H-1b Visa: ਭਾਰਤੀਆਂ ਲਈ ਵੱਡੀ ਖ਼ਬਰ, $1 ਲੱਖ ਵਾਲੀ ਸ਼ਰਤ ਇੱਕ ਸਾਲ ਹੋਰ ਵਧੀ    3.16 ਕਰੋੜ ਖਪਤਕਾਰਾਂ ਲਈ ਵੱਡੀ ਖ਼ਬਰ, ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨਾ ਕਰਵਾਉਣ ’ਤੇ ਸਬਸਿਡੀ ਵਾਲਾ ਰਿਫ਼ਿਲ ਬੰਦ    ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ    Ugc Net June 2026: ਇੰਗਲਿਸ਼, ਕਾਮਰਸ ਤੇ ਸੋਸ਼ਿਆਲੋਜੀ ਦਾ ਰੀ-ਐਗਜ਼ਾਮ ਨਤੀਜਾ ਜਾਰੀ    ਚੰਡੀਗੜ੍ਹ ਦਾ ‘ਆਈਫੋਨ ਲੰਗਰ’ ਮੁੜ ਸੁਰਖੀਆਂ ’ਚ, 22 ਸਤੰਬਰ ਨੂੰ ਪਹਿਲਾ ਡਰਾਅ; 10 ਜੇਤੂਆਂ ਨੂੰ ਮਿਲਣਗੇ Iphone 17    ਫਾਜ਼ਿਲਕਾ ’ਚ Dc ਦਫ਼ਤਰ, ਅਦਾਲਤ ਤੇ 5 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ    20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ, ਘਰ-ਘਰ ਪਹੁੰਚਣਗੇ ‘ਆਪ’ ਵਲੰਟੀਅਰ    ਪਠਾਨਕੋਟ ਜਾਂਦੇ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦਾ ਦੋਸ਼, ‘ਆਪ’ ਨਾਲ ਜੁੜੇ 3 ਵਿਅਕਤੀਆਂ ਨੂੰ ਫੜਨ ਦਾ ਦਾਅਵਾ    ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ    5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ’ਚ ਬਦਲਾਅ, ਹੁਣ 5 ਸਾਲ ਤੱਕ ਹੋਵੇਗੀ ਵੈਧਤਾ   
73ਵੇਂ ਵਣ ਮਹਾਉਤਸਵ ਮੌਕੇ ਐਮ ਐਲ ਏ ਬਟਾਲਾ ਨੇ ਲਗਾਏ ਪੌਦੇ, ਕਾਰਪੋਰੇਸ਼ਨ ਦਫਤਰ ਵਿਖੇ ਮੀਟਿੰਗ ਕਰਦੇ ਹੋਏ ਲੋਕਾਂ ਦੇ ਕੰਮ ਨਾ ਕਰਨ ਵਾਲੇ ਕਰਪੋਰੇਸ਼ਨ ਅਧਿਕਾਰੀਆਂ ਦੀ ਲਗਾਈ ਕਲਾਸ
August 6, 2024
On-The-Occasion-Of-The-73rd-Fore

Lovepreet Singh / Batala

73ਵੇਂ ਵਣ ਮਹਾਉਤਸਵ ਮੌਕੇ ਬਟਾਲਾ ਦੇ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਵਲੋਂ ਪੌਦੇ ਲਗਾਏ ਗਏ ਅਤੇ ਨਗਰ ਕਾਰਪੋਰਸ਼ਨ ਬਟਾਲਾ ਵਿਖੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਇਸ ਮੌਕੇ ਆਪਣੇ ਕੰਮ ਲੈਕੇ ਪਹੁੰਚੇ ਲੋਕਾਂ ਦੀਆ ਮੁਸ਼ਕਿਲਾਂ ਵੀ ਸੁਣੀਆਂ ਇਸ ਮੌਕੇ ਲੋਕਾਂ ਵਲੋਂ ਕਰਪੋਰੇਸ਼ਨ ਦੇ ਕੁਝ ਅਧਿਕਾਰੀਆ ਵਲੋਂ ਆਪਣਾ ਕੰਮ ਜਿੰਮੇਵਾਰੀ ਨਾਲ ਨਾ ਕਰਨ ਦੀਆਂ ਸ਼ਿਕਾਇਤਾਂ ਵੀ ਲਗਾਈਆਂ, ਜਿਸ ਤੋਂ ਨਾਰਾਜ਼ ਹੋਏ ਐਮ ਐਲ ਏ ਦੇ ਵਲੋਂ ਉਕਤ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਉਹਨਾਂ ਦੀ ਕਲਾਸ ਵੀ ਲਗਾਈ ਇਸ ਮੌਕੇ ਐਮ ਐਲ ਏ ਨੇ ਜਿਥੇ ਵਣ ਮਹਾਉਤਸਵ ਨੂੰ ਲੈਕੇ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਵੱਧ ਤੋਂ ਵੱਧ ਪੌਦੇ ਲਗਾਉਂਣੇ ਚਾਹੀਦੇ ਹਨ ਅਤੇ ਓਹਨਾ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਕਿ ਆਪਣੇ ਵਾਤਾਵਰਣ ਨੂੰ ਸਾਫ ਸੁਥਰਾ ਬਣਾ ਸਕੀਏ ਅਤੇ ਵੱਧ ਰਹੇ ਪ੍ਰਦੂਸ਼ਣ ਨੱਥ ਪਾਈ ਜਾ ਸਕੇ । ਆਪਣੇ ਭਵਿੱਖ ਨੂੰ ਵਧੀਆ ਤੇ ਸਾਫ ਸੁਥਰੀ ਆਬੋ ਹਵਾ ਦੇ ਸਕੀਏ ਨਾਲ ਹੀ ਐਮ ਐਲ ਏ ਨੇ ਕਿਹਾ ਕਿ ਆਪ ਦੀ ਪੰਜਾਬ ਸਰਕਾਰ ਲੋਕਾਂ ਵਲੋਂ ਇਸ ਆਸ ਨਾਲ ਚੁਣੀ ਗਈ ਹੈ ਤਾਂਕਿ ਉਹਨਾਂ ਦੇ ਕੰਮ ਹੋ ਸਕਣ ਅਤੇ ਓਹਨਾ ਨੂ ਵਧੀਆ ਪ੍ਰਸ਼ਾਸਨ ਮਿਲ ਸਕੇ ਓਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਆਪਣੇ ਕੰਮ ਜਿੰਮੇਵਾਰੀ ਨਾਲ ਕਰਨੇ ਚਾਹੀਦੇ ਹਨ ਤਾਂਕਿ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਓਹਨਾਂ ਕਿਹਾ ਲੋਕਾਂ ਦੇ ਕੰਮਾਂ ਨੂੰ ਲੈਕੇ ਕੋਈ ਵੀ ਅਤੇ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਹੀਂ ਮਨਜ਼ੂਰ ਕੀਤੀ ਜਾਵੇਗੀ


Powered by Froala Editor

On The Occasion Of The 73rd Forest Mahautsav Mla Batala Planted Saplings Held A Meeting At The Corporation Office And Organized A Class Of Corporation Officials Who Do Not Work For The People


Recommended Posts