ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ    ਥਾਈਲੈਂਡ ’ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਦਸਤਾਰ ਉਤਾਰਨ ਦਾ ਵੀ ਦਾਅਵਾ    Pau ਪਹੁੰਚੇ Cm ਮਾਨ ਦੇ ਕਾਫ਼ਲੇ ਅੱਗੇ ਬਿੱਟੂ ਦਾ ਪ੍ਰਦਰਸ਼ਨ, ਆਂਡੇ-ਟਮਾਟਰ ਸੁੱਟੇ ਜਾਣ ਮਗਰੋਂ ਪੁਲੀਸ ਨੇ ਲਿਆ ਹਿਰਾਸਤ ’ਚ    ਬਾਬਾ ਬਕਾਲਾ ’ਚ ਅਕਾਲੀ ਦਲ ਨੂੰ ਝਟਕਾ, ਛੱਜਲਵੱਡੀ ਪਿਉ-ਪੁੱਤਰ ‘ਆਪ’ ’ਚ ਸ਼ਾਮਲ    ਪੱਗ ’ਤੇ ਮਾਨ ਦੇ ਤਨਜ਼ ਦਾ ਸੈਣੀ ਵੱਲੋਂ ਜਵਾਬ, ਕਿਹਾ- ‘ਪੱਗ ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ    Pau ਦੇ ਗੇਟ ਨੰਬਰ 8 ਬਾਹਰ ਸ਼ਰਾਬ ਦੀ ਬੋਤਲ, ਟਮਾਟਰ ਤੇ ਆਂਡੇ ਲੈ ਕੇ ਪਹੁੰਚੇ ਰਵਨੀਤ ਬਿੱਟੂ, Cm ਮਾਨ ’ਤੇ ਸਾਧਿਆ ਨਿਸ਼ਾਨਾ   
ਭਾਰਤ ਦਾ ਚੀਨ ਖ਼ਿਲਾਫ਼ ਗੁੱਸਾ, ਪ੍ਰਦਰਸ਼ਨ ਕਰ ਕੇ ਵਿਰੋਧ ਦਰਜ ਕਰਵਾਇਆ...
June 18, 2020
Daily-Dharaledar-Online-News-Vie

Daily Dharaledar / Punjab

ਭਾਰਤ ਖ਼ਿਲਾਫ਼ ਚੀਨ ਦੀਆਂ ਸਾਜ਼ਿਸ਼ੀ ਚਾਲਾਂ ਅਤੇ ਭਾਰਤੀ ਫ਼ੌਜੀਆਂ -ਤੇ ਧੋਖੇ ਨਾਲ ਹਮਲੇ ਕਾਰਨ ਦੇਸ਼ ਵਿਚ ਜ਼ਬਰਦਸਤ ਗੁੱਸੇ ਦਾ ਮਾਹੌਲ ਹੈ। ਬੁੱਧਵਾਰ ਨੂੰ ਥਾਂ-ਥਾਂ ਲੋਕਾਂ ਨੇ ਪ੍ਰਦਰਸ਼ਨ ਕੀਤੇ। ਸਵਦੇਸ਼ੀ ਜਾਗਰਣ ਮੰਚ ਅਤੇ ਸਾਬਕਾ ਫ਼ੌਜੀਆਂ ਨੇ ਰਾਜਧਾਨੀ ਦਿੱਲੀ ਵਿਚ ਚੀਨੀ ਦੂਤਘਰ ਸਾਹਮਣੇ ਪ੍ਰਦਰਸ਼ਨ ਕਰ ਕੇ ਵਿਰੋਧ ਦਰਜ ਕਰਵਾਇਆ। ਹਿਰਾਸਤ ਵਿਚ ਲੈ ਕੇ ਕੁਝ ਦੇਰ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਚੀਨੀ ਦੂਤਘਰ ਵੱਲ ਵਧ ਰਹੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸਵਦੇਸ਼ੀ ਜਾਗਰਣ ਮੰਚ, ਦਿੱਲੀ ਦੇ ਸਹਿ ਸੂਬਾ ਕਨਵੀਨਰ ਵਿਕਾਸ ਚੌਧਰੀ ਨੇ ਕਿਹਾ ਕਿ ਚੀਨ -ਚ ਬਣੇ ਸਾਮਾਨ ਦਾ ਬਾਈਕਾਟ ਕਰਾਂਗੇ ਅਤੇ ਇਸ ਲਈ ਦੇਸ਼ ਨੂੰ ਜਾਗਰੂਕ ਕਰਾਂਗੇ। ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ (ਕੈਟ) ਦੀ ਅਗਵਾਈ ਵਿਚ ਵਪਾਰੀਆਂ ਨੇ ਕਨਾਟ ਪਲੇਸ -ਤੇ ਪ੍ਰਦਰਸ਼ਨ ਕਰ ਕੇ ਚੀਨੀ ਉਤਪਾਦਾਂ -ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਕੈਟ ਦੇ ਕਨਵੀਨਰ ਬਿ੍ਜੇਸ਼ ਗੋਇਲ ਅਤੇ ਜਨਰਲ ਸਕੱਤਰ ਵਿਸ਼ਨੂੰ ਭਾਰਗਵ ਨੇ ਕਿਹਾ ਕਿ ਚੀਨ ਨਾ ਸਿਰਫ਼ ਕੋਰੋਨਾ ਮਹਾਮਾਰੀ ਦਾ ਜਨਕ ਹੈ, ਬਲਕਿ ਸਾਡੇ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਵੀ ਹੈ। ਉਸ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰਨਾ ਸਭ ਤੋਂ ਜ਼ਰੂਰੀ ਹੈ। ਇਸ ਲਈ ਚੀਨ ਤੋਂ ਹੋਣ ਵਾਲੀ ਦਰਾਮਦ -ਤੇ ਪਾਬੰਦੀ ਲਗਾਈ ਜਾਵੇ। ਰਾਸ਼ਟਰੀ ਸਵੈਸੇਵਕ ਸੰਘ ਦੇ ਅਨੁਸ਼ਾਸਨੀ ਸੰਗਠਨ ਹਿੰਦੂ ਜਾਗਰਣ ਮੰਚ ਨੇ ਚੀਨੀ ਵਸਤੂਆਂ ਦੇ ਬਾਈਕਾਟ ਦੀ ਅਪੀਲ ਕੀਤੀ ਹੈ। ਝਾਰਖੰਡ ਤੇ ਬਿਹਾਰ ਵਿਚ ਮੰਚ ਦੇ ਵਰਕਰਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਆਪਣੇ-ਆਪਣੇ ਘਰਾਂ ਵਿਚ ਸ਼ਰਧਾਂਜਲੀ ਦਿੰਦੇ ਹੋਏ ਚੀਨੀ ਸਾਮਾਨ ਦੇ ਬਾਈਕਾਟ ਲਈ ਇਕ ਘੰਟੇ ਤਕ ਧਰਨਾ ਦਿੱਤਾ। ਸ਼ਾਮ ਚਾਰ ਤੋਂ ਪੰਜ ਵਜੇ ਵਿਚਾਲੇ ਇਕ ਘੰਟੇ ਤਕ ਚੱਲੇ ਇਸ ਪ੍ਰਰੋਗਰਾਮ ਵਿਚ ਹਜ਼ਾਰਾਂ ਵਰਕਰ ਸ਼ਾਮਲ ਹੋਏ। ਇਸ ਮੌਕੇ ਹਿੰਦੂ ਜਾਗਰਣ ਮੰਚ ਦੇ ਖੇਤਰੀ ਸੰਗਠਨ ਮੰਤਰੀ ਸੁਮਨ ਕੁਮਾਰ ਨੇ ਕਿਹਾ ਕਿ ਆਪਣੇ ਘਰਾਂ ਵਿਚ ਸਵਦੇਸ਼ੀ ਸਾਮਾਨ ਦਾ ਇਸਤੇਮਾਲ ਕਰਕੇ ਚੀਨ ਨੂੰ ਭਾਰਤ ਦੀ ਤਾਕਤ ਦਾ ਅਹਿਸਾਸ ਕਰਵਾ ਦੇਣਾ ਚਾਹੀਦਾ ਹੈ।

Daily Dharaledar Online News Views and Reviews


Recommended Posts