ਇੰਦੌਰ 'ਚ ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਲੈ ਕੇ ਵਿਵਾਦ, 4 ਗੀਤ ਗਾਉਣ 'ਤੇ ਲੱਗੀ ਪਾਬੰਦੀ; ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ    ਕਤਲ ਤੋਂ 26 ਦਿਨਾਂ ਬਾਅਦ ਅੱਜ ਹੋਵੇਗਾ ਪਰਵਿੰਦਰ ਸਿੰਘ ਝੋਟੇ ਦਾ ਅੰਤਿਮ ਸਸਕਾਰ, ਖੇਤਾਂ ਵਿੱਚ ਤਿਆਰੀਆਂ ਮੁਕੰਮਲ    ਪ੍ਰੇਮ ਸਿੰਘ ਚੰਦੂਮਾਜਰਾ ਅੱਜ ਅਕਾਲੀ ਦਲ 'ਚ ਹੋਣਗੇ ਸ਼ਾਮਲ, ਸੁਖਬੀਰ ਬਾਦਲ ਪਟਿਆਲਾ ਸਥਿਤ ਘਰ ਪਹੁੰਚ ਕੇ ਕਰਨਗੇ ਸਵਾਗਤ    ਮਨਪ੍ਰੀਤ ਬਾਦਲ ਦੀ ਧੀ ਰਿਆ ਦੇ ਵਿਆਹ ਦੀ ਰਿਸੈਪਸ਼ਨ ’ਚ ਜੁੜਨਗੇ ਭਾਜਪਾ ਤੇ ਅਕਾਲੀ ਦਲ ਦੇ ਦਿੱਗਜ ਆਗੂ, Pm ਮੋਦੀ ਤੇ ਅਮਿਤ ਸ਼ਾਹ ਦੇ ਪਹੁੰਚਣ ਦੀ ਵੀ ਸੰਭਾਵਨਾ    ਟਰੰਪ ਨੂੰ ਅਦਾਲਤ ਤੋਂ ਵੱਡਾ ਝਟਕਾ, Wsj ਅਤੇ ਰੂਪਰਟ ਮਰਡੋਕ ਖ਼ਿਲਾਫ਼ 10 ਅਰਬ ਡਾਲਰ ਦਾ ਮਾਣਹਾਨੀ ਕੇਸ ਖ਼ਾਰਜ    ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ਬਾਲ ਕਮਿਸ਼ਨ ਨੇ ਪੁਲੀਸ ਨੂੰ ਕਾਰਵਾਈ ਲਈ ਲਿਖਿਆ ਪੱਤਰ    ਦਿੱਲੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 3.84 ਕਰੋੜ ਦਾ ਸੋਨਾ ਤੇ ਗਾਂਜਾ ਜ਼ਬਤ    ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ   
ਵਿਧਾਇਕ ਗਰੇਵਾਲ ਵੱਲੋਂ ਹਲਕਾ ਪੂਰਬੀ ਵਿਖੇ 66 ਕੇ ਵੀ ਸਬ ਸਟੇਸ਼ਨ ਦਾ ਕੀਤਾ ਗਿਆ ਉਦਘਾਟਨ
June 24, 2024
Mla-Grewal-Inaugurated-The-66-Kv

ਇਸ ਮੋਕੇ ਪਾਵਰ ਕਾਮ ਵਿਭਾਗ ਤੋਂ ਚੀਫ ਇੰਜੀਨੀਅਰ ਸੁਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਰਹੇ ਹਾਜ਼ਰ

ਆਪ ਸਰਕਾਰ ਕਾਗਜ਼ਾਂ ਚ ਨਹੀਂ ਜਮੀਨੀ ਤੌਰ ਤੇ ਕਰ ਰਹੀ ਹੈ ਕੰਮ - ਵਿਧਾਇਕ ਗਰੇਵਾਲ

Daily Dharaledar Bureau / Ludhiana

ਲੁਧਿਆਣਾ, 24 ਜੂਨ:

ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਟਿੱਬਾ ਰੋਡ ਵਿਖੇ ਕਰੀਬ 16 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਸਬ ਸਟੇਸ਼ਨ (ਗ੍ਰਿਡ) ਦਾ ਉਦਘਾਟਨ ਕੀਤਾ ਗਿਆ।


ਇਸ ਮੌਕੇ ਤੇ ਉਹਨਾਂ ਦੇ ਨਾਲ ਪਾਵਰ ਕੌਮ ਵਿਭਾਗ ਦੇ ਚੀਫ ਸੁਰਜੀਤ ਸਿੰਘ, ਸੈਂਟਰਲ ਚੀਫ ਇੰਦਰਪਾਲ ਸਿੰਘ ਤੋ ਇਲਾਵਾ ਐਕਸੀਅਨ ਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।


ਇਸ ਮੌਕੇ ਤੇ ਇਲਾਕਾ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ 66 ਕੇਵੀ ਸਬ ਸਟੇਸ਼ਨ ਹਲਕਾ ਪੂਰਵੀ ਦੇ ਰਹਿਨ ਵਾਲੇ ਲੋਕਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ । 


ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਸਬ ਸਟੇਸ਼ਨ ਦੇ ਸ਼ੁਰੂ ਹੋਣ ਨਾਲ ਅੱਜ ਤੋਂ ਹਲਕਾ ਪੂਰਬੀ ਦੇ ਕਈ ਇਲਾਕਿਆਂ ਚ ਜੋ ਕਿ ਪਿਛਲੇ ਦਿਨਾਂ ਤੋਂ ਬਿਜਲੀ ਦੀ ਕਾਫੀ ਦਿੱਕਤ ਆ ਰਹੀ ਸੀ, ਦੂਰ ਹੋਵੇਗੀ। ਉਹਨਾਂ ਕਿਹਾ ਕਿ ਇਹ ਸਬ ਸਟੇਸ਼ਨ ਤੇ ਕਰੀਬ 16 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਕੰਮ ਦੇ ਮੁਕੰਮਲ ਹੋਣ ਵਿੱਚ ਕਰੀਬ ਇੱਕ ਸਾਲ ਦਾ ਸਮਾਂ ਲੱਗਿਆ ਹੈ , ਉਹਨਾਂ ਕਿਹਾ ਕਿ ਕਰੀਬ ਇਸ ਤਰ੍ਹਾਂ ਦੇ 4 ਹੋਰ ਸਬ ਸਟੇਸ਼ਨ ਹਲਕਾ ਪੂਰਵੀ ਅੰਦਰ ਬਣਾਏ ਜਾਣਗੇ ਤਾਂ ਜੋ ਹਲਕੇ ਅੰਦਰ ਬਿਜਲੀ ਸਬੰਧੀ ਕੋਈ ਸਮੱਸਿਆ ਹੈ  ਤਾਂ ਉਸ ਨੂੰ ਜੜ ਤੋਂ ਖਤਮ ਕੀਤਾ ਜਾਵੇ । 


ਵਿਧਾਇਕ ਗਰੇਵਾਲ ਨੇ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਤੇ ਤੰਜ ਕਸਦਿਆ ਕਿਹਾ ਕਿ ਸੂਬੇ ਤੇ ਰਾਜ ਕਰਨ ਵਾਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਫਲੈਕਸਾਂ ਰਾਹੀਂ ਤਾਂ ਹਲਕੇ ਚ ਹਜ਼ਾਰਾਂ ਕਰੋੜਾਂ ਦੇ ਵਿਕਾਸ ਕਾਰਜ ਕਰਵਾਏ ਪਰ ਜਮੀਨੀ ਤੌਰ ਤੇ ਕੁਝ ਵੀ ਨਜ਼ਰ ਨਹੀਂ ਆਇਆ। ਉਹਨਾਂ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬਾ ਵਾਸੀਆਂ ਨੂੰ ਦਿੱਤੀ ਗਈ ਹਰ ਗਰੰਟੀ ਨੂੰ ਪਹਿਲ ਦ ਆਧਾਰ ਤੇ ਪੂਰਾ ਕਰ ਰਹੀ ਹੈ ਅਤੇ ਹਕੀਕੀ ਤੌਰ ਤੇ  ਵਿੱਚ ਜਮੀਨੀ ਤੌਰ ਤੇ ਵਿਕਾਸ ਕਾਰਜ ਕਰਵਾ ਰਹੀ ਹੈ । ਉਹਨਾਂ ਇਲਾਕਾ ਵਾਸੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਹਲਕਾ ਪੂਰਵੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹਲਕੇ ਅੰਦਰ ਕਈ ਤਰ੍ਹਾਂ ਦੇ ਨਵੇਂ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ।


 ਇਸ ਮੌਕੇ ਤੇ ਹਾਜ਼ਰ ਪਾਵਰ ਕੌਮ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅੱਜ ਦੇ 66 ਕੇਵੀ ਸਬ ਸਟੇਸ਼ਨ ਦੇ ਚਾਲੂ ਹੋਣ ਨਾਲ ਇਲਾਕਾ ਵਾਸੀਆਂ ਨੂੰ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ ਉਹਨਾਂ ਕਿਹਾ ਕਿ ਗਰਮੀਆਂ ਦੇ ਸੀਜਨ ਤੋਂ ਬਾਅਦ ਇਸੇ ਹੀ ਸਬ ਸਟੇਸ਼ਨ ਨੂੰ ਹੋਰ ਨਵੀਂ ਤਕਨੀਕ ਰਾਹੀਂ ਹੋਰਨਾ ਇਲਾਕਿਆਂ ਨੂੰ ਵੀ ਰਾਹਤ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਇਸ ਸਬ ਸਟੇਸ਼ਨ ਦੇ ਸ਼ੁਰੂ ਹੋਣ ਨਾਲ ਨੂਰਾਂ ਵਾਲਾ ਰੋਡ ਅਤੇ ਤਾਜਪੁਰ ਰੋਡ ਦੇ ਬਿਜਲੀ ਘਰਾਂ ਦੀ ਖਪਤ ਪੂਰੀ ਹੋਵੇਗੀ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ । 


ਇਸ ਦੌਰਾਨ ਪਾਵਰ ਕਾਮ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਿਧਾਇਕ ਗਰੇਵਾਲ ਨੂੰ ਗੁਲਦਸਤਾ ਭੇਂਟ ਕਰ ਸਨਮਾਨਿਤ ਕੀਤਾ ਗਿਆ । 


ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ, ਸੁਰਜੀਤ ਸਿੰਘ ਠੇਕੇਦਾਰ, ਰਵਿੰਦਰ ਸਿੰਘ ਰਾਜੂ, ਲਖਵਿੰਦਰ ਗਿੱਲ, ਗੁਰਨਾਮ ਰੰਧਾਵਾ, ਅਮਰਜੀਤ ਸਿੰਘ ਮਕੌੜੀ, ਪਾਲਾ ਰਾਮ ਅਤੇ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

Powered by Froala Editor

Mla Grewal Inaugurated The 66 Kv Sub station At East Constituency


Recommended Posts