ਅਜਨਾਲਾ ਤੋਂ ਜੋਧ ਸਿੰਘ ਸਮਰਾ ਅਕਾਲੀ ਦਲ ਦੇ ਉਮੀਦਵਾਰ, ਸੁਖਬੀਰ ਬਾਦਲ ਵੱਲੋਂ ਵੱਡੇ ਐਲਾਨ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਹੋਣੇ ਸ਼ੁਰੂ    ਮੇਰਠ ਦੇ Axis Bank Currency Chest ’ਚ 1,323 ਜਾਅਲੀ ਨੋਟ ਬਰਾਮਦ, 4.63 ਲੱਖ ਰੁਪਏ ਦੀ ਨਕਲੀ ਕਰੰਸੀ    ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਵੱਡਾ ਦੋਸ਼: ‘bjp ’ਚ ਸ਼ਾਮਲ ਕਰਵਾਉਣ ਲਈ Ed ਰਾਹੀਂ ਦਬਾਅ ਬਣਾਇਆ ਗਿ    ਗਮਾਡਾ ਦਫ਼ਤਰ ’ਚ Ed ਦੀ 36 ਘੰਟਿਆਂ ਦੀ ਕਾਰਵਾਈ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਲੈ ਗਈ ਟੀਮ    ਯੂਥ ਕਾਂਗਰਸ ਨੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਆਨਲਾਈਨ ਪਟੀਸ਼ਨ ਕੀਤੀ ਸ਼ੁਰੂ    Gmada ਦੀ ‘ਕੇਸ ਨਾ ਕਰਨ’ ਵਾਲੀ ਸ਼ਰਤ ’ਤੇ ਹਾਈ ਕੋਰਟ ਸਖ਼ਤ, 5 ਸਾਲਾਂ ਦਾ ਰਿਕਾਰਡ ਮੰਗਿਆ    Ed ਜਾਂਚ ਨੂੰ ਲੈ ਕੇ Aap ਦਾ ਵੱਡਾ ਪ੍ਰਦਰਸ਼ਨ    ਕੈਨੇਡਾ ’ਚ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਅਨੀਤਾ ਆਨੰਦ ਨੇ ਦਿੱਤਾ ਜਵਾਬ    ਗਮਾਡਾ ਦਫ਼ਤਰ ’ਚ Ed ਦੀ ਕਾਰਵਾਈ ਤੀਜੇ ਦਿਨ ਵੀ ਜਾਰੀ, Aap ਵੱਲੋਂ ਘਿਰਾਓ ਦਾ ਐਲਾਨ   
Demand letter given to DC to start work on Rajindra Lake soon. The lake should be developed soon under Amrit Yojana -- Advocate Prabhajitpal Singh
June 28, 2023
Daily-Dharaledar-Online-News-Vie

Daily Dharaledar / Punjab

ਰਾਜਿੰਦਰਾ ਝੀਲ ਦਾ ਕੰਮ ਜਲਦ ਸ਼ੁਰੂ ਕਰਵਾਉਣ ਲਈ ਡੀ.ਸੀ.ਨੂੰ ਦਿੱਤਾ ਮੰਗ ਪੱਤਰ। ਅਮ੍ਰੂਤ ਯੋਜਨਾ ਤਹਿਤ ਝੀਲ ਜਲਦ ਹੋਵੇ ਵਿਕਸਤ -- ਐਡਵੋਕੇਟ ਪ੍ਰਭਜੀਤਪਾਲ ਸਿੰਘ ਦਹਾਕਿਆਂ ਤੋਂ ਪਟਿਆਲਾ ਦੀ ਮਾਲ ਰੋਡ ਉਪਰ ਸਥਿਤ ਕਿਸੇ ਸਮੇਂ ਸ਼ਹਿਰ ਦਾ ਦਿਲ ਜਾਣੀ ਜਾਂਦੀ ਇਤਿਹਾਸਿਕ ਰਜਿੰਦਰਾ ਝੀਲ ਦੀ ਹਾਲਤ ਸਰਕਾਰਾਂ ਦੀ ਅਣਦੇਖੀ ਕਾਰਨ ਤਰਸਯੋਗ ਬਣੀ ਹੋਈ ਹੈ। ਕਿਸੇ ਸਮੇਂ ਲੋਕ ਇਥੇ ਆ ਕੇ ਸਾਫ਼ ਹਵਾ, ਬੌਟਿੰਗ ਤੇ ਸੈਰ ਦਾ ਅਨੰਦ ਮਾਣਦੇ ਸਨ ।ਲਗਾਤਾਰ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਰਹੀ ਹੈ ਕਿ ਪਟਿਆਲਾ ਦੀ ਸ਼ਾਨ ਰਜਿੰਦਰਾ ਝੀਲ ਦੀ ਸਾਫ਼ ਸਫਾਈ ਕੀਤੀ ਜਾਵੇ ਅਤੇ ਇਸ ਨੂੰ ਨਵੀਂ ਦਿੱਖ ਦਿੱਤੀ ਜਾਵੇ ।ਅੱਜ ਸਮਾਜ ਸੇਵੀ, ਸੀਨੀਅਰ ਵਕੀਲ ਪ੍ਰਭਜੀਤਪਾਲ ਸਿੰਘ ਅਤੇ ਉੱਨਾ ਦੇ ਸਾਥੀਆ ਵੱਲੋਂ ਏ. ਡੀ .ਸੀ. ਪਟਿਆਲਾ ਸ. ਜਗਦੀਪ ਸਿੰਘ ਰਾਹੀ ਡੀ. ਸੀ. ਪਟਿਆਲਾ ਨੂੰ ਰਾਜਿੰਦਰਾ ਝੀਲ ਦੇ ਕੰਮ ਨੂੰ ਜਲਦ ਸ਼ੁਰੂ ਕਰਨ ਲਈ ਮੈਮੋਰੰਡਮ ਦਿੱਤਾ ਗਿਆ ਉਨ੍ਹਾਂ ਬੇਨਤੀ ਕਰਦੇ ਹੋਏ ਕਿਹਾ ਕਿ ਲੰਮੇ ਅਰਸੇ ਬਾਅਦ ਰਾਜਿੰਦਰਾ ਝੀਲ ਦੇ ਨਵੀਨੀਕਰਨ ਨੂੰ ਲੈਕੇ ਲੋਂਕਾ ਵਿੱਚ ਆਸ ਬੱਜੀ ਹੈ। ਅੰਮ੍ਰਿਤ ਸਰੋਵਰ / ਅਮ੍ਰੂਤ ੨.੦ ਤਹਿਤ ਇਤਿਹਾਸਿਕ ਰਜਿੰਦਰਾ ਝੀਲ ਨੂੰ ਲੈ ਕੇ ਨਵੀਂ ਦਿੱਖ ਦੇਣ ਅਤੇ ਪੰਜ ਸਾਲਾਂ ਦੀ ਸਾਂਭ-ਸੰਭਾਲ ਅਤੇ ਸਾਫ਼ ਸਫ਼ਾਈ ਦੀ ਤਜਵੀਜ਼ ਪਾਸ ਹੋ ਚੁੱਕੀ ਹੈ ਰਾਜਿੰਦਰਾ ਝੀਲ ਦਾ ਜਲਦ ਟੈਂਡਰ ਲਗਾ ਕੇ ਕੰਮ ਜਲਦ ਸੁਰੂ ਕਰ ਮੁਕੰਮਲ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀ ਦੁਬਾਰਾ ਫਿਰ ਤੋਂ ਇਸ ਖੂਬਸੂਰਤ ਝੀਲ ਦਾ ਆਨੰਦ ਲੈ ਸਕਣ ਤੇ ਸ਼ਹਿਰ ਦਾ ਦਿਲ ਜਾਣੀ ਜਾਨ ਵਾਲੀ ਰਜਿੰਦਰਾ ਝੀਲ ਦੁਬਾਰਾ ਆਪਣੀ ਖੂਬਸੂਰਤੀ ਨਾਲ ਲੋਕਾਂ ਦੇ ਦਿਲਾਂ ਨੂੰ ਤਰੋ-ਤਾਜ਼ਾ ਰੱਖ ਸਕੇ। ਐਡਵੋਕੇਟ ਪ੍ਰਭਜੀਤਪਾਲ ਸਿੰਘ ਅਤੇ ਸਾਥੀਆ ਵੱਲੋਂ ਡੀ. ਸੀ. ਪਟਿਆਲਾ ਸਾਕਸ਼ੀ ਸਾਹਨੀ ਵੱਲੋਂ ਇਸ ਪ੍ਰੋਜੈਕਟ ਨੂੰ ਲੈ ਕੇ ਕੀਤੀ ਮਿਹਨਤ ਤੇ ਦਿਲਚਸਪੀ ਲਈ ਧੰਨਵਾਦ ਵੀ ਕੀਤਾ।

Daily Dharaledar Online News Views and Reviews


Recommended Posts