NOW
ਨੌਜਵਾਨਾਂ ਲਈ ਪ੍ਰੇਰਣਾ ਦਾ ਸੰਦੇਸ਼ | ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਮਾਜ ਸੇਵਾ ਲਈ ਸਿੱਖਿਆ ਦੀ ਵਰਤੋਂ ਕਰਨ ਦੀ ਅਪੀਲ     ਖੰਨਾ ਅਨਾਜ ਮੰਡੀ ‘ਚ ਕਣਕ ਖਰੀਦ ਦੀ ਸ਼ੁਰੂਆਤ | ਕਿਸਾਨਾਂ ਲਈ ਵੱਡੀ ਰਾਹਤ     ਸਮਾਵੇਸ਼ੀ ਸਿੱਖਿਆ ਵੱਲ ਵੱਡਾ ਕਦਮ | ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ‘career Cards’ ਲਾਂਚ     ਲੁਧਿਆਣਾ ਵਿੱਚ ਵਿਕਾਸ ਨੂੰ ਮਿਲੇਗੀ ਤੇਜ਼ੀ | ਐਨ.ਐਚ.ਏ.ਆਈ ਪ੍ਰੋਜੈਕਟਾਂ ‘ਤੇ ਮੰਤਰੀ ਸੰਜੀਵ ਅਰੋੜਾ ਦੇ ਸਖ਼ਤ ਨਿਰਦੇਸ਼     ਖੇਤੀ ਵਿੱਚ ਕ੍ਰਾਂਤੀਕਾਰੀ ਕਦਮ | ਪੀ.ਏ.ਯੂ ਲੁਧਿਆਣਾ ‘ਚ ਉੱਤਰੀ ਭਾਰਤ ਦੀ ਪਹਿਲੀ Central Pivot Irrigation System ਦਾ ਉਦਘਾਟਨ     ਕਿਸਾਨਾਂ ਲਈ ਵੱਡੀ ਖੁਸ਼ਖਬਰੀ | ਸਾਹਨੇਵਾਲ ਅਨਾਜ ਮੰਡੀ ‘ਚ ਆਧੁਨਿਕ ਸਟੀਲ ਸ਼ੈੱਡ ਦਾ ਉਦਘਾਟਨ    ਤੇਜਵੀਰ ਸਿੰਘ ਨੇ ਸੰਭਾਲਿਆ ਕੇਮਿਕਲਜ਼ ਅਤੇ ਪੈਟਰੋਕੈਮਿਕਲਜ਼ ਵਿਭਾਗ ਦੇ ਸਕੱਤਰ ਦਾ ਅਹੁਦਾ    ਸਾਹਨੇਵਾਲ ਅਨਾਜ ਮੰਡੀ ‘ਚ ਕਣਕ ਦੀ ਖਰੀਦ ਸ਼ੁਰੂ – ਮੰਤਰੀ ਮੁੰਡੀਆਂ ਨੇ ਦਿੱਤਾ ਕਿਸਾਨਾਂ ਨੂੰ ਭਰੋਸਾ    ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਨੇ ਬਣਾਇਆ ਸੂਬੇ ਨੂੰ ਨਿਵੇਸ਼ ਦਾ ਕੇਂਦਰ – ਮੰਤਰੀ ਸੰਜੀਵ ਅਰੋੜਾ    ਸਵੱਛਤਾ ਮੁਹਿੰਮ ਨੂੰ ਮਿਲੀ ਨਵੀਂ ਤਾਕਤ – ਸ਼ਾਸਤਰੀ ਭਵਨ ‘ਚ ਨੁੱਕੜ ਨਾਟਕ ਦਾ ਆਯੋਜਨ   
ਪ੍ਰੋ. ਬਡੂੰਗਰ ਨੇ ਜਥੇਦਾਰ ਗੜਗੱਜ ਦੀ ਪੰਥਕ ਮਰਿਆਦਾ ਅਨੁਸਾਰ ਦਸਤਾਰਬੰਦੀ ਦਾ ਕੀਤਾ ਸਵਾਗਤ
October 27, 2025 06:57:21
-

Rajni / Patiala

Repoter..Rajni

ਪ੍ਰੋ. ਬਡੂੰਗਰ ਨੇ ਜਥੇਦਾਰ ਗੜਗੱਜ ਦੀ ਪੰਥਕ ਮਰਿਆਦਾ ਅਨੁਸਾਰ ਦਸਤਾਰਬੰਦੀ ਦਾ ਕੀਤਾ ਸਵਾਗਤ


ਪਟਿਆਲਾ, 26 ਅਕਤੂਬਰ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਗੁਰੂ ਕੀਆਂ ਲਾਡਲੀਆਂ ਫੌਜਾਂ ਅਤੇ ਹੋਰ ਪੰਥਕ ਸੰਪ੍ਰਦਾਵਾਂ ਅਤੇ ਸਭਾ ਸੁਸਾਇਟੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਪੰਥਕ ਮਰਿਆਦਾ ਅਨੁਸਾਰ ਦਸਤਾਰਬੰਦੀ ਕਰਕੇ ਇੱਕ ਅਤਿ ਸ਼ਲਾਘਾਯੋਗ ਕਾਰਜ ਕਰਕੇ ਅਣਗਿਣਤ ਪੰਥ ਦਰਦੀਆਂ ਨੂੰ ਖੁਸ਼ੀ ਅਤੇ ਸੰਤੁਸ਼ਟੀ ਪ੍ਰਦਾਨ ਕੀਤੀ ਹੈ।
ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਇਸ ਕਾਰਜ ਦੀ ਵਧਾਈ ਦਿੱਤੀ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਮੂਹ ਸਾਥੀਆਂ ਸਮੇਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਪੰਥਕ ਸੰਪ੍ਰਦਾਵਾਂ ਅਤੇ ਖਾਸ ਕਰਕੇ ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ ਜੀ 96ਵੇਂ ਕਰੋੜੀ ਦੀ ਭਰਪੂਰ ਸ਼ਲਾਘਾ ਕੀਤੀ ਕਿ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਨੂੰ ਦਿਲੀ ਮੁਬਾਰਕ ਦਿੰਦਿਆਂ ਹੋਇਆ ਆਸ ਕਰਦਾ ਹਾਂ ਕਿ ਜਿਹਨਾਂ ਪੰਥਕ ਭਾਵਨਾਵਾਂ ਅਤੇ ਜੋਸ਼ ਜਜਬੇ ਨਾਲ ਉਹਨਾਂ ਨੂੰ ਇਹ ਸੇਵਾ ਸੌਂਪੀ ਗਈ ਹੈ, ਉਹ ਆਪਣੀਆਂ ਸੇਵਾਵਾਂ ਪੰਥਕ ਮਰਿਆਦਾ ਅਤੇ ਪੰਥਕ ਜਜਬਿਆਂ ਨਾਲ ਕਾਰਜਸ਼ੀਲ ਹੋਣਗੇ।

ਫ਼ੋਟੋ

ਪ੍ਰੋ. ਕਿਰਪਾਲ ਸਿੰਘ ਬੰਡੂਗਰ, ਸਾਬਕਾ ਪ੍ਰਧਾਨ, ਸ਼੍ਰੋਮਣੀ ਗੁ.ਪ੍ਰ.ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ।

Related News