ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ    ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਪ੍ਰਕਾਸ਼ ਬਾਦਲ ਦੇ ਚਚੇਰੇ ਭਰਾ ਭਾਜਪਾ ’ਚ ਜਾਣਗੇ    ਖੇਡਾਂ ਵਤਨ ਪੰਜਾਬ ਦੀਆਂ 2026: ਪਾਤੜਾਂ ’ਚ 8ਵੇਂ ਦਿਨ ਖੇਡ ਮੈਦਾਨ ਬਣਿਆ ਜੋਸ਼ ਦਾ ਕੇਂਦਰ   
ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਤਾ ਨੇ ਆਪਣੀ ਧੀ ਦੇ ਹੱਕ ’ਚ ਦਿਤਾ ਬਿਆਨ
June 8, 2024
Constable-Kulwinder-Kaur-s-Mothe

ਕਿਹਾ ਮੇਰੀ ਧੀ ਨੂੰ ਜ਼ਰੂਰ ਕੰਗਨਾ ਨੇ ਉਕਸਾਇਆ ਹੋਵੇਗਾ

Daily Dharaledar Bureau / Chandigarh

ਕਾਂਸਟੇਬਲ ਕੁਲਵਿੰਦਰ ਕੌਰ ਦੇ ਮਾਤਾ ਬੀਬੀ ਵੀਰ ਕੌਰ ਨੇ ਕਿਹਾ ਕਿ ਸਾਡੇ ਪਰਿਵਾਰ ਦਾ ਪਿਛੋਕੜ ਦੇਸ਼ ਭਗਤੀ ਵਾਲਾ ਰਿਹਾ ਹੈ ਤੇ ਦੇਸ਼ ਦੀ ਆਜ਼ਾਦੀ ਵਿਚ ਸਾਡੇ ਪਰਿਵਾਰਕ ਮੈਂਬਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਦਿੱਲੀ ’ਚ ਉਹ ਖ਼ੁਦ ਕਿਸਾਨ ਅੰਦੋਲਨ ਦਾ ਹਿੱਸਾ ਰਹੀ ਹੈ ਅਤੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਈ ਸੀ।


ਉਹਨਾਂ ਕਿਹਾ ਕਿ ਕੋਈ ਧੀ ਕਿਵੇਂ ਬਰਦਾਸ਼ਤ ਕਰਦੀ ਹੈ ਕਿ ਉਸ ਦੀ ਮਾਂ ਨੂੰ ਕੋਈ ਵੀ ਮਾੜੇ ਸ਼ਬਦ ਬੋਲੇ। ਉਹਨਾਂ ਕਿਹਾ ਕਿ ਕੰਗਨਾ ਨੇ ਇਹ ਕਿਵੇਂ ਕਿਹਾ ਕਿ ਜੋ ਧਰਨੇ ’ਤੇ ਬੀਬੀਆਂ ਜਾਂਦੀਆਂ ਹਨ ਉਹਨਾਂ ਸਾਰਿਆਂ ਨੂੰ 100-100 ਰੁਪਏ ਦੇ ਕੇ ਦਿਹਾੜੀ ’ਤੇ ਲਿਜਾਇਆ ਜਾਂਦਾ ਹੈ। ਕੰਗਨਾ ਨੂੰ ਕੀ ਹੱਕ ਹੈ ਸਾਡੇ ਵਿਰੁੱਧ ਬੋਲਣ ਦਾ ?


ਇਸ ਮੌਕੇ ਕੁਲਵਿੰਦਰ ਕੌਰ ਦੇ ਭਰਾ ਤੇ ਕਿਸਾਨ ਆਗੂ ਸ਼ੇਰ ਸਿੰਘ ਮਹੀਂਵਾਲ ਨੇ ਕਿਹਾ ਕਿ ਅਜੇ ਤੱਕ ਸਾਨੂੰ ਕੋਈ ਅਪਡੇਟ ਨਹੀਂ ਮਿਲੀ। ਹਾਲੇ ਤੱਕ ਕੁਲਵਿੰਦਰ ਕੌਰ ਨਾਲ ਉਹਨਾਂ ਦਾ ਕੋਈ ਸੰਪਰਕ ਨਹੀਂ ਹੋ ਸਕਿਆ ਜਿਸ ਕਾਰਨ ਉਹ ਕੁਝ ਵੀ ਕਹਿ ਨਹੀਂ ਸਕਦੇ। ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਆਪਣੇ ਹੀ ਸਟਾਫ ਦੇ ਅਧਿਕਾਰੀਆਂ ਦੀ ਹਿਰਾਸਤ ਵਿਚ ਹੈ ਤੇ ਫਿਕਰ ਵਾਲੀ ਕੋਈ ਗੱਲ ਨਹੀਂ ਹੈ।


Powered by Froala Editor

Constable Kulwinder Kaur s Mother Gave A Statement In Favor Of Her Daughter


Recommended Posts