ਮਾਨ ਸਰਕਾਰ ਦੀ ਨਿਵੇਕਲੀ ਪਹਿਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹਾਈ-ਟੈਕ ਹੋਵੇਗਾ ਪੀ.ਆਰ.ਟੀ.ਸੀ.     ਗੁੰਮਸ਼ੁਦਾ ਬੱਚੀ ਦੇ ਵਾਰਸਾਂ ਦੀ ਭਾਲ, 10 ਸਤੰਬਰ ਤੱਕ ਸੰਪਰਕ ਕਰਨ ਦੀ ਅਪੀਲ    ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਯੋਜਨਾ ਨਾਲ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਮਿਲੀ ਵੱਡੀ ਆਰਥਿਕ ਰਾਹਤ    ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਏਡੀਸੀ ਦੇ ਨਿਰਦੇਸ਼    ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਭਾਰੀ ਟਰਬੂਲੈਂਸ ਦਾ ਸ਼ਿਕਾਰ, ਸੁਰੱਖਿਅਤ ਲੈਂਡਿੰਗ ਨਾਲ ਟਲਿਆ ਵੱਡਾ ਹਾਦਸਾ    ਸ਼ੇਖ ਹਸੀਨਾ ਦੇ ਵਰਚੁਅਲ ਸੰਬੋਧਨ 'ਤੇ ਭਾਰਤ ਦਾ ਸਪੱਸ਼ਟ ਰੁਖ, ਸਰਕਾਰ ਨੇ ਕਿਹਾ– ਪ੍ਰੋਗਰਾਮ ਨਾਲ ਕੋਈ ਅਧਿਕਾਰਕ ਸਬੰਧ ਨਹੀਂ    ਭਾਰੀ ਮੀਂਹ ਦਾ ਕਹਿਰ, ਕਈ ਰਾਜਾਂ ਵਿੱਚ ਰੈੱਡ ਅਲਰਟ ਜਾਰੀ; ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ    ਓ.ਐਸ.ਡੀ ਸੁਖਵੀਰ ਸਿੰਘ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਵੱਲੋਂ ਪਿੰਡ ਰੁਲਦੂ ਸਿੰਘ ਵਾਲਾ ਅਤੇ ਬੰਗਾਂਵਾਲੀ ਵਿਖੇ 'ਲੋਕ ਮਿਲਣੀ'    ਮਾਨ ਸਰਕਾਰ ਦੀ ਮੁਲਾਜਮਾ ਪ੍ਰਤੀ ਚੰਗੀ ਸੋਚ - ਚੇਅਰਮੈਨ ਹਰਪਾਲ ਜੁਨੇਜਾ     ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਸਮੇਂਬੱਧ ਹੱਲ ਲਈ ਵਚਨਬੱਧ: ਵਿਧਾਇਕ ਨਰਿੰਦਰ ਕੌਰ ਭਰਾਜ   
ਡੀ.ਪੀ.ਆਰ.ਓ. ਦਫ਼ਤਰ ਪਟਿਆਲਾ ਦੇ ਕਰਮਚਾਰੀ ਰਜਿੰਦਰ ਸਿੰਘ ਵਿਰਕ 30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਹੋਏ ਸੇਵਾਮੁਕਤ
July 2, 2024
Dpro-Rajinder-Singh-Virak-An-Emp

Daily Dharaledar Bureau / Patiala


ਪਟਿਆਲਾ, 2 ਜੁਲਾਈ

ਲੋਕ ਸੰਪਰਕ ਵਿਭਾਗ ਵਿੱਚ ਬਤੌਰ ਕਲਾਕਾਰ ਸੇਵਾਵਾਂ ਨਿਭਾ ਰਹੇ ਸ੍ਰੀ ਰਜਿੰਦਰ ਸਿੰਘ ਵਿਰਕ ਆਪਣੀ 30 ਸਾਲਾਂ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾਮੁਕਤ ਹੋ ਗਏ। ਉਨ੍ਹਾਂ ਨੂੰ ਅੱਜ ਪਟਿਆਲਾ ਵਿਖੇ ਸਥਿਤ ਲੋਕ ਸੰਪਰਕ ਵਿਭਾਗ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿੱਚ ਸਮੁੱਚੇ ਸਟਾਫ਼ ਸਮੇਤ ਸ੍ਰੀ ਰਜਿੰਦਰ ਸਿੰਘ ਵਿਰਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਦਫ਼ਤਰ ਦੀ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਹਾਕਮ ਥਾਪਰ ਨੇ ਸ੍ਰੀ ਰਜਿੰਦਰ ਸਿੰਘ ਵਿਰਕ ਵੱਲੋਂ ਵਿਭਾਗ ਵਿਚ ਨਿਭਾਈ ਸ਼ਾਨਦਾਰ ਸੇਵਾ ਦੀ ਸਰਾਹਾਨਾ ਕੀਤੀ। ਉਨ੍ਹਾਂ ਕਿਹਾ ਕਿ ਕਰਮਚਾਰੀ ਨੇ ਆਪਣਾ ਕੰਮ ਹਮੇਸ਼ਾ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨੇਪਰੇ ਚਾੜਿਆ।

ਇਸ ਮੌਕੇ ਡੀ.ਪੀ.ਆਰ.ਓ. ਦਫ਼ਤਰ ਪਟਿਆਲਾ ਦੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਸ਼੍ਰੀ ਹਰਦੀਪ ਸਿੰਘ ਏ.ਪੀ.ਆਰ.ਓ., ਸ਼੍ਰੀ ਜਸਤਰਨ ਸਿੰਘ ਏ.ਪੀ.ਆਰ.ਓ. ਅਤੇ ਸ਼੍ਰੀ ਦੀਪਕ ਕਪੂਰ ਏ.ਪੀ.ਆਰ.ਓ., ਸੀਨੀਅਰ ਸਹਾਇਕ ਸ਼੍ਰੀਮਤੀ ਅਮਨਪ੍ਰੀਤ ਕੌਰ, ਜੂਨੀਅਰ ਸਹਾਇਕ ਸ਼੍ਰੀ ਬਲਜਿੰਦਰ ਸਿੰਘ, ਕਲਰਕ ਸ਼੍ਰੀਮਤੀ ਸਮ੍ਰਿਤੀ ਜਿੰਦਲ ਤੇ ਸ਼੍ਰੀ ਵਰਿੰਦਰ ਜੋਸ਼ੀ, ਕਲਾਕਾਰ ਸ਼੍ਰੀ ਸਲੀਮ ਅਖਤਰ, ਰਾਜਿੰਦਰ ਕੁਮਾਰ ਡਰਾਮਾ ਪਾਰਟੀ ਅਟੈਡੈਂਟ, ਸੇਵਾਦਾਰ ਸ਼੍ਰੀ ਟਿੰਕੂ, ਸੇਵਾਦਾਰ ਸ਼੍ਰੀ ਰਾਮੇਸ਼ ਕੁਮਾਰ ਤੇ ਡਰਾਈਵਰ ਸ਼੍ਰੀ ਮਨਜੀਤ ਸਿੱਧੂ ਵੀ ਹਾਜਰ ਸਨ।

Powered by Froala Editor

Dpro Rajinder Singh Virak An Employee Of Office Patiala Retired After 30 Years Of Excellent Service


Recommended Posts