ਮਜੀਠੀਆ ਨੂੰ ਜ਼ਮਾਨਤ ਮਗਰੋਂ ਪੰਜਾਬੀ ਸਿਆਸਤ ਵਿੱਚ ਤੀਖ਼ੀ ਤਕਰਾਰ
February 2, 2026
Rajni / Chandigarh
ਸੁਪਰੀਮ ਕੋਰਟ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਗਰਮਾਹਟ ਆ ਗਈ ਹੈ। ਜਿੱਥੇ ਅਕਾਲੀ ਦਲ ਇਸ ਫੈਸਲੇ ਨੂੰ ਵੱਡੀ ਜਿੱਤ ਵਜੋਂ ਪੇਸ਼ ਕਰ ਰਿਹਾ ਹੈ, ਉੱਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸਨੂੰ ਸਿਰਫ਼ ਕਾਨੂੰਨੀ ਰਾਹਤ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਸੁਣਵਾਈ ਅਜੇ ਅਦਾਲਤ ਵਿੱਚ ਜਾਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਾਂਚ ਏਜੰਸੀਆਂ ਕੋਲ ਮਜ਼ਬੂਤ ਸਬੂਤ ਮੌਜੂਦ ਹਨ ਅਤੇ ਜ਼ਮਾਨਤ ਨੂੰ ਬੇਗੁਨਾਹੀ ਨਾਲ ਜੋੜਨਾ ਗਲਤ ਹੈ।
Recommended Posts
Trending Stories
Hot News