September 25, 2025 13:59:46
Rajni / Hapur
ਧੜੱਲੇਦਾਰ ਬਿਊਰੋ
ਹਾਪੁੜ ਵਿੱਚ ਨੌਜਵਾਨ ਦੇ ਪੇਟ ਵਿਚੋਂ 29 ਚਮਚੇ ਤੇ 19 ਟੂਥਬ੍ਰਸ਼ ਬਰਾਮਦ
ਹਾਪੁੜ, 25 ਸਤੰਬਰ 2025 :
ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ, ਜਿੱਥੇ 35 ਸਾਲਾ ਸਚਿਨ ਦੇ ਪੇਟ ਵਿੱਚੋਂ ਡਾਕਟਰਾਂ ਨੇ ਆਪਰੇਸ਼ਨ ਕਰਕੇ 29 ਸਟੀਲ ਦੇ ਚਮਚੇ ਅਤੇ 19 ਟੂਥਬ੍ਰਸ਼ ਕੱਢੇ। ਸਚਿਨ ਨਸ਼ੇ ਦਾ ਆਦੀ ਸੀ ਅਤੇ ਪਰਿਵਾਰ ਵੱਲੋਂ ਨਸ਼ਾ ਮੁਕਤ ਕੇਂਦਰ ਭੇਜਣ ਤੋਂ ਨਾਰਾਜ਼ ਹੋ ਕੇ ਉਸਨੇ ਗੁੱਸੇ ਵਿੱਚ ਇਹ ਚੀਜ਼ਾਂ ਨਿਗਲਣੀਆਂ ਸ਼ੁਰੂ ਕਰ ਦਿੱਤੀਆਂ।
ਲੰਬੇ ਸਮੇਂ ਤੱਕ ਦਰਦ ਝੱਲਣ ਤੋਂ ਬਾਅਦ ਉਸਦੀ ਸਿਹਤ ਬਿਗੜੀ ਤਾਂ ਉਸਨੂੰ ਹਸਪਤਾਲ ਲਿਆਂਦਾ ਗਿਆ। ਜਾਂਚ ਦੌਰਾਨ ਡਾਕਟਰਾਂ ਨੇ ਤੁਰੰਤ ਸਰਜਰੀ ਕਰਕੇ ਪੇਟ ਵਿਚੋਂ ਸਾਰੇ ਚਮਚੇ ਤੇ ਟੂਥਬ੍ਰਸ਼ ਕੱਢ ਕੇ ਜਾਨ ਬਚਾਈ। ਮਾਹਿਰਾਂ ਦੇ ਮੁਤਾਬਕ ਇਹ ਹਾਲਤ ਮਨੋਵਿਗਿਆਨਕ ਸਮੱਸਿਆ ਕਾਰਨ ਪੈਦਾ ਹੋ ਸਕਦੀ ਹੈ।
29 19