ਭਾਰਤ ਦੀ ਵਿਭਿੰਨਤਾ ਸਾਡੀ ਤਾਕਤ ਹੈ, ਕਮਜ਼ੋਰੀ ਨ " /> Reporter..Rajni

Upi ’ਤੇ 0.4% Mdr ਤੋਂ ਵਪਾਰੀ ਨਾਰਾਜ਼, ਨਕਦ ਭੁਗਤਾਨ ਨੂੰ ਦੇ ਸਕਦੇ ਨੇ ਤਰਜੀਹ    ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ   
ਭਾਰਤ ਦੀ ਵਿਭਿੰਨਤਾ ਸਾਡੀ ਤਾਕਤ ਹੈ, ਕਮਜ਼ੋਰੀ ਨਹੀਂ: ਅਰਵਿੰਦ ਕੇਜਰੀਵਾਲ
October 9, 2025
-

Rajni / Chandigarh

Reporter..Rajni

ਭਾਰਤ ਦੀ ਵਿਭਿੰਨਤਾ ਸਾਡੀ ਤਾਕਤ ਹੈ, ਕਮਜ਼ੋਰੀ ਨਹੀਂ: ਅਰਵਿੰਦ ਕੇਜਰੀਵਾਲ

ਚੰਡੀਗੜ੍ਹ, 9 ਅਕਤੂਬਰ 2025 :

ਦੇਸ਼ ਵਿੱਚ ਭ੍ਰਿਸ਼ਟ ਸਿਸਟਮ ਅਤੇ ਨਫਰਤ ਦੀ ਰਾਜਨੀਤੀ ਨੂੰ ਖਤਮ ਕਰਨਾ ਹੀ ਅਸਲੀ ਤਰੱਕੀ ਦੀ ਕੁੰਜੀ ਹੈ। ਲੋਕਾਂ ਦੇ ਵੱਡੇ ਪੱਧਰ ‘ਤੇ ਟੈਕਸ ਦੇਣ ਦੇ ਬਾਵਜੂਦ ਵੀ ਸਿੱਖਿਆ, ਸਿਹਤ, ਸੜਕਾਂ ਅਤੇ ਬਿਜਲੀ ਵਰਗੀਆਂ ਆਧਾਰਭੂਤ ਸੇਵਾਵਾਂ ਠੀਕ ਤਰ੍ਹਾਂ ਨਹੀਂ ਮਿਲਦੀਆਂ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਪੀਯੂ ਦੇ ‘ਵਨ ਇੰਡੀਆ 2025’ ਸਮਾਰੋਹ ਦੌਰਾਨ ਕਿਹਾ ਕਿ ਵਿਕਸਤ ਦੇਸ਼ਾਂ ਵਾਂਗ ਭਾਰਤ ਨੂੰ ਵੀ ਹਰ ਨਾਗਰਿਕ ਲਈ ਚੰਗੀ ਸਿੱਖਿਆ ਤੇ ਇਲਾਜ ਯਕੀਨੀ ਬਣਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਦਿੱਲੀ ਤੇ ਪੰਜਾਬ ਦੀ ਸਰਕਾਰਾਂ ਨੇ ਸਾਬਤ ਕੀਤਾ ਹੈ ਕਿ ਸਰਕਾਰੀ ਸਕੂਲ ਤੇ ਹਸਪਤਾਲ ਸੁਧਾਰੇ ਜਾ ਸਕਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਭਾਰਤ ਦੀ ਵਿਭਿੰਨਤਾ ਉਸਦੀ ਸਭ ਤੋਂ ਵੱਡੀ ਤਾਕਤ ਹੈ। ਅਣਗਿਣਤ ਭਾਸ਼ਾਵਾਂ, ਧਰਮਾਂ, ਤੇ ਸੱਭਿਆਚਾਰਾਂ ਦੇ ਬਾਵਜੂਦ ਵੀ ਅਸੀਂ ਸਭ ਇਕ ਰਾਸ਼ਟਰ ਹਾਂ। ਉਨ੍ਹਾਂ ਉਦਾਹਰਨ ਦਿੱਤੀ ਕਿ ਭਾਰਤੀ ਪ੍ਰਤਿਭਾ ਦੁਨੀਆ ਭਰ ਵਿੱਚ ਮੰਨੀ ਜਾਂਦੀ ਹੈ—ਗੂਗਲ, ਮਾਈਕ੍ਰੋਸਾਫਟ ਤੇ ਅਡੋਬੀ ਵਰਗੀਆਂ ਕੰਪਨੀਆਂ ਦੇ ਮੁਖੀਆਂ ਭਾਰਤੀ ਹਨ। ਫਿਰ ਵੀ ਭਾਰਤ ਦੇਸ਼ੀ ਪੱਧਰ ‘ਤੇ ਪਿੱਛੇ ਕਿਉਂ ਹੈ? ਉਨ੍ਹਾਂ ਕਿਹਾ ਕਿ ਜਦ ਤੱਕ ਸਿੱਖਿਆ ਪ੍ਰਣਾਲੀ, ਇਮਾਨਦਾਰੀ ਅਤੇ ਵਿਕਾਸ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ, ਤਦ ਤੱਕ ਭਾਰਤ ਆਪਣੀ ਅਸਲ ਸਮਰੱਥਾ ਤੱਕ ਨਹੀਂ ਪਹੁੰਚ ਸਕਦਾ।

Powered by Froala Editor


Recommended Posts