ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਖਾਸ ਕਰ ਮੰਡੀ ਬੋਰਡ ਅਤੇ ਫੂਡ ਸਪਲਾਈ ਵਿਭਾਗ ਦੀ ਉ ">
Cec ਖ਼ਿਲਾਫ਼ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਪੁਲਿਸ ਨੇ ਵਰਤੀਆਂ ਪਾਣੀ ਦੀਆਂ ਬੁਛਾੜਾਂ    ਨਸ਼ਾ ਤਸਕਰੀ ਮਾਮਲਾ: ਬਰਖਾਸਤ Aig ਰਾਜਜੀਤ ਸਿੰਘ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ    Sir ਨੂੰ ਲੈ ਕੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ, Sit ਜਾਂਚ ਦੀ ਵੀ ਮੰਗ    ਚੰਡੀਗੜ੍ਹ ’ਚ ਹੈੱਡ ਕਾਂਸਟੇਬਲ ਦਾ ਘਰ ’ਚ ਗੋਲੀਆਂ ਮਾਰ ਕੇ ਕਤਲ, ਪੁੱਤਰ ਹਿਰਾਸਤ ’ਚ    Gmada ਦੇ 6,400 ਕਰੋੜ ਦੇ ਫੰਡਾਂ ’ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਵਿਸਥਾਰਪੂਰਵਕ ਜਵਾਬ    ਪੰਜਾਬ ਭਾਜਪਾ ਦਫ਼ਤਰ ਗ੍ਰਨੇਡ ਹਮਲਾ: Nia ਨੇ ਸੰਭਾਲੀ ਜਾਂਚ, ਕੇਸ ਵਿਸ਼ੇਸ਼ ਅਦਾਲਤ ’ਚ ਤਬਦੀਲ    ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਮਿਲਿਆ: ਕੈਪਟਨ ਅਮਰਿੰਦਰ, ਕਾਂਗਰਸ ’ਚ ਵਾਪਸੀ ਤੋਂ ਵੀ ਕੀਤਾ ਇਨਕਾਰ    Gmada ਮਾਮਲੇ ’ਚ Ed ਦਾ ਵੱਡਾ ਦਾਅਵਾ: ਰਿਜ਼ਰਵ ਕੀਮਤਾਂ ਘਟਾ ਕੇ ਸਰਕਾਰੀ ਖਜ਼ਾਨੇ ਨੂੰ ₹10 ਹਜ਼ਾਰ ਕਰੋੜ ਦੇ ਨੁਕਸਾਨ ਦਾ ਖਦਸ਼ਾ    ਅਜਨਾਲਾ ਤੋਂ ਜੋਧ ਸਿੰਘ ਸਮਰਾ ਅਕਾਲੀ ਦਲ ਦੇ ਉਮੀਦਵਾਰ, ਸੁਖਬੀਰ ਬਾਦਲ ਵੱਲੋਂ ਵੱਡੇ ਐਲਾਨ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਹੋਣੇ ਸ਼ੁਰੂ   
ਬਾਰਿਸ਼ ਨੇ ਖੋਲ੍ਹੀ ਗੁਰਦਾਸਪੁਰ ਦਾਣਾ ਮੰਡੀ ਦੀ ਪੋਲ , ਹਜਾਰਾ ਬੋਰੀਆ ਹੋ ਰਹੀਆ ਬਾਰਿਸ਼ ਵਿੱਚ ਗਿੱਲੀਆ
July 13, 2024
The-Rain-Has-Opened-The-Polls-Of

ਇੰਸਪੈਕਟਰ ਨੇ ਝਾੜਿਆ ਪੱਲਾ ਕੀ ਹਵਾ ਨਾਲ ਉਡੀਆ ਹਨ ਤਰਪਾਲਾਂ

Lovepreet Singh / Gurdaspur

ਗੁਰਦਾਸਪੁਰ:

ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਖਾਸ ਕਰ ਮੰਡੀ ਬੋਰਡ ਅਤੇ ਫੂਡ ਸਪਲਾਈ ਵਿਭਾਗ ਦੀ ਉਸ ਵੇਲੇ ਵੱਡੀ ਨਾਕਾਮੀ ਸਾਹਮਣੇ ਆਈ ਜਦ ਬਰਸਾਤ ਦੇ ਵਿੱਚ ਭਿੱਜੀਆਂ ਬੋਰੀਆਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਚਲਾਈ ਗਈ ਲਾਭਪਾਤਰੀਆਂ ਲਈ ਆਟਾ ਦਾਲ ਸਕੀਮ ਤਹਿਤ ਗਿਲੀਆਂ ਬੋਰੀਆਂ ਨੂੰ ਹੀ ਟਰੱਕ ਵਿੱਚ ਲੱਦ ਕੇ ਲੋਕਾਂ ਦੇ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ । ਪਰ ਉਸ ਤੋਂ ਪਹਿਲਾਂ ਹੀ ਮੀਡੀਆ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਇਹ ਤਸਵੀਰਾਂ ਕੈਦ ਕਰ ਲਈਆਂ। 

ਤੁਹਾਨੂੰ ਦੱਸ ਦਈਏ ਕਿ ਲਗਾਤਾਰ ਡੀਪੂ ਹੋਲਡਰ ਵੀ ਕਹਿੰਦੇ ਹਨ ਕਿ ਉਹਨਾਂ ਨੂੰ ਵੇਟ ਹਮੇਸ਼ਾ ਘੱਟ ਤੋਲ ਕੇ ਦਿੱਤਾ ਜਾਂਦਾ ਹੈ ਪਰ ਅੱਜ ਇਹ ਗਲ ਸਾਹਮਣੇ ਆਈ ਹੈ ਕਿ ਜਿੱਥੇ ਬਾਰਿਸ਼ ਨਾਲ ਬੋਰੀਆਂ ਗਿੱਲੀਆਂ ਹੋਈਆਂ ਹਨ ਜਿਨਾਂ ਵਿੱਚ ਮਿੱਟੀ ਦੇ ਢੇਲੇ ਵੀ ਬਣੇ ਹੋਏ ਸਨ ਨੂੰ ਬੋਰੀਆਂ ਵਿੱਚ ਲੱਦ ਕੇ ਲਾਭਪਾਤਰੀਆਂ ਤੱਕ ਪਹੁਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੀਡੀਆ ਕਰਮਚਾਰੀਆਂ ਨੇ ਮੌਕੇ ਤੇ ਜਾ ਕੇ ਤਸਵੀਰਾਂ ਨੂੰ ਕੈਦ ਕਰ ਲਿਆ। ਤੁਸੀਂ ਖੁਦ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਭਾਰੀ ਬਰਸਾਤ ਵਿਚ ਖੁੱਲੇ ਅਸਮਾਨ ਥੱਲੇ ਕਣਕ ਦੀਆਂ ਬੋਰੀਆਂ ਪਈਆ ਹੋਈਆਂ ਹਨ ਜਿਨਾਂ ਨੂੰ ਢੱਕਣ ਦੀ ਬਜਾਏ ਗਿੱਲੀਆਂ ਬੋਰੀਆਂ ਨੂੰ ਹੀ ਆਟਾ ਦਾਲ ਸਕੀਮ ਦੇ ਤਹਿਤ ਲਾਭਪਾਤਰੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ । 

ਇਹ ਕਿਸ ਦੀ ਨਾਕਾਮੀ ਹੈ ਜਾਂ ਇਸ ਦਾ ਕੌਣ ਜਿੰਮੇਦਾਰ ਹੈ ? ਇਹ ਤਾਂ ਅਧਿਕਾਰੀ ਹੀ ਦੱਸ ਸਕਦੇ ਹਨ ਪਰ ਤਸਵੀਰਾਂ ਵਿੱਚ ਤੁਹਾਨੂੰ ਸਾਫ ਦੱਸ ਰਹੇ ਕਿ ਕਿਵੇਂ ਗਿੱਲੀਆਂ ਬੋਰੀਆਂ ਨੂੰ ਹੀ ਟਰੱਕਾਂ ਵਿੱਚ ਲੱਦ ਕੇ ਲਾਭਪਾਤਰੀਆਂ ਤੱਕ ਪਹੁੰਚਾਉਣ ਦੀ ਅਧਿਕਾਰੀਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੀਆਂ ਤਸਵੀਰਾਂ ਮੀਡੀਆ ਦੇ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ 

ਜਦ ਇਸ ਸਬੰਧੀ ਫੂਡ ਸਪਲਾਈ ਦੇ ਸੀਨੀਅਰ ਅਧਿਕਾਰੀ ਡੀ ਐਫ ਐਸ ਸੀ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਵਿੱਚ ਤੁਸੀਂ ਇਹ ਸਾਰਾ ਮਾਮਲਾ ਲਿਆਂਦਾ ਹੈ। ਇਸ ਦੀ ਸਾਰੀ ਜਾਂਚ ਡੀ ਐਫ ਐਸ ਓ ਗੁਰਦਾਸਪੁਰ ਤੋਂ ਇਸ ਦੀ ਜਾਂਚ ਕਰਾਵਾਂਗੇ ਕਿ ਇਸ ਦਾ ਕੌਣ ਜਿੰਮੇਦਾਰ ਹੈ ਅਤੇ ਕਿਸ ਨੇ ਇਸ ਤਰ੍ਹਾਂ ਦਾ ਵਤੀਰਾ ਕੀਤਾ ਹੈ। ਜਿੱਥੇ ਉਹਨਾਂ ਨੇ ਕਿਹਾ ਜਿਹੜੀਆਂ ਬੋਰੀਆਂ ਵੀ ਬਾਰਿਸ਼ ਵਿੱਚ ਗਿੱਲੀਆਂ ਹੋਈਆਂ ਹਨ ਉਹਨਾਂ ਦੀ ਵੀ ਇਨਕੁਆਇਰੀ ਕੀਤੀ ਜਾਏਗੀ ਕਿ ਉਹਨਾਂ ਉੱਪਰੋਂ ਤਰਪਾਲਾਂ ਜੇਕਰ ਹਵਾ ਨਾ ਉੱਡੀਆਂ ਸਨ ਤਾਂ ਕਿੰਨੀ ਦੇਰ ਪਹਿਲਾਂ ਉੱਡੀਆਂ ਸਨ ਤਾਂ ਕਿੰਨੇ ਘੰਟੇ ਉਹ ਬਾਰਿਸ਼ ਵਿੱਚ ਗਿੱਲੀਆਂ ਹੁੰਦੀਆਂ ਰਹੀਆਂ । ਉਨਾਂ ਨੂੰ ਤਰਪਾਲਾਂ ਨਾਲ ਢੱਕਣ ਦੀ ਕਿਸਦੀ ਜਿੰਮੇਦਾਰੀ ਸੀ। ਉਹਨਾਂ ਨੇ ਕਿਹਾ ਕਿ ਇਨਕੁਆਇਰੀ ਜਰੂਰ ਕੀਤੀ ਜਾਵੇਗੀ ਜੋ ਵੀ ਤੱਤ ਸਾਹਮਣੇ ਆਉਣਗੇ ਉਸਦੇ ਆਧਾਰ ਦੇ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਹੁਣ ਬਖਸ਼ਿਆ ਨਹੀਂ ਜਾਵੇਗਾ। 

Powered by Froala Editor

The Rain Has Opened The Polls Of Gurdaspur Grain Market Thousands Of Sacks Are Getting Wet In The Rain


Recommended Posts