September 26, 2026
ਕੈਨੇਡਾ 'ਚ ਬਿਸ਼ਨੋਈ ਗਰੋਹ ਨੂੰ ਲੈ ਕੇ ਵਿਵਾਦ, Mp ਬਰੈਡ ਵਿਸ ਨੇ ਕੀਤੀ ਡਿਪੋਰਟੇਸ਼ਨ ਦੀ ਮੰਗ
Prabhsimran Singh / Canada
ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੋੜੀਆਂ ਜਾ ਰਹੀਆਂ ਗੋਲੀਬਾਰੀ, ਫਿਰੌਤੀ ਅਤੇ ਕਤਲ ਦੀਆਂ ਘਟਨਾਵਾਂ ਨੂੰ ਲੈ ਕੇ ਸਿਆਸੀ ਮਾਮਲਾ ਭਖ ਗਿਆ ਹੈ। ਕੰਜ਼ਰਵੇਟਿਵ ਸੰਸਦ ਮੈਂਬਰ ਬਰੈਡ ਵਿਸ ਨੇ ਦੋਸ਼ ਲਾਇਆ ਹੈ ਕਿ ਗਰੋਹ ਨਾਲ ਜੁੜੇ ਲੋਕ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਟੂਡੈਂਟ ਵੀਜ਼ਾ ਸਿਸਟਮ ਦੀ ਦੁਰਵਰਤੋਂ ਕਰ ਰਹੇ ਹਨ। ਵਿਸ ਨੇ ਮੰਗ ਕੀਤੀ ਹੈ ਕਿ ਸਟੂਡੈਂਟ ਜਾਂ ਹੋਰ ਅਸਥਾਈ ਵੀਜ਼ਿਆਂ 'ਤੇ ਕੈਨੇਡਾ ਵਿੱਚ ਰਹਿ ਰਹੇ ਜਿਨ੍ਹਾਂ ਵਿਅਕਤੀਆਂ ਦੇ ਬਿਸ਼ਨੋਈ ਗਰੋਹ ਨਾਲ ਸਬੰਧ ਹੋਣ, ਉਨ੍ਹਾਂ ਦੀ ਪਛਾਣ ਕਰਕੇ ਕਾਨੂੰਨ ਮੁਤਾਬਕ ਡਿਪੋਰਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ RCMP ਅਤੇ CBSA ਨੂੰ ਫੈਡਰਲ ਸਰਕਾਰ ਨਾਲ ਮਿਲ ਕੇ ਕਥਿਤ ਗਰੋਹ ਮੈਂਬਰਾਂ ਦੀ ਪਛਾਣ ਕਰਨ ਅਤੇ ਜਨਤਕ ਸੁਰੱਖਿਆ ਯਕੀਨੀ ਬਣਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ। ਵਿਸ ਨੇ ਇਸ ਮੁੱਦੇ ਨੂੰ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਦੱਸਿਆ ਹੈ।
Canada Lawrence Bishnoi Gang Brad Vis Conservative Party Immigration Student Visa Rcmp Cbsa Extortion Crime Deportation Indian Students Canada News