Reporter..Rajni

ਮਨਪ੍ਰੀਤ ਬਾਦਲ ਦੀ ਧੀ ਰਿਆ ਦੇ ਵਿਆਹ ਦੀ ਰਿਸੈਪਸ਼ਨ ’ਚ ਜੁੜਨਗੇ ਭਾਜਪਾ ਤੇ ਅਕਾਲੀ ਦਲ ਦੇ ਦਿੱਗਜ ਆਗੂ, Pm ਮੋਦੀ ਤੇ ਅਮਿਤ ਸ਼ਾਹ ਦੇ ਪਹੁੰਚਣ ਦੀ ਵੀ ਸੰਭਾਵਨਾ    ਟਰੰਪ ਨੂੰ ਅਦਾਲਤ ਤੋਂ ਵੱਡਾ ਝਟਕਾ, Wsj ਅਤੇ ਰੂਪਰਟ ਮਰਡੋਕ ਖ਼ਿਲਾਫ਼ 10 ਅਰਬ ਡਾਲਰ ਦਾ ਮਾਣਹਾਨੀ ਕੇਸ ਖ਼ਾਰਜ    ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ਬਾਲ ਕਮਿਸ਼ਨ ਨੇ ਪੁਲੀਸ ਨੂੰ ਕਾਰਵਾਈ ਲਈ ਲਿਖਿਆ ਪੱਤਰ    ਦਿੱਲੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 3.84 ਕਰੋੜ ਦਾ ਸੋਨਾ ਤੇ ਗਾਂਜਾ ਜ਼ਬਤ    ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ    ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਬਰੀ, 2018 ਵਿੱਚ ਅਮਿਤ ਸ਼ਾਹ ਬਾਰੇ ਟਿੱਪਣੀ ਨਾਲ ਜੁੜਿਆ ਸੀ ਮਾਮਲਾ    ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ, ਸੁਰੱਖਿਅਤ ਹਨ ਕਾਂਗਰਸੀ ਆਗੂ    ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲੇ ’ਚ Nia ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ   
ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਗੱਤਕਾ, ਬੇਸਬਾਲ, ਤਾਈਕਵਾਡੋ ਅਤੇ ਨੈਸ਼ਨਲ ਸਟਾਈਲ ਕਬੱਡੀ ਦੇ ਹੋਏ ਮੁਕਾਬਲੇ
September 12, 2025
-

Rajni / Patiala

Reporter..Rajni

ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਗੱਤਕਾ, ਬੇਸਬਾਲ, ਤਾਈਕਵਾਡੋ ਅਤੇ ਨੈਸ਼ਨਲ ਸਟਾਈਲ ਕਬੱਡੀ ਦੇ ਹੋਏ ਮੁਕਾਬਲੇ

ਪਟਿਆਲਾ 12 ਸਤੰਬਰ 2025 :

ਪਟਿਆਲਾ ਵਿੱਚ ਚੱਲ ਰਹੀਆਂ 69ਵੀਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਅੱਜ ਗੱਤਕਾ, ਬੇਸਬਾਲ, ਤਾਈਕਵਾਡੋ ਅਤੇ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਦੇ ਅੰਡਰ 14 ਲੜਕੀਆਂ ਦੇ ਗੱਤਕੇ ਦੇ ਮੁਕਾਬਲਿਆਂ ਵਿੱਚ ਘਨੌਰ ਜ਼ੋਨ ਨੇ ਪਹਿਲਾ, ਰਾਜਪੁਰਾ ਜ਼ੋਨ ਨੇ ਦੂਜਾ, ਨਾਭਾ ਜ਼ੋਨ-ਪਟਿਆਲਾ 2 ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ 19 ਗੱਤਕਾ ਦੇ ਮੁਕਾਬਲਿਆਂ ਵਿੱਚ ਰਾਜਪੁਰਾ ਜ਼ੋਨ ਨੇ ਪਹਿਲਾ, ਘਨੌਰ ਜ਼ੋਨ ਨੇ ਦੂਜਾ ਤੇ ਭੁਨਰਹੇੜੀ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਘਨੌਰ ਜ਼ੋਨ ਦੀ ਸੋਟੀ ਟੀਮ ਨੇ ਪਹਿਲਾ, ਰਾਜਪੁਰਾ ਜ਼ੋਨ ਦੀ ਫਰੀ ਸੋਟੀ ਟੀਮ ਨੇ ਪਹਿਲਾ, ਪਟਿਆਲਾ 2 ਜ਼ੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਨੈਸ਼ਨਲ ਸਟਾਈਲ ਕਬੱਡੀ ਲੜਕਿਆਂ ਦੇ ਮੁਕਾਬਲਿਆਂ ਵਿੱਚ ਪਾਤੜਾਂ ਜ਼ੋਨ ਨੇ ਪਟਿਆਲਾ 2 ਜ਼ੋਨ ਨੂੰ, ਪਟਿਆਲਾ 1 ਜ਼ੋਨ ਨੇ ਰਾਜਪੁਰਾ ਜ਼ੋਨ ਨੂੰ ਹਰਾਇਆ। ਅੰਡਰ 14 ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲਿਆਂ ਵਿੱਚ ਭਾਦਸੋਂ ਜ਼ੋਨ ਨੇ ਪਟਿਆਲਾ 3 ਜ਼ੋਨ ਨੂੰ, ਪਾਤੜਾਂ ਜ਼ੋਨ ਨੇ ਪਟਿਆਲਾ 2 ਜ਼ੋਨ ਨੂੰ, ਨਾਭਾ ਜ਼ੋਨ ਨੇ ਸਮਾਣਾ ਜ਼ੋਨ ਨੂੰ ਅਤੇ ਪਟਿਆਲਾ 1 ਜ਼ੋਨ ਨੇ ਭੁਨਰਹੇੜੀ ਜ਼ੋਨ ਨੂੰ ਹਰਾਇਆ। ਅੰਡਰ 14 ਲੜਕਿਆਂ ਦੇ ਤਾਈਕਵਾਡੋ ਮੁਕਾਬਲਿਆਂ ਵਿੱਚ 18 ਤੋਂ 21 ਕਿਲੋ ਭਾਰ ਵਰਗ ਵਿੱਚ ਕਰਨਵੀਰ ਸਿੰਘ ਭੁਨਰਹੇੜੀ ਜ਼ੋਨ ਨੇ ਪਹਿਲਾ, ਰਿਤਿਕ ਪਾਸਵਾਨ ਪਟਿਆਲਾ 1 ਜ਼ੋਨ ਨੇ ਦੂਜਾ, ਅਸੀਸ ਕੁਮਾਰ ਪਟਿਆਲਾ 3 ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ 21 ਤੋਂ 23 ਕਿਲੋ ਭਾਰ ਵਰਗ ਵਿੱਚ ਹਰਗਮ ਸਿੰਘ ਭੁਨਰਹੇੜੀ ਜ਼ੋਨ ਨੇ ਪਹਿਲਾ, ਸੁਖਵਿੰਦਰ ਸਿੰਘ ਨਾਭਾ ਜ਼ੋਨ ਨੇ ਦੂਜਾ, ਅਯਾਨ ਅਲੀ ਪਟਿਆਲਾ 2 ਜ਼ੋਨ ਨੇ ਤੀਜਾ ਅਤੇ ਗੁਰਸ਼ਰਨ ਸਿੰਘ ਪਾਤੜਾਂ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਪ੍ਰਿੰਸੀਪਲ ਬਿਕਰਮ ਸਿੰਘ, ਦਵਿੰਦਰ ਸਿੰਘ, ਦੀਦਾਰ ਸਿੰਘ, ਰਾਜਪਾਲ ਸਿੰਘ, ਸ਼ਿਵ ਭੰਡੀਰ, ਕੁਲਵੰਤ ਸਿੰਘ ਪਾਤੜਾਂ, ਹਰੀਸ਼ ਸਿੰਘ ਰਾਵਤ, ਸ਼ਸ਼ੀ ਮਾਨ, ਤਰਸੇਮ ਸਿੰਘ, ਭਰਪੂਰ ਸਿੰਘ, ਗੁਰਪ੍ਰੀਤ ਸਿੰਘ ਝੰਡਾ, ਰਕੇਸ਼ ਕੁਮਾਰ ਲਚਕਾਣੀ, ਜਸਵੰਤ ਸਿੰਘ, ਮਨਦੀਪ ਸ਼ਰਮਾ, ਅਲਬਟ, ਸਾਗਰ ਕੋਚ, ਮਨਿੰਦਰ ਸਿੰਘ ਗੱਤਕਾ ਕੋਚ, ਵੀਰਪਾਲ ਕੌਰ, ਅਖਿਲ ਬਜਾਜ, ਬਿਕਰਮ ਠਾਕੁਰ, ਡਾ. ਆਸਾ ਸਿੰਘ, ਡਾ. ਨਿਧੀ, ਯਸ਼ਦੀਪ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਅਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ।


Powered by Froala Editor


Recommended Posts