ਮਾਈਨਿੰਗ ਮਾਫੀਏ ਵੱਲੋਂ ਦਰਜਾ ਚਾਰ ਮੁਲਾਜਮ ਦਰਸ਼ਨ ਸਿੰਘ ਦਾ ਕਤਲ ਕਰਨ ਦੇ ਵਿਰੁੱਧ ਮਾਈਨਿੰਗ ਮਾਫੀਏ ਦੀਆਂ ਅਰਥੀਆਂ ਸਾੜੀਆਂ — ਦਰਸ਼ਨ ਲੁਬਾਣਾ, ਰਣਜੀਤ ਰਾਣਵਾ ??
November 28, 2023 00:00:00
Daily Dharaledar / Punjab
 -
ਇੱਕ ਕਰੋੜ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਦੀ ਮੰਗ ਕੀਤੀ ਤੇ ਪ੍ਰਮੁੱਖ ਸਕੱਤਰ ਜਲ ਸਰੋਤ ਨੂੰ ਚਲਦਾ ਕਰਨ ???
ਪਟਿਆਲਾ 28 ਨਵੰਬਰ ਚੌਥਾ ਦਰਜਾ ਸਰਕਾਰੀ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਵਿੱਚ ਬੇਲਗਾਮ ਹੋਏ ਮਾਈਨਿੰਗ ਮਾਫੀਏ ਵਿਰੁੱਧ ਪੰਜਾਬ ਵਿਚਲੇ ਜਲ ਸਰੋਤ ਦਫਤਰਾਂ ਅੱਗੇ ਅਰਥੀ ਫੂਕ ਰੈਲੀਆਂ ਕਰਕੇ ਪ੍ਰਮੁੱਖ ਸਕੱਤਰ ਜਲ ਸਰੋਤ ਵਲੋਂ ਬੇਲਦਾਰਾ, ਗੇਜ ਰੀਡਰਾਂ ਆਦਿ ਚੌਥਾ ਦਰਜਾ ਕਰਮਚਾਰੀਆਂ ਦੀਆਂ ਤੈਨਾਤੀ ਨਹਿਰਾਂ ਤੇ ਨਾ ਕਰਕੇ ਮਾਈਨਿੰਗ ਖੱਡਾਂ/ਦਰਿਆਵਾਂ ਤੇ ਨਿਯਮਾਂ ਤੋਂ ਉਲਟ ਕਰਨ ਕਰਕੇ ਬਟਾਲਾ ਵਿਖੇ ਬੀਤੇ ਦਿਨੀ ਜਲ ਨਿਕਾਸ ਦੇ ਬੇਲਦਾਰ ਸ੍ਰੀ ਦਰਸ਼ਨ ਸਿੰਘ ਦਾ ਮਾਈਨਿੰਗ ਮਾਫੀਏ ਨੇ ਕਤਲ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਚੌਥਾ ਦਰਜਾ ਮੁਲਾਜਮਾਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ, ਰੈਲੀਆਂ ਵਿੱਚ ਸ਼ਾਮਲ ਹੋ ਕੇ ਮੰਗ ਕੀਤੀ ਡਿਊਟੀ ਸਮੇਂ ਮੁਲਾਜਮ ਨੂੰ ਕਤਲ ਕਰਨ ਤੇ ਸਰਕਾਰ ਘੱਟੋ—ਘੱਟ ਪਰਿਵਾਰ ਨੂੰ (ਇੱਕ ਕਰੋੜ ਰੁਪਏ ਐਕਸਗ੍ਰੇਸ਼ੀਆ) ਗ੍ਰਾਂਟ ਦੇਵੇ ਤੇ ਪਰਿਵਾਰ ਦੇ ਮੈਂਬਰਜ਼ ਨੂੰ ਨੌਕਰੀ ਦੇਵੇ। ਇਹਨਾ ਆਗੂਆਂ ਨੇ ਜਲ ਸਰੋਤ ਮੰਤਰੀ ਸ੍ਰ. ਚੇਤਨ ਸਿੰਘ ਜੋੜਾਮਾਜਰਾ ਨੂੰ ਅਪੀਲ ਕੀਤੀ ਕਿ ਪ੍ਰਮੁੱਖ ਸਕੱਤਰ ਜਲ ਸਰੋਤ ਨੂੰ ਤੁਰੰਤ ਚਲਦਾ ਕੀਤਾ ਜਾਵੇ ਕਿਉਂਕਿ ਇਹ ਮੁਲਾਜਮਾਂ ਦੀਆਂ ਜਬਰਨ ਤੇ ਨਿਯਮਾਂ ਤੋਂ ਉਲਟ ਤੈਨਾਤੀ ਕਰ ਰਿਹਾ ਹੈ ਅਤੇ ਵਿਭਾਗ ਵਿੱਚ “ਤਾਨਾਸ਼ਾਹ ਵਾਂਗ” ਵਿਚਰ ਰਿਹਾ ਹੈ। ਇਸ ਨੂੰ ਵਿਭਾਗ ਵਿਚੋਂ ਚਲਦਾ ਕੀਤਾ ਜਾਵੇ। ਪਟਿਆਲਾ ਵਿਖੇ ਸਥਿਤ ਨਿਗਰਾਨ ਇੰਜੀਨੀਅਰ ਜਲ ਨਿਕਾਸ / ਮਾਈਨਿੰਗ ਅਤੇ ਜੀਆਲੋਜੀ ਜਲ ਸਰੋਤ ਸਰਕਲ ਅੱਗੇ ਵਿਸ਼ਾਲ ਰੋਹ ਭਰਪੂਰ ਰੈਲੀ ਕਰਕੇ ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਜਲ ਸਰੋਤ ਅਤੇ ਮਾਈਨਿੰਗ ਮਾਫੀਏ ਦੀ ਅਰਥੀ ਫੂੱਕੀ ਗਈ। ਮੰਗ ਕੀਤੀ ਕਿ ਆਪ ਸਰਕਾਰ ਮਾਫੀਏ ਤੇ ਨਕੇਲ ਪਾਵੇ ਅਤੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਮ੍ਰਿਤਕ ਦਰਸ਼ਨ ਸਿੰਘ ਬੇਲਦਾਰ ਨੂੰ ਢੁੱਕਵਾ ਮੁਆਵਜਾ ਦਿੱਤਾ ਜਾਵੇ ਅਤੇ ਪ੍ਰਮੁੱਖ ਸਕੱਤਰ ਨੂੰ ਚਲਦਾ ਕੀਤਾ ਜਾਵੇ। ਇਸ ਮੌਕੇ ਜੋ ਆਗੂ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਮਾਧੋ ਰਾਹੀ, ਸੂਰਜ ਯਾਦਵ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਰਾਮ ਲਾਲ ਰਾਮਾ, ਉਂਕਾਰ ਸਿੰਘ, ਸ਼ਿਵ ਚਰਨ, ਉਪਨੈਨ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਰਵਿੰਦਰ ਸੈਣੀ, ਅਜੈ ਸਿੰਘ, ਸ਼ੇਰ ਸਿੰਘ, ਇੰਦਰਪਾਲ ਵਾਲਿਆ, ਨਿਸ਼ਾ ਰਾਣੀ, ਸ਼ਾਮ ਸਿੰਘ, ਕਿਰਨ ਪਾਲ, ਕਾਕਾ ਸਿੰਘ, ਮੋਧ ਨਾਥ, ਅਮਰਨਾਥ ਨਰੜੂ, ਸੁਨੀਲ ਦੱਤ, ਤਿਰਵੈਣੀ ਤਿਵਾੜੀ, ਸਵਰਣ ਸਿੰਘ, ਕਲਿਆਣ ਸਿੰਘ, ਹਰਮੇਸ਼ ਕੁਮਾਰ, ਰਾਜੇਸ਼ ਕੁਮਾਰ, ਹਰਨੇਕ ਸਿੰਘ ਰਾਜੇਸ਼ ਗੋਲੂ, ਚਰਨਜੀਤ ਸਿੰਘ, ਸਤਿਨਰਾਇਣ ਗੋਨੀ, ਹਰਨਾਮ ਸਿੰਘ, ਰਾਮ ਪਾਲ, ਗੁਰਮੀਤ ਖਾਨਪੁਰ, ਬਲਜੀਤ ਸਿੰਘ, ਆਦਿ ਹਾਜਰ ਸਨ।  -Daily Dharaledar Online News Views and Reviews
Related News
Trending Stories
Hot News