)ਸਮੂਹ ਪੰਜਾਬ ਪੁਲਿਸ ਵਾਲੰਟੀਅਰ ਆਪਣੀ ਜਾਨ ਦੀ ਪ੍ਵਾਹ ਨਾ ਕਰਦਿਆ ਹੋਇਆ ਕਰੋਨਾ ਮਹਾਂਮਾਰੀ ਦੌ " />
NOW
ਸੜਕਾਂ ਦੀ ਮੁਰੰਮਤ ਤੇਜ਼ ਕਰਨ ਲਈ ਵੱਡਾ ਫੈਸਲਾ    ਪੰਜਾਬ ਦੇ ਖੇਤਾਂ ਦੀ ਰੂਹ ਨੂੰ ਸਮਰਪਿਤ ਕਿਤਾਬ ਜਾਰੀ    ਗੁਰਲਾਲ ਘਨੌਰ ਨੇ ਰਾਜਪੁਰਾ ਤੋਂ ਖਾਨਪੁਰ-ਭੋਗਲਾਂ ਰਾਹੀਂ ਸੁਹਰੋਂ ਤੱਕ ਬਣਨ ਵਾਲੀ ਲਿੰਕ ਸੜਕ ਦਾ ਰੱਖਿਆ ਨੀਂਹ ਪੱਥਰ    ਡੀ.ਸੀ ਹਿਮਾਂਸ਼ੂ ਜੈਨ ਨੇ ਸ਼ਾਨਦਾਰ ਪ੍ਰਦਰਸ਼ਨ ਲਈ 8 ਬੈਂਕਾਂ ਦੇ ਅਧਿਕਾਰੀਆਂ ਦਾ ਕੀਤਾ ਸਨਮਾਨ*    ਬਿਹਾਰ ਦੇ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ 🙏    ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਹਾਦਸੇ ‘ਚ ਫ਼ੌਤ ਹੋਏ ਪੀ.ਆਰ.ਟੀ.ਸੀ. ਦੇ ਕੰਡਕਟਰ ਦੇ ਪਰਿਵਾਰ ਨੂੰ 40 ਲੱਖ ਬੀਮਾ ਰਾਸ਼ੀ ਦਾ ਚੈੱਕ ਭੇਟ     ਨਗਰ ਨਿਗਮ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਟਰੇਡਰਜ਼ ਕਮਿਸ਼ਨ ਦੀ ਬੈਠਕ    1 ਲੱਖ ਕਰੋੜ ਦਾ ਅਰਬਨ ਚੈਲੈਂਜ ਫੰਡ ਲਾਂਚ – ਛੋਟੇ ਸ਼ਹਿਰਾਂ ਦੇ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ    ਪੰਜਾਬੀ ਮਾਨਸਿਕਤਾ ਦੀ 'ਚੜ੍ਹਦੀ ਕਲਾ' ਦਾ ਪ੍ਰਤੀਕ ਹਨ ਸਾਡੀਆਂ ਲੋਕ ਖੇਡਾਂ - ਉਪ-ਕੁਲਪਤੀ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ    ਸਰਕਾਰੀ ਐਲੀਮੈਂਟਰੀ ਸਕੂਲ ਜਾਤੀਵਾਲ ਵਿਖੇ ਕਮਰੇ ਦਾ ਉਦਘਾਟਨ   
ਪੰਜਾਬ ਪੁਲਿਸ ਵਾਲੰਟੀਅਰਾਂ ਨੇ 3 ਕੈਬਨਿਟ ਮੰਤਰੀਆਂ ਨਾਲ ਕੀਤੀ ਮੀਟਿੰਗ
April 6, 2023 00:00:00
Daily-Dharaledar-Online-News-Vie
Daily Dharaledar / Punjab

ਪੰਜਾਬ ਪੁਲਿਸ ਵਾਲੰਟੀਅਰਾਂ ਨੇ ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਨਾਲ ਕੀਤੀ ਪੈਨਲ ਮੀਟਿੰਗਨਾਭਾ(ਗੁਰਸੇਵਕ ਨਾਭਾ)ਸਮੂਹ ਪੰਜਾਬ ਪੁਲਿਸ ਵਾਲੰਟੀਅਰ ਆਪਣੀ ਜਾਨ ਦੀ ਪ੍ਵਾਹ ਨਾ ਕਰਦਿਆ ਹੋਇਆ ਕਰੋਨਾ ਮਹਾਂਮਾਰੀ ਦੌਰਾਨ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੋ ਸਾਲ ਤੋਂ ਬਿਲਕੁਲ ਫੀ੍ ਕੰਮ ਕਰਦੇ ਆ ਰਹੇ ਹਾਂ|ਕਰੋਨਾ ਸਮੇਂ ਅਸੀ ਸਮੂਹ ਵਾਲੰਟੀਅਰਜ ਨੇ ਹਰ ਇੱਕ ਮ੍ਰਿਤਕ ਦੇਹ ਦਾ ਸੰਸਕਾਰ ਵੀ ਅਸੀਂ ਸੇਵਾ ਰੂਪ ਵਿਚ ਕੀਤਾ ਅਤੇ ਪੰਜਾਬ ਪੁਲਿਸ ਨਾਲ ਹੋਰ ਵੀ ਸਾਰੀਆਂ ਡਿਊਟੀਆਂ ਤੇ ਮੁਲਾਜਮਾਨ ਤਰ੍ਹਾਂ ਦਿਨ ਰਾਤ ਤਾਇਨਾਤ ਰਹੇ ਹਾਂ|ਜ਼ਿਕਰਯੋਗ ਹੈ ਕਿ ਕਈ ਪੋਜ਼ੀਟਿਵ ਵੀ ਪਾਏ ਗਏ ਪਰ ਫਿਰ ਵੀ ਠੀਕ ਹੋਣ ਤੋਂ ਬਾਅਦ ਆਪਣੀ ਸੇਵਾ ਵਿੱਚ ਤੱਤਪਰ ਰਹੇ|ਦੋ ਸਾਲਾਂ ਤੋਂ ਸਾਨੂੰ ਕੋਈ ਵੀ ਤਨਖਾਹ ਜਾਂ ਭੱਤਾ ਨਹੀਂ ਮਿਲਿਆਂ,ਫਿਰ ਵੀ ਅਸੀਂ ਆਪਣੇ ਦੇਸ਼ ਦੀ ਸੇਵਾ ਮਿਹਨਤ ਅਤੇ ਇਮਾਨਦਾਰੀ ਬਿਨ੍ਹਾਂ ਕਿਸੇ ਲੋਭ ਲਾਲਚ ਕੀਤੀ ਹੈ| ਅਜਿਹੀ ਖਤਰਨਾਕ ਬਿਮਾਰੀ ਜਿਸਨੂੰ WHO ਵੱਲੋਂ ਮਹਾਮਾਰੀ ਘੋਸਿ਼ਤ ਕਰ ਦਿੱਤਾ ਗਿਆ ਹੋਵੇ ਉਸ ਘੜੀ ਵਿੱਚ ਅਸੀਂ ਪੰਜਾਬ ਪੁਲਿਸ ਦਾ ਸਾਥ ਦਿ਼ੱਤਾ ਅਤੇ ਲੋਕ ਆਪਣਿਆਂ ਦੀ ਪਛਾਣ ਕਰਨ ਤੋਂ ਛੱਡ ਗਏ ਸਨ| ਬੀਤੇ ਦਿਨੀਂ ਸਾਡੀ ਮੀਟਿੰਗ ਦਾ ਸਮਾਂ ਨਿਸਚਿਤ ਕੀਤਾ ਗਿਆ ਸੀ| ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿੱਚ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਨਾਲ ਮੀਟਿੰਗ ਕੀਤੀ ਗਈ ਹੈ |ਆਪਣੀਆਂ ਮੰਗਾਂ ਵਾਲੀ ਫਾਈਲ ਨੂੰ ਸੌਂਪਿਆ ਗਿਆ| ਸਾਡੀਆਂ ਮੰਗਾਂ ਸਬੰਧੀ ਸਰਕਾਰ ਦੇ ਤਿੰਨ ਮੰਤਰੀ ਸੀ੍ ਹਰਪਾਲ ਸਿੰਘ ਚੀਮਾ,ਸੀ੍ ਅਮਨ ਅਰੋੜਾ ਜੀ,ਸੀ੍ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ | ਜਿਸ ਦੌਰਾਨ ਉਹਨਾਂ ਨੇ ਵਿਸ਼ਵਾਸ ਦਿਵਾਇਆ ਕੇ ਜਲਦ ਅਸੀਂ ਤੁਹਾਨੂੰ ਪੂਰਨ ਰੂਪ ਵਿੱਚ ਨੌਕਰੀਆਂ ਸੌਂਪ ਰਹੇ ਹਾਂ |ਆਮ ਆਦਮੀ ਪਾਰਟੀ ਸਰਕਾਰ ਪੂਰੀ ਤਰਾਂ ਤੁਹਾਡੇ ਨਾਲ ਹੈ | ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਪਹਿਲ ਦੇ ਅਧਾਰ ਤੇ ਜਲਦ ਪੰਜਾਬ ਪੁਲਿਸ ਵਾਲੰਟੀਅਰਾਂ ਨੂੰ ਨੌਕਰੀ ਦੇਣੀ ਚਾਹੀਦੀ ਹੈ|ਕਿਉਂਕਿ ਔਖੀ ਘੜੀ ਵਿੱਚ ਅਸੀਂ ਆਪਣੀ ਜਾਨ ਦੀ ਪ੍ਵਾਹ ਨਾ ਕਰਦਿਆਂ ਬਿਲਕੁਲ ਫਰੀ ਮਿਹਨਤ ਅਤੇ ਇਮਾਨਦਾਰੀ ਨਾਲ ਕਰੋਨਾ ਸਮੇਂ ਡਿਊਟੀ ਕੀਤੀ ਹੈ |ਸਾਡੇ ਬਾਰੇ ਕਈ ਮੰਤਰੀ ਅਤੇ ਮੁੱਖ ਮੰਤਰੀ ਸਾਹਿਬ ਵੀ ਕਰੋਨਾ ਵਰਕਰ ਪੱਕੇ ਕਰਨ ਦਾ ਐਲਾਨ ਕਰ ਚੁੱਕੇ ਹਨ| ਮਾਣਯੋਗ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਵੀ ਸਾਡੇ ਮਸਲੇ ਨਾਲ ਹਮਦਰਦੀ ਪ੍ਗਟਾ ਕੇ ਸਾਡੀ ਮੰਗ ਨੂੰ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਚੁੱਕੇ ਹਨ| ਜਿਕਰਯੋਗ ਹੈ ਕਿ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਜੀ ਨੇ ਵੀ ਸਾਡੇ ਬਾਰੇ ਮੀਡੀਆਂ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਪ੍ਪੋਜਲ ਬਣਾ ਰਹੀ ਹੈ,ਜਿੰਨ੍ਹਾਂ ਨੇ ਕਰੋਨਾ ਵਿੱਚ ਕੰਮ ਕੀਤਾ ਉਹਨਾਂ ਨੂੰ ਸਾਡੀ ਸਰਕਾਰ ਜਰੂਰ ਰੁਜਗਾਰ ਦੇਵੇਗੀ ਉਨ੍ਹਾਂ ਨੂੰ ਵੀ ਮੌਕਾ ਦੇਵੇਗੀ ਪੰਜਾਬ ਪੁਲਿਸ ਵਿੱਚ ਕੰਮ ਕਰਨ ਦਾ ਮੈਂ ਵੀ ਸਰਕਾਰ ਨੂੰ ਅਪੀਲ ਕਰਦਾ ਹਾਂ ਜਰੂਰ ਇਸ ਮਸਲੇ ਤੇ ਪੂਰਨ ਧਿਆਨ ਦੇ ਕੇ ਹੱਲ ਕਰਨਾ ਚਾਹੀਦਾ ਹੈ| ਅਸੀਂ ਹਮੇਸ਼ਾ ਸਮੂਹ ਪੁਲਿਸ ਵਾਲੰਟੀਅਰ ਅਨੁਸਾਸ਼ਨ ਤੇ ਪ੍ਸ਼ਾਸਨ ਨੂੰ ਮੱਦੇਨਜ਼ਰ ਰੱਖਦੇ ਹਾਂ| ਇਸ ਮੌਕੇ ਪ੍ਧਾਨ ਗੁਰਸੇਵਕ ਸਿੰਘ ਨਾਭਾ ਪੁਲਿਸ ਵਾਲੰਟੀਅਰ, ਚੇਅਰਮੈਨ ਮਨਪੀ੍ਤ ਸਿੰਘ,ਫਿਲਿਪ,ਲਖਵਿੰਦਰ,ਪਰਦੀਪ,ਗੁਰਸੇਵਕ ,ਕਿਰਨ ਕੌਰ ਅਤੇ ਹੋਰ ਅਹੁਦੇਦਾਰ ਹਾਜਰ ਰਹੇ|

Daily Dharaledar Online News Views and Reviews

Related News