Cec ਖ਼ਿਲਾਫ਼ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਪੁਲਿਸ ਨੇ ਵਰਤੀਆਂ ਪਾਣੀ ਦੀਆਂ ਬੁਛਾੜਾਂ    ਨਸ਼ਾ ਤਸਕਰੀ ਮਾਮਲਾ: ਬਰਖਾਸਤ Aig ਰਾਜਜੀਤ ਸਿੰਘ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ    Sir ਨੂੰ ਲੈ ਕੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ, Sit ਜਾਂਚ ਦੀ ਵੀ ਮੰਗ    ਚੰਡੀਗੜ੍ਹ ’ਚ ਹੈੱਡ ਕਾਂਸਟੇਬਲ ਦਾ ਘਰ ’ਚ ਗੋਲੀਆਂ ਮਾਰ ਕੇ ਕਤਲ, ਪੁੱਤਰ ਹਿਰਾਸਤ ’ਚ    Gmada ਦੇ 6,400 ਕਰੋੜ ਦੇ ਫੰਡਾਂ ’ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਵਿਸਥਾਰਪੂਰਵਕ ਜਵਾਬ    ਪੰਜਾਬ ਭਾਜਪਾ ਦਫ਼ਤਰ ਗ੍ਰਨੇਡ ਹਮਲਾ: Nia ਨੇ ਸੰਭਾਲੀ ਜਾਂਚ, ਕੇਸ ਵਿਸ਼ੇਸ਼ ਅਦਾਲਤ ’ਚ ਤਬਦੀਲ    ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਮਿਲਿਆ: ਕੈਪਟਨ ਅਮਰਿੰਦਰ, ਕਾਂਗਰਸ ’ਚ ਵਾਪਸੀ ਤੋਂ ਵੀ ਕੀਤਾ ਇਨਕਾਰ    Gmada ਮਾਮਲੇ ’ਚ Ed ਦਾ ਵੱਡਾ ਦਾਅਵਾ: ਰਿਜ਼ਰਵ ਕੀਮਤਾਂ ਘਟਾ ਕੇ ਸਰਕਾਰੀ ਖਜ਼ਾਨੇ ਨੂੰ ₹10 ਹਜ਼ਾਰ ਕਰੋੜ ਦੇ ਨੁਕਸਾਨ ਦਾ ਖਦਸ਼ਾ    ਅਜਨਾਲਾ ਤੋਂ ਜੋਧ ਸਿੰਘ ਸਮਰਾ ਅਕਾਲੀ ਦਲ ਦੇ ਉਮੀਦਵਾਰ, ਸੁਖਬੀਰ ਬਾਦਲ ਵੱਲੋਂ ਵੱਡੇ ਐਲਾਨ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਹੋਣੇ ਸ਼ੁਰੂ   
ਪੰਜਾਬ ਦੇ ਲੋਕ ਹੋਰ ਠੰਡ ਸਹਿਣ ਲਈ ਹੋ ਜਾਣ ਤਿਆਰ
January 10, 2023
Daily-Dharaledar-Online-News-Vie

Daily Dharaledar / Punjab

ਚੰਡੀਗੜ੍ਹ 10 ਜਨਵਰੀ 2023 (ਧੜ੍ਹੱਲੇਦਾਰ ਬਿਉਰੋ ) ਸਾਲ ਦਾ ਪਹਿਲਾ ਐਕਟਿਵ ਪੱਛਮੀ ਸਿਸਟਮ ਕੱਲ 11 ਜਨਵਰੀ ਤੋਂ 13 ਜਨਵਰੀ ਵਿੱਚਕਾਰ ਸਮੁੱਚੇ ਉੱਤਰ-ਭਾਰਤ ਨੂੰ ਪ੍ਰਭਾਵਿਤ ਕਰੇਗਾ, ਕੱਲ ਗੁਜ਼ਰਦੀ ਬੱਦਲਵਾਈ ਸਦਕਾ ਅਤੇ ਦੁਪਿਹਰ ਬਾਅਦ ਤੋਂ ਪੁਰੇ ਦੀ ਵਾਪਸੀ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਚ- ਕਿਨ-ਮਿਣ ਤੋਂ ਲੈਕੇ ਹਲਕੀਆਂ ਫੁਹਾਰਾਂ ਪੈਣ ਦੀ ਆਸ ਹੈ।

12-13 ਜਨਵਰੀ ਨੂੰ ਮਾਝੇ-ਦੋਆਬੇ ਸਮੇਤ ਪੂਰਬੀ ਮਾਲਵਾ ਚ- 1-2 ਵਾਰ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਹੋਣ ਨਾਲ ਕਿਤੇ-ਕਿਤੇ ਦਰਮਿਆਨੇ ਮੀਂਹ ਦੇ ਛਰਾਟੇ ਵੀ ਪੈ ਸਕਦੇ ਹਨ, ਜਿੰਨ੍ਹਾ ਚ- ਅਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ, ਲੁਧਿਆਣਾ, ਨਵਾਂਸਹਿਰ, ਫਤਿਹਗੜ ਸਾਹਿਬ, ਬਰਨਾਲਾ, ਸੰਗਰੂਰ, ਪਟਿਆਲਾ, ਰੋਪੜ, ਚੰਡੀਗੜ ਅਤੇ ਮੋਹਾਲੀ ਮੁੱਖ ਰਹਿਣਗੇ। ਇੱਕਾ -ਦੁੱਕਾ ਥਾਂ ਬਰੀਕ ਗੜੇਮਾਰੀ ਜਾਂ Sleet ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਖਾਸਕਰ ਪੰਜਾਬ ਦੇ ਹਿਮਾਚਲ ਨਾਲ ਖੇਤਰਾਂ ਵਿੱਚ ਅਗਲੇ 3 ਦਿਨ ਜੰਮ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਚ- ਪਹਿਲੀ ਤਕੜੀ ਬਰਫ਼ਵਾਰੀ ਹੋਵੇਗੀ, ਬਲਕਿ ਡਲਹੌਜੀ ਅਤੇ ਸ਼ਿਮਲੇ ਵਰਗੇ ਪਹਾੜੀ ਖੇਤਰਾਂ ਚ- ਵੀ ਪਹਿਲੀ ਚੰਗੀ ਬਰਫ਼ਵਾਰੀ ਦੀ ਸੰਭਾਵਨਾਂ ਹੈ।

Daily Dharaledar Online News Views and Reviews


Recommended Posts