ਪਠਾਣਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਵਾਉਣ ਲਈ ਪੁਲਿਸ ਦੀ ਵੱਡੀ ਕਾਰਵਾਈ
January 28, 2026
Rajni / Patiala
ਸਨੌਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪਰਿਵਾਰ ਤੋਂ ਸਰਕਾਰੀ ਕੋਠੀ ਖਾਲੀ ਕਰਵਾਉਣ ਲਈ ਪੁਲਿਸ ਨੇ ਸਖ਼ਤ ਤਿਆਰੀ ਕੀਤੀ। ਕੋਠੀ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਅਤੇ ਲੇਡੀ ਪੁਲਿਸ ਤਾਇਨਾਤ ਕੀਤੀ ਗਈ, ਜਦਕਿ ਘਰੇਲੂ ਸਮਾਨ ਲਿਜਾਣ ਲਈ ਟਰੱਕ ਵੀ ਮੌਕੇ ‘ਤੇ ਲਿਆਂਦਾ ਗਿਆ। ਇਸ ਦੌਰਾਨ ਵਿਧਾਇਕ ਦੀ ਪਤਨੀ ਘਰ ਅੰਦਰ ਮੌਜੂਦ ਰਹੀ। ਜਾਣਕਾਰੀ ਮੁਤਾਬਕ, ਕੇਸ ਦਰਜ ਹੋਣ ਤੋਂ ਬਾਅਦ ਹਰਮੀਤ ਸਿੰਘ ਪਠਾਣਮਾਜਰਾ ਦੇ ਵਿਦੇਸ਼ ਭੱਜਣ ਦੀ ਗੱਲ ਵੀ ਸਾਹਮਣੇ ਆਈ ਹੈ।
Recommended Posts
Trending Stories
Hot News