ਪਟਿਆਲਾ (ਅਮਰੀਕਇੰਦਰ ਸਿੰਘ) ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ਼ ਮੌਕੇ ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਅਤੇ ਰੈੱਡ ਕਰਾਸ ਦੇ ਸੇਵਾ ਮ " /> ਪਟਿਆਲਾ (ਅਮਰੀਕਇੰਦਰ ਸਿੰਘ ">
ਮੇਰਠ ਦੇ Axis Bank Currency Chest ’ਚ 1,323 ਜਾਅਲੀ ਨੋਟ ਬਰਾਮਦ, 4.63 ਲੱਖ ਰੁਪਏ ਦੀ ਨਕਲੀ ਕਰੰਸੀ    ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਵੱਡਾ ਦੋਸ਼: ‘bjp ’ਚ ਸ਼ਾਮਲ ਕਰਵਾਉਣ ਲਈ Ed ਰਾਹੀਂ ਦਬਾਅ ਬਣਾਇਆ ਗਿ    ਗਮਾਡਾ ਦਫ਼ਤਰ ’ਚ Ed ਦੀ 36 ਘੰਟਿਆਂ ਦੀ ਕਾਰਵਾਈ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਲੈ ਗਈ ਟੀਮ    ਯੂਥ ਕਾਂਗਰਸ ਨੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਆਨਲਾਈਨ ਪਟੀਸ਼ਨ ਕੀਤੀ ਸ਼ੁਰੂ    Gmada ਦੀ ‘ਕੇਸ ਨਾ ਕਰਨ’ ਵਾਲੀ ਸ਼ਰਤ ’ਤੇ ਹਾਈ ਕੋਰਟ ਸਖ਼ਤ, 5 ਸਾਲਾਂ ਦਾ ਰਿਕਾਰਡ ਮੰਗਿਆ    Ed ਜਾਂਚ ਨੂੰ ਲੈ ਕੇ Aap ਦਾ ਵੱਡਾ ਪ੍ਰਦਰਸ਼ਨ    ਕੈਨੇਡਾ ’ਚ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਅਨੀਤਾ ਆਨੰਦ ਨੇ ਦਿੱਤਾ ਜਵਾਬ    ਗਮਾਡਾ ਦਫ਼ਤਰ ’ਚ Ed ਦੀ ਕਾਰਵਾਈ ਤੀਜੇ ਦਿਨ ਵੀ ਜਾਰੀ, Aap ਵੱਲੋਂ ਘਿਰਾਓ ਦਾ ਐਲਾਨ    ਬਰਖ਼ਾਸਤ Aig ਰਾਜਜੀਤ ਸਿੰਘ ਨੇ ਕੀਤਾ ਆਤਮ-ਸਮਰਪਣ, ਪਟਿਆਲਾ ਪੁਲੀਸ ਨੇ ਕੀਤਾ ਗ੍ਰਿਫ਼ਤਾਰ    ਲੰਬੀ ’ਚ ਭਾਜਪਾ ਤੇ ਅਕਾਲੀ ਵਰਕਰ ਆਹਮੋ-ਸਾਹਮਣੇ, ਯਾਤਰਾ ਦੌਰਾਨ ਤਣਾਅ   
ਪ੍ਰਦੂਸ਼ਣ ਕੰਟਰੋਲ ਦਿਵਸ਼ ਮੌਕੇ ਸਕੂਲ ਵਿੱਚ ਪੋਦੇ ਲਗਾਏ - ਮਨਦੀਪ ਕੌਰ ਅੰਟਾਨ
December 2, 2023
Daily-Dharaledar-Online-News-Vie

Daily Dharaledar / Punjab

ਪਟਿਆਲਾ (ਅਮਰੀਕਇੰਦਰ ਸਿੰਘ) ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ਼ ਮੌਕੇ ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਸ੍ਰੀ ਕਾਕਾ ਰਾਮ ਵਰਮਾ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਪਟਿਆਲਾ ਵਿਖੇ 65 ਫੁੱਲਦਾਰ ਬੂਟੇ ਉਨ੍ਹਾਂ ਵਿਦਿਆਰਥੀਆਂ ਤੋਂ ਲਗਵਾਏ ਜਿਨ੍ਹਾਂ ਦੇ ਇਸ ਮਹੀਨੇ ਵਿੱਚ ਜਨਮ ਦਿਨ ਹਨ। ਸਟੇਟ ਐਵਾਰਡੀ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਅੰਟਾਨ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਅਧਿਆਪਕ ਬਣਕੇ ਬੱਚਿਆਂ ਵਿਸ਼ੇਸ਼ ਤੌਰ ਤੇ ਲੜਕੀਆਂ ਨੂੰ ਗੁਰੂ ਅਧਿਆਪਕਾਂ ਅਤੇ ਮਾਪਿਆਂ ਵਾਂਗ ਸਮਝਾਉਂਣ ਠੀਕ ਰਸਤੇ ਦਿਖਾਉਣ ਅਤੇ ਆਪਣੇ ਦੇਸ਼ ਸਮਾਜ ਵਾਤਾਵਰਨ ਨੂੰ ਬਚਾਉਣ ਲਈ ਅਵਸਰ ਪ੍ਰਾਪਤ ਹੋਏ ਹਨ ਇਸ ਲਈ ਹਰੇਕ ਇਨਸਾਨ ਨੂੰ ਆਪਣੇ ਫ਼ਰਜ਼ਾਂ ਜੁਮੇਵਾਰੀਆਂ ਪ੍ਰਤੀ ਹਮੇਸ਼ਾ ਵਫ਼ਾਦਾਰ ਰਹਿਣਾ ਚਾਹੀਦਾ ਹੈ। ਇਸ ਮੌਕੇ ਬੱਚਿਆਂ ਨੂੰ ਵਾਤਾਵਰਨ ਬਚਾਉਣ ਅਤੇ ਖੁਸ਼ਹਾਲ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ, ਉਨ੍ਹਾਂ ਦੀ ਸੇਵਾ ਸੰਭਾਲ ਕਰਨ, ਆਪਣੀਆਂ ਵਹੀਕਲਾਂ ਨੂੰ ਸਮੇਂ ਸਿਰ ਸਰਵਿਸ ਕਰਵਾਉਣ, ਘਰ ਦੇ ਗੈਸ ਚੁੱਲ੍ਹੇ ਦੀ 6 ਮਹੀਨਿਆਂ ਮਗਰੋਂ ਸਰਵਿਸ ਕਰਵਾਉਣ, ਘਰ ਪਰਿਵਾਰਾਂ ਵਿੱਚ ਪ੍ਰਦੂਸ਼ਣ ਵਧਾਉਂਣ ਵਾਲੇ ਪਦਾਰਥਾਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਅਤੇ ਕੁੜੇ ਕਰਕੱਟ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਠੀਕ ਕਰਨ ਬਾਰੇ ਜਾਗਰੂਕ ਕੀਤਾ। ਸ਼੍ਰੀ ਮਨਿਕ ਰਾਜ ਸਿੰਗਲਾ ਸਟੇਟ ਪੱਧਰ ਦੇ ਸਿਖਿਆ ਸ਼ਾਸਤਰੀ ਗਾਇਡੈਸ ਕਾਉਂਸਲਿੰਗ ਸਮਾਜ ਸੁਧਾਰਕ ਜੀ ਨੇ ਕਿਹਾ ਕਿ ਸ਼੍ਰੀ ਕਾਕਾ ਰਾਮ ਵਰਮਾ ਜੀ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਅਤੇ ਵਾਤਾਵਰਨ ਦੀ ਸੰਭਾਲ ਲਈ ਵਿਦਿਆਰਥੀਆਂ ਅਧਿਆਪਕਾਂ ਅਤੇ ਨਾਗਰਿਕਾਂ ਨੂੰ ਜਾਗਰੂਕ ਕਰਕੇ ਦੇਸ਼ ਸਮਾਜ ਘਰ ਪਰਿਵਾਰਾਂ ਦੀ ਅਸਲ ਸੇਵਾ ਕਰ ਰਹੇ ਹਨ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪੌਦੇ ਆਪਣੇ ਬੇਟੇ ਦੇ ਜਨਮਦਿਨ ਨੂੰ ਸਮਰਪਿਤ ਕੀਤੇ ਹਨ। ਉਨ੍ਹਾਂ ਨੇ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਅੰਟਾਨ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਦੀ ਦਿਲੋਂ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਸ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਵਲੋਂ ਵਿਦਿਆਰਥੀਆਂ ਨੂੰ ਸਰਵੋਤਮ ਸਿਖਿਆ ਦੇਣ ਦੇ ਨਾਲ ਨਾਲ ਹਰ ਗੁਣਕਾਰੀ ਗੁਣ, ਜ਼ਿੰਦਗੀ ਵਿੱਚ ਹਮੇਸ਼ਾ ਸਿਹਤਮੰਦ ਤਦਰੁੰਸਤ ਖੁਸ਼ਹਾਲ ਸੁਰੱਖਿਅਤ ਅਤੇ ਦੂਸਰਿਆਂ ਦੀ ਮਦਦ ਕਰਨ ਵਾਲੇ ਵਿਚਾਰ, ਗਿਆਨਵਾਨ ਵਿਦਵਾਨਾਂ ਰਾਹੀਂ ਕਰਵਾਉਂਦੇ ਰਹਿੰਦੇ ਹਨ ਤਾਂ ਜੋਂ ਵਿਦਿਆਰਥੀਆਂ ਦੇਸ਼ ਸਮਾਜ ਘਰ ਪਰਿਵਾਰਾਂ ਦੇ ਮਦਦਗਾਰ ਵਫ਼ਾਦਾਰ ਇਮਾਨਦਾਰ ਜੁਮੇਵਾਰ ਨਾਗਰਿਕ ਬਣਕੇ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣ। ਪੋਦੇ ਲਗਾਉਂਣ ਵਾਲੇ ਵਿਦਿਆਰਥੀਆਂ ਨੇ ਆਪਣੇ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਜੀ ਆਪਣੇ ਅਧਿਆਪਕਾਂ ਅਤੇ ਮਾਪਿਆਂ ਅਤੇ ਸ਼੍ਰੀ ਕਾਕਾ ਰਾਮ ਵਰਮਾ ਜੀ ਅਤੇ ਸ਼੍ਰੀ ਮਨਿਕ ਰਾਜ ਸਿੰਗਲਾ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਕੂਲ ਵਿਖੇ ਸਰਵੋਤਮ ਗਿਆਨ ਵਿਚਾਰ ਭਾਵਨਾਵਾਂ ਇਰਾਦੇ ਹੌਸਲੇ ਹਿੰਮਤ ਜ਼ਿੰਦਾਦਿਲੀ ਆਤਮ ਵਿਸ਼ਵਾਸ ਮਿਲ ਰਹੇ ਹਨ ਜਦਕਿ ਅਨੇਕਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਮਰਿਆਂ ਵਿੱਚ ਬੰਦ ਕਰਕੇ ਕੇਵਲ ਕਿਤਾਬਾਂ ਕਾਪੀਆਂ ਪੜਾਈਆਂ ਲਿਖਾਈਆਂ ਜਾਂਦੀਆਂ ਹਨ।

Daily Dharaledar Online News Views and Reviews


Recommended Posts