NOW
ਬਾਬੂ ਜਗਜੀਵਨ ਰਾਮ ਦੀ 119ਵੀਂ ਜਯੰਤੀ ਮੌਕੇ ਭਾਵਭੀਨੀ ਸ਼ਰਧਾਂਜਲੀ ਅਰਪਿਤ    ਟੀਬੀ ਮੁਕਤ ਭਾਰਤ ਲਈ ਨੌਜਵਾਨਾਂ ਦੀ ਮਿਸਾਲ: ਵੈਸਟ ਤ੍ਰਿਪੁਰਾ ਦੇ ‘ਮਾਈ ਭਾਰਤ’ ਵਲੰਟੀਅਰਾਂ ਦੀ ਸ਼ਾਨਦਾਰ ਮੁਹਿੰਮ    ਅਹਿੰਸਾ ਅਤੇ ਸਦਭਾਵਨਾ ਦਾ ਸੰਦੇਸ਼: ਸੰਜੀਵ ਅਰੋੜਾ ਵੱਲੋਂ ਭਗਵਾਨ ਮਹਾਂਵੀਰ ਦੇ ਸਿਧਾਂਤਾਂ ਨੂੰ ਅਪਣਾਉਣ ਦੀ ਅਪੀਲ     ਮਹਿਲਾ ਸਸ਼ਕਤੀਕਰਨ ਵੱਲ ਵੱਡਾ ਕਦਮ: ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਹਰ ਮਹੀਨੇ ਮਿਲੇਗੀ ਆਰਥਿਕ ਸਹਾਇਤਾ     ਸਰਬੱਤ ਦੇ ਭਲੇ ਲਈ ਕੀਤੀ ਅਰਦਾਸ - ਲੋਕ ਨਿਰਮਾਣ ਮੰਤਰੀ    ਵਿਸ਼ਵ ਵਿੱਚ ਵਧ ਰਹੇ ਟਕਰਾਅ ਦੇ ਦੌਰ ਵਿੱਚ ਭਗਵਾਨ ਮਹਾਵੀਰ ਦੇ ਉਪਦੇਸ਼ ਅੱਜ ਵੀ ਪ੍ਰਸੰਗਿਕ: ਸੰਜੀਵ ਅਰੋੜਾ    ਤ੍ਰਿਪੜੀ ਵਿੱਚ ਡੇਅਰੀ ‘ਤੇ ਫੂਡ ਸੇਫਟੀ ਟੀਮ ਦਾ ਛਾਪਾ, ਵੱਡੀ ਮਾਤਰਾ ਵਿੱਚ ਪਨੀਰ-ਘਿਓ ਜ਼ਬਤ    ਭਗਵੰਤ ਮਾਨ ਸਰਕਾਰ ਵੱਲੋਂ Ots ਸਕੀਮ ਦੀ ਮਿਆਦ 31 ਮਈ 2026 ਤੱਕ ਵਧਾਈ: ਹਰਪਾਲ ਸਿੰਘ ਚੀਮਾ    ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਵਿੱਚ ₹4.10 ਕਰੋੜ ਦੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ    ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਉਤੇ ਉਤਾਰੂ-ਡਾ. ਬਲਬੀਰ ਸਿੰਘ   
ਸਰਪੰਚ ਬਿੱਲੇ ਦੇ ਸਮਰਥਕਾਂ ਅਤੇ ਵਿਰੋਧੀਆਂ ਕੱਢੀ ਇੱਕ ਦੂਜੇ ਵਿਰੁਧ ਭੜਾਸ
April 1, 2025 10:05:31
-

Rajni / Hardowaal

Repoter..Rajni

ਦੌ ਕਰੋੜ ਪੰਚਾਇਤੀ ਬੋਲੀ ਵਾਲੇ ਹਰਦੋਰਵਾਲ ਪਿੰਡ’ਚ ਜਰਨਲ ਅਜਲਾਸ’ਚ ਹੋਇਆ ਭਾਰੀ ਹੰਗਾਮਾ­ ਦੌ ਧੱੜੇ ਹੋਏ ਆਹਮੋ ਸਾਹਮਣੇ
ਸਰਪੰਚ ਬਿੱਲੇ ਦੇ ਸਮਰਥਕਾਂ ਅਤੇ ਵਿਰੋਧੀਆਂ ਕੱਢੀ ਇੱਕ ਦੂਜੇ ਵਿਰੁਧ ਭੜਾਸ
ਭਾਜਪਾ ਆਗੂ ਅਤੇ ਸਾਬਕਾ ਸਰਪੰਚ ਨੇ ਪੰਚਾਇਤ ਸਕਤਰ ਕੋਲੋਂ ਖੋਹਿਆ ਕਾਰਵਾਈ ਰਜਿਸਟਰ
ਪੰਚਾਇਤ ਸਕਤਰ ਜਰਨਲ ਅਜਲਾਸ ਅੱਧ ਵਿਚਾਲੇ ਛੱਡ ਉਠ ਕੇ ਚਲਦਾ ਬਣਿਆ
ਪਿੰਡ ਦੇ ਮੌਜੂਦਾ ਸਰਪੰਚ ਜਸਵਿੰਦਰ ਬਿੱਲਾ ਨੇ ਪੰਚਾਂ ਤੇ ਸਹਿਯੋਗ ਨਾ ਕਰਨ ਦੇ ਲਗਾਏ ਦੋਸ਼
ਪਿੰਡ ਦੇ ਭਲੇ ਲਈ ਮੇਰੀ ਜਾਨ ਵੀ ਹਾਜਰ ਹੈ; ਸਰਪੰਚ ਬਿੱਲਾ
ਸਰਪੰਚ ਆਪਣਾ ਵੋਟਾਂ ਵਾਲਾ ਵਾਅਦਾ ਪੂਰਾ ਕਰੇ; ਪੰਚ ਰੋਬਿਨ ਮਸੀਹ
ਪੰਚਾਇਤੀ ਚੋਣਾਂ ਦੌਰਾਣ ਦੇਸ਼ਾ ਵਿਦੇਸ਼ਾ’ਚ ਮਸ਼ਹੂਰ ਹੋਇਆ ਬਲਾਕ ਡੇਰਾ ਬਾਬਾ ਨਾਨਕ ਦਾ ਪਿੰਡ ਹਰਦੋਰਵਾਲ ਕਲਾਂ ਜਿੱਥੇ ਸਰਪੰਚੀ ਹਾਸਲ ਕਰਨ ਲਈ ਪਿੰਡ’ਚ ਲੱਗੇ ਖੁਲ੍ਹੇ ਦਰਬਾਰ’ਚ 2 ਕਰੌੜ ਦੀ ਬੋਲੀ ਲਗਾਈ ਗਈ ਸੀ ਪਰ ਬਾਅਦ’ਚ ਪਈਆਂ ਵੋਟਾਂ ’ਚ ਜਸਵਿੰਦਰ ਸਿੰਘ ਬਿੱਲਾ ਵੋਟਾਂ ਨਾਲ ਜਿੱਤ ਕੇ ਪਿੰਡ ਦਾ ਸਰਪੰਚ ਬਣਿਆ ਸੀ ਪਰ ਦੂਸਰੇ ਪਾਸੇ ਆੜਤੀ ਰਾਜਵਿੰਦਰ ਸਿੰਘ ਰਾਜੂ ਦੇ ਧੱੜੇ ਦੇ 7 ਪੰਚਾਇਤ ਮੈਂਬਰ ਚੁਣੇ ਗਏ ਸਨ ਜੱਦ ਕੇ ਸਰਪੰਚ ਜਸਵਿੰਦਰ ਸਿੰਘ ਬਿੱਲੇ ਦਾ ਇੱਕ ਹੀ ਪੰਚ ਚੁਣਿਆ ਜਾਂਦਾ ਹੈ ਅਤੇ ਕੌਰਮ ਪੂਰਾ ਨਾ ਹੋਣ ਕਾਰਨ ਪਿੰਡ’ਚ ਪ੍ਰਬੰਧਕ ਲਗਾ ਦਿੱਤਾ ਗਿਆ ਹੈ।
ਪਿੰਡ’ਚ ਸੱਦੇ ਜਰਨਲ ਅਜਲਾਸ’ਚ ਹੋਇਆ ਜਬਰਦਸਤ ਹੰਗਾਮਾ

ਦੌ ਧੱੜੇ ਹੋਏ ਆਹਮੋ ਸਾਹਮਣੇ

ਪਿੰਡ’ਚ ਸੱਦੇ ਜਰਨਲ ਅਜਲਾਸ’ਚ ਉਸ ਵੇਲੇ ਜਬਰਦਸਤ ਹੰਗਾਮਾ ਸ਼ੁਰੂ ਹੋ ਗਿਆ ਜੱਦੋਂ ਪਿੰਡ ਨਾਲ ਸਬੰਧਤ ਪੰਚਾਇਤ ਸਕਤਰ ਸੁਖਜੀਤ ਸਿੰਘ ਜਰਨਲ ਅਜਲਾਸ ਦੀ ਕਾਰਵਾਈ ਚਲਾ ਰਿਹਾ ਸੀ ਅਤੇ ਪਿੰਡ ਦੇ ਵਿਕਾਸ ਨੂੰ ਲੈ ਕੇ ਅਤੇ ਪੰਚਾਇਤ ਖਾਤੇ’ਚੋਂ ਪਿਛਲੇ ਸਮੇ ਦੌਰਾਣ ਕਢਾਏ ਗਏ 40 ਲੱਖ ਰੁਪਏ ਗੱਲ ਹੋ ਰਹੀ ਸੀ ਤਾਂ ਇਸ ਦੌਰਾਣ ਸਰਪੰਚ ਦੇ ਬੇਟੇ ਅਤੇ ਪਿੰਡ ਦੇ ਇੱਕ ਹੋਰ ਨੌਜਵਾਨ ਦੀ ਤੂੰ ਤੂੰ ਮੈਂ ਮੈਂ ਹੋ ਗਈ ਪਰ ਮਾਮਲਾ ਉਸ ਵੇਲੇ ਗਰਮੋ ਗਰਮੀ ਹੋੋ ਗਿਆ ਜੱਦੋਂ ਸਰਪੰਚ ਦੇ ਬੇਟੇ ਨਾਲ ਖਹਿਬੜੇ ਲੜਕੇ ਮਗਰ ਦੂਸਰਾ ਭਾਜਪਾ ਆਗੂ ਅਤੇ ਸਾਬਕਾ ਸਰਪੰਚ ਵੱਸਣ ਸਿੰਘ ਅਤੇ ਰਾਜਵਿੰਦਰ ਸਿੰਘ ਰਾਜੂ ਆੜਤੀ ਦਾ ਧੱੜਾ ਆਣ ਖਿਲੋਤਾ ਅਤੇ ਦੋਵਾਂ ਧੜਿਆਂ ਦੀ ਆਪਸ ਵਿਚ ਜਮ ਕੇ ਬਹਿਸਬਾਜੀ ਹੋਈ ਅਤੇ ਇਸ ਦੌਰਾਣ ਵੱਸਣ ਸਿੰਘ ਵੱਲੋਂ ਪਚਾਇਤ ਸਕਤਰ ਕੋਲੋਂ ਕਾਰਵਾਈ ਰਜਿਸਟਰ ਖੋਹ ਲਿਆ ਗਿਆ ਅਤੇ ਉਸ ਨੂੰ ਉਥੋਂ ਚਲੇ ਜਾਣ ਲਈ ਕਿਹਾ ਗਿਆ।
ਸਰਪੰਚ ਬਿੱਲਾ ਅਤੇ ਉਸ ਦੇ ਧੱੜੇ ਵੱਲੋਂ ਪਿੰਡ ਦੇ ਵਿਕਾਸ ਲਈ ਸਹਿਯੋਗ ਨਾ ਕਰਨ ਦੇ ਲਗਾਏ ਦੋਸ਼
ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਬਿੱਲਾ ਅਤੇ ਪਿੰਡ ਵਾਸੀ ਫੌਜੀ ਅੰਗੇਜ ਸਿੰਘ­ ਫੌਜੀ ਮੇਜਰ ਸਿੰਘ­ ਸੂਬਾ ਸਿੰਘ­ ਅਮਰਜੀਤ ਸਿੰਘ­ ਪਵਨ ਕੁਮਾਰ­ ਗ੍ਰਾਮ ਸਭਾ ਦੇ ਪ੍ਰਧਾਨ ਅੰਗੇ੍ਰਜ ਸਿੰਘ­ ਸੂਬਾ ਸਿੰਘ­ ਵੱਲੋਂ ਪਿੰਡ ਦੇ ਚੁਣ ਪੰਚਾਂ ਉਪਰ ਕਥਿਤ ਤੋਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿੰਡ ਦੇ ਵਿਕਾਸ ਲਈ ਚੁੱਣੇ 7 ਪੰਚ ਉਨਾਂ ਨੂੰ ਸਹਿਯੋਗ ਨਹੀਂ ਕਰ ਰਹੇ ਜਿਸ ਕਾਰਨ ਪਿੰਡ ਦੇ ਵਿਕਾਸ ਕਾਰਜ ਨਹੀਂ ਹੋ ਰਹੇ। ਸਰਪੰਚ ਜਸਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਪਿੰਡ ਦੇ ਭੱਲੇ ਲਈ ਉਸ ਦੀ ਜਾਨ ਵੀ ਹਾਜਰ ਹੈ।
ਸਰਪੰਚ ਆਪਣਾ ਵੋਟਾਂ ਵਾਲਾ ਵਾਅਦਾ ਪੂਰਾ ਕਰੇ; ਪੰਚ ਰੋਬਿਨ ਮਸੀਹ
ਇਸ ਮੋਕੇ ਪਿੰਡ ਦੇ ਚੁਣੇ ਪੰਚ ਰੋਬਿਨ ਮਸੀਹ ਨੇ ਪਿੰਡ ਦੇ ਸਰਪੰਚ ਉਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਪੰਚ ਨੇ ਚੌਣਾਂ ਦੌਰਾਣ ਜੋ ਪਿੰਡ ਦੇ ਪਾਣੀ ਦੇ ਨਿਕਾਸ ਲਈ ਜਮੀਨ ਦੇਣ ਦਾ ਵਾਅਦਾ ਕੀਤਾ ਸੀ ਉਹ ਵਾਅਦਾ ਸਰਪੰਚ ਪੂਰਾ ਕਰੇ।
ਕੀ ਕਿਹਾ ਪੰਚਾਇਤ ਸਕਤਰ ਸੁਖਜੀਤ ਸਿੰਘ ਨੇ
ਇਸ ਮੋਕੇ ਜਰਨਲ ਅਜਲਾਸ ਲਈ ਆਏ ਪਿੰਡ ਪੰਚਾਇਤ ਸਕਤਰ ਸੁਖਜੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਵਿਕਾਸ ਸਬੰਧੀ ਜਰਨਲ ਅਜਲਾਸ ਕਰਵਾਉਂਣ ਆਏ ਸੀ ਪਰ ਦੌ ਧੜਿਆਂ ਦਾ ਆਪਸ’ਚ ਰੋਲਾ ਪੈ ਗਿਆ ਅਤੇ ਉਸ ਕਾਰਵਾਈ ਰਜਿਸਟਰ ਵੀ ਖੋਹ ਲਿਆ ਗਿਆ ਹੈ।

Related News