ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਆਕਾਸ਼ ਬੱਟਾ ਨੂੰ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਮਨਜ਼ੂਰੀ    ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ    ਥਾਈਲੈਂਡ ’ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਦਸਤਾਰ ਉਤਾਰਨ ਦਾ ਵੀ ਦਾਅਵਾ    Pau ਪਹੁੰਚੇ Cm ਮਾਨ ਦੇ ਕਾਫ਼ਲੇ ਅੱਗੇ ਬਿੱਟੂ ਦਾ ਪ੍ਰਦਰਸ਼ਨ, ਆਂਡੇ-ਟਮਾਟਰ ਸੁੱਟੇ ਜਾਣ ਮਗਰੋਂ ਪੁਲੀਸ ਨੇ ਲਿਆ ਹਿਰਾਸਤ ’ਚ   
ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਮਨੁੱਖ ਨੂੰ ਹੁਣ ਵਿਸ਼ੇਸ਼ ਹੰਭਲੇ ਮਾਰਨੇ ਹੀ ਪੈਣਗੇ: ਸਪੀਕਰ ਸੰਧਵਾਂ
July 16, 2024
Humans-Now-Have-To-Take-Special-

ਪੰਜਾਬ ਵਿਧਾਨ ਸਭਾ ਵਿਖੇ ਬੂਟਾ ਲਾ ਕੇ ਵਿਸ਼ੇਸ਼ ਮੁਹਿੰਮ ਦੀ ਕੀਤੀ ਸ਼ੁਰੂਆਤ

ਕਿਹਾ, ਵਿਧਾਨ ਸਭਾ ਦੇ ਅਧਿਕਾਰਤ ਖੇਤਰ ‘ਚ 2000 ਬੂਟੇ ਲਾਏ ਜਾਣਗੇ

Daily Dharaledar Bureau / Chandigarh

ਚੰਡੀਗੜ੍ਹ, 16 ਜੁਲਾਈ:


ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਕੁਦਰਤੀ ਜੀਵਨ ਜਿਊਣ ਲਈ ਮਨੁੱਖ ਨੂੰ ਸੰਤੁਲਿਤ ਵਾਤਾਵਰਨ ਦੀ ਬੇਹੱਦ ਜ਼ਰੂਰਤ ਹੈ ਅਤੇ ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਮਨੁੱਖ ਨੂੰ ਹੁਣ ਵਿਸ਼ੇਸ਼ ਹੰਭਲੇ ਮਾਰਨੇ ਹੀ ਪੈਣਗੇ।


ਅੱਜ ਇੱਥੇ ਪੰਜਾਬ ਵਿਧਾਨ ਸਭਾ ਵਿਖੇ ਇੱਕ ਬੂਟਾ ਲਾ ਕੇ ਬੂਟੇ ਲਾਉਣ ਤੇ ਵਾਤਾਵਰਨ ਬਚਾਉਣ ਸਬੰਧੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਵਿਧਾਨ ਸਭਾ ਦੇ ਅਧਿਕਾਰਤ ਖੇਤਰ ‘ਚ 2000 ਬੂਟੇ ਲਾਏ ਜਾਣਗੇ। ਉਨ੍ਹਾਂ ਹਰ ਮਨੁੱਖ ਨੂੰ ਘੱਟੋ-ਘੱਟ ਇੱਕ ਬੂਟਾ ਲਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸੂਬੇ ਦੇ ਲੋਕਾਂ ਨੂੰ ਵੱਧ ਤੋ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਹੈ। 


ਸਪੀਕਰ ਨੇ ਕਿਹਾ ਕਿ ਰੁੱਖਾਂ ਦੀ ਕਟਾਈ ਨਾਲ ਵਣਾਂ ਹੇਠ ਰਕਬਾ ਲਗਾਤਾਰ ਘਟ ਰਿਹਾ ਹੈ, ਜਿਸ ਕਾਰਨ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਲਈ ਧਰਤੀ ਮਾਂ ਨੂੰ ਸਿਹਤਮੰਦ,  ਪ੍ਰਦੂਸ਼ਣ ਰਹਿਤ ਅਤੇ ਹਰਾ-ਭਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਉਣਾ ਤੇ ਉਨ੍ਹਾਂ ਦਾ ਸਾਂਭ-ਸੰਭਾਲ ਕਰਨੀ ਬਹੁਤ ਜ਼ਰੂਰੀ ਹੈ।


ਸ. ਸੰਧਵਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਡੇਰੇ ਲੋਕ ਹਿੱਤ ਵਿੱਚ ਵੱਧ ਤੋਂ ਵੱਧ ਬੂਟੇ ਲਾ ਕੇ ਵਾਤਾਵਰਨ ਨੂੰ ਸੰਤੁਲਿਤ ਕਰਨ ‘ਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੂਰੀ ਦੁਨੀਆਂ ਵਾਤਾਵਰਨ ਪ੍ਰਤੀ ਚਿੰਤਤ ਹੈ ਅਤੇ ਵਾਤਾਵਰਨ ਦੀਆਂ ਤਬਦੀਲੀਆਂ ਸਬੰਧੀ ਚਰਚਾ ਕਰ ਰਹੀ ਹੈ ਤਾਂ ਹਰੇਕ ਮਨੁੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਾਤਾਵਰਨ ਪ੍ਰਤੀ ਸੁਚੇਤ ਹੋਵੇ ਅਤੇ ਵਾਤਾਵਰਨ ਦੀ ਸੰਭਾਲ ‘ਚ ਆਪਣਾ ਬਣਦਾ ਯੋਗਦਾਨ ਪਾਵੇ।


ਸ. ਸੰਧਵਾਂ ਨੇ ਪੰਜਾਬ ‘ਚ ਵਣਾਂ ਹੇਠ ਰਕਬਾ ਵਧਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਈਕੋ ਤੇ ਯੂਥ ਕਲੱਬਾਂ ਤੇ ਹੋਰਨਾਂ ਸੰਸਥਾਵਾਂ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਮਨੁੱਖਤਾ ਦੇ ਭਲਾਈ ਵਾਲੇ ਇਸ ਕਾਰਜ ‘ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।


ਇਸ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਹੋਰਨਾਂ ਤੋਂ ਇਲਾਵਾ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ, ਵਿਧਾਨ ਸਭਾ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ।


Powered by Froala Editor

Humans Now Have To Take Special Care To Keep The Environment Balanced Speaker Sandhavan


Recommended Posts