ਭਾਜਪਾ ਨੇ ਸੰਗਠਨਾਤਮਕ ਢਾਂਚੇ ’ਚ ਕੀਤਾ ਵੱਡਾ ਫੇਰਬਦਲ    ਪੰਜਾਬ ਸਰਕਾਰ ਨੇ 8% Da ਦੀ ਕਿਸ਼ਤ ਦੀ ਚਿੱਠੀ ਕੀਤੀ ਜਾਰੀ, 42% ਤੋਂ ਵਧ ਕੇ 50% ਹੋਇਆ Da    ਪੰਜਾਬ ’ਚ ਬੱਚਿਆਂ ਦੀ ਤਸਕਰੀ ਖ਼ਿਲਾਫ਼ ਸਖ਼ਤੀ, 704 ਬੱਚੇ ਭੀਖ ਮੰਗਣ ਵਾਲੇ ਗਰੋਹਾਂ ਤੋਂ ਬਚਾਏ    Gmada ’ਚ Ed ਦੀ ਰੇਡ ਦੂਜੇ ਦਿਨ ਵੀ ਜਾਰੀ, 22 ਘੰਟਿਆਂ ਤੋਂ ਫਾਈਲਾਂ ਦੀ ਜਾਂਚ; Tila Consultants ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ    ਬੈਂਕਾਂ ਵਿੱਚ 5 ਦਿਨ ਤੱਕ ਪ੍ਰਭਾਵਿਤ ਰਹਿ ਸਕਦੀਆਂ ਨੇ ਸੇਵਾਵਾਂ, Sbi ਸਮੇਤ ਕਈ ਬੈਂਕਾਂ ਦੀ ਐਡਵਾਈਜ਼ਰੀ    ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ, ਹਰਿਆਣਾ ’ਚ ਕਿਸਾਨਾਂ ’ਤੇ ਕਾਰਵਾਈ ਦੀ Skm ਵੱਲੋਂ ਨਿੰਦਾ    ਮਹਿਰੋਂ ਨੂੰ ਪੁਰਾਣੇ ਕੇਸ ’ਚ ਮੋਗਾ ਅਦਾਲਤ ’ਚ ਕੀਤਾ ਪੇਸ਼, ਵਕੀਲ ਨੇ ਕੇਸ ਨੂੰ ਦੱਸਿਆ ਸਿਆਸੀ ਆਧਾਰ ’ਤੇ ਦਰਜ    16 ਅਕਤੂਬਰ ਨੂੰ ਪੈਣਗੀਆਂ ਵੋਟਾਂ, ਹਰਦੀਪ ਪੁਰੀ ਦੀ ਸੀਟ ਵੀ ਸ਼ਾਮਲ    ਮੁਹਾਲੀ Gmada ਦਫ਼ਤਰ ’ਚ Ed ਦੀ ਵੱਡੀ ਰੇਡ, 3 ਮੰਜ਼ਿਲਾਂ ਸੀਲ    ਪੰਜਾਬ ਪੁਲੀਸ ਨੇ ਵਰਦੀ ਨਾ ਪਾਉਣ ਵਾਲੀ ਵਾਇਰਲ ਆਡੀਓ ਨੂੰ ਦੱਸਿਆ ਝੂਠੀ ਐਡਵਾਇਜ਼ਰੀ   
ਬਲਾਕ ਸ਼ੇਰਪੁਰ ਦੇ ਲੋਕਾਂ ਵੱਲੋਂ 'ਸੀ.ਐੱਮ. ਦੀ ਯੋਗਸ਼ਾਲਾ' ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
August 4, 2026
Punjabi-Khabran

Dharaledar Bureau / Punjab

ਸ਼ੇਰਪੁਰ, 4 ਅਗਸਤ ਪੰਜਾਬ ਸਰਕਾਰ ਦੀ ਲੋਕ ਭਲਾਈ ਪਹਿਲ ‘ਸੀ.ਐੱਮ. ਦੀ ਯੋਗਸ਼ਾਲਾ’ ਨੂੰ ਬਲਾਕ ਸ਼ੇਰਪੁਰ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਯੋਗ ਕਲਾਸਾਂ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਹਿੱਸਾ ਲੈ ਕੇ ਆਪਣੀ ਸਿਹਤ ਵਿੱਚ ਸਕਾਰਾਤਮਕ ਬਦਲਾਅ ਮਹਿਸੂਸ ਕਰ ਰਹੇ ਹਨ। ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਨਿਯਮਿਤ ਯੋਗ ਅਭਿਆਸ ਨਾਲ ਕਈ ਭਾਗੀਦਾਰਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੀਆਂ ਗੰਭੀਰ ਸਿਹਤ ਸਮੱਸਿਆਵਾਂ ਤੋਂ ਵੱਡੀ ਰਾਹਤ ਮਿਲੀ ਹੈ। ਇਸ ਦੌਰਾਨ ਰੁਪਿੰਦਰ ਕੌਰ ਨੇ ਪੁਰਾਣੇ ਸਰਵਾਈਕਲ ਦਰਦ ਤੋਂ ਛੁਟਕਾਰਾ ਪਾ ਕੇ ਸਿਹਤਮੰਦ ਜੀਵਨ ਦੀ ਸ਼ੁਰੂਆਤ ਕੀਤੀ ਹੈ, ਜਦਕਿ ਉਰਮਿਲਾ ਦੇਵੀ ਨੂੰ ਗੋਡਿਆਂ ਦੇ ਦਰਦ ਵਿੱਚ ਕਾਫ਼ੀ ਆਰਾਮ ਮਿਲਿਆ ਹੈ। ਇਸੇ ਤਰ੍ਹਾਂ ਜੋਗਿੰਦਰ ਕੌਰ ਦਾ ਘੱਟ ਬਲੱਡ ਪ੍ਰੈਸ਼ਰ ਹੁਣ ਆਮ ਪੱਧਰ 'ਤੇ ਆ ਗਿਆ ਹੈ, ਵੀਰਪਾਲ ਕੌਰ ਨੇ ਵਜ਼ਨ ਘਟਾਉਣ ਦੇ ਨਾਲ-ਨਾਲ ਪਿੱਠ ਦੇ ਦਰਦ ਤੋਂ ਮੁਕਤੀ ਪ੍ਰਾਪਤ ਕੀਤੀ ਹੈ ਅਤੇ ਕੁਲਵਿੰਦਰ ਕੌਰ ਨੂੰ ਮਾਈਗ੍ਰੇਨ ਦੀ ਸਮੱਸਿਆ ਤੋਂ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ 'ਸੀ.ਐੱਮ. ਦੀ ਯੋਗਸ਼ਾਲਾ' ਪੰਜਾਬ ਸਰਕਾਰ ਦੀ ਇੱਕ ਲੋਕ-ਪੱਖੀ ਅਤੇ ਸਿਹਤ ਕੇਂਦਰਿਤ ਪਹਿਲ ਹੈ, ਜਿਸ ਦਾ ਉਦੇਸ਼ ਹਰ ਵਿਅਕਤੀ ਨੂੰ ਤੰਦਰੁਸਤ ਜੀਵਨ ਸ਼ੈਲੀ ਨਾਲ ਜੋੜਨਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਤੁਸੀਂ ਵੀ ਆਪਣੇ ਕਿਸੇ ਗਲੀ, ਮਹੱਲੇ ਜਾਂ ਪਿੰਡ ਵਿੱਚ 'ਸੀ.ਐੱਮ. ਦੀ ਯੋਗਸ਼ਾਲਾ' ਦੀ ਮੁਫ਼ਤ ਯੋਗ ਕਲਾਸ ਸ਼ੁਰੂ ਕਰਵਾਉਣਾ ਚਾਹੁੰਦੇ ਹੋ, ਤਾਂ ਫ਼ੋਨ ਨੰਬਰ 7888840198 'ਤੇ ਸੰਪਰਕ ਕਰ ਸਕਦੇ ਹੋ।

Punjabi Khabran


Recommended Posts