ਦਲਿਤਾਂ ‘ਤੇ ਟਿੱਪਣੀ ਮਾਮਲਾ: ਰਾਜਾ ਵੜਿੰਗ ਨੂੰ ਐਸਸੀ ਕਮਿਸ਼ਨ ਵੱਲੋਂ ਨੋਟਿਸ ਜਾਰੀ
November 4, 2025
S M Singh / Chandigarh
ਧੜੱਲੇਦਾਰ ਬਿਊਰੋ ਦਲਿਤਾਂ ‘ਤੇ ਟਿੱਪਣੀ ਮਾਮਲਾ: ਰਾਜਾ ਵੜਿੰਗ ਨੂੰ ਐਸਸੀ ਕਮਿਸ਼ਨ ਵੱਲੋਂ ਨੋਟਿਸ ਜਾਰੀ ਚੰਡੀਗੜ੍ਹ, 4 ਨਵੰਬਰ 2025 : ਤਰਨਤਾਰਨ ਉਪਚੋਣ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਬਾਰੇ ਕੀਤੀ ਟਿੱਪਣੀ ਨੇ ਰਾਜਨੀਤਿਕ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦਾ ਬੂਟਾ ਸਿੰਘ ਸੰਬੰਧੀ ਬਿਆਨ ਵਾਇਰਲ ਹੋਣ ਤੋਂ ਬਾਅਦ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਗੜ੍ਹੀ ਨੇ ਸੁ ਮੋਟੋ ਨੋਟਿਸ ਜਾਰੀ ਕਰਕੇ 6 ਨਵੰਬਰ ਤੱਕ ਜਵਾਬ ਮੰਗਿਆ ਹੈ। ਇਸ ਮਾਮਲੇ ਨੇ ਵਿਰੋਧੀ ਧਿਰਾਂ ਵਿਚ ਤਿੱਖੀ ਪ੍ਰਤੀਕਿਰਿਆ ਪੈਦਾ ਕਰ ਦਿੱਤੀ ਹੈ, ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਹਰਨੂਰ ਸਿੰਘ ਹਰਜੀ ਮਾਨ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਸ਼ਰਮਨਾਕ ਤੇ ਅਪਮਾਨਜਨਕ ਕਿਹਾ ਹੈ।
Recommended Posts
Trending Stories
Hot News