। ਸਟੇਜ ਦੀ ਕਾਰਵਾਈ ਹਲਕਾ ਕੋਆਰਡੀਨੇਟਰ ਪ੍ਰੀਤ ਗਿੱਲ ਨੇ ਨਿਭਾਈ ਅਤੇ ਲਖਵਿੰਦਰ ਲੱਖੀ ਸਰਪੰਚ ਬੋੜਾਵਾਲ, ਜ਼ਿਲ੍ਹਾ ਕੋਆਰਡੀਨੇਟਰ ਸਤੀਸ਼ ਸਿੰਗਲਾ ਚੇਅਰਮੈਨ, ਜਸਵਿੰਦਰ ਸਿੰਘ ਸਰਪੰਚ ਰਿਓਂਦ ਕਲਾਂ, ਬਲਵੀਰ ਸਿੰਘ ਛੀਨਾ ਚੇਅਰਮੈਨ ਬਲਾਕ ਸੰਮਤੀ, ਕੁਲਵੰਤ ਸਿੰਘ ਸ਼ੇਰ ਖਾਂ ਵਾਲਾ ਅਤੇ ਸਤਨਾਮ ਸਿੰਘ ਖਨਾਲੀਆ ਨੇ ਵੀ ਸੰਬੋਧਨ ਕੀਤਾ।

Yudh Nashia Virudh


Recommended Posts