ਟਰੰਪ ਨੂੰ ਅਦਾਲਤ ਤੋਂ ਵੱਡਾ ਝਟਕਾ, Wsj ਅਤੇ ਰੂਪਰਟ ਮਰਡੋਕ ਖ਼ਿਲਾਫ਼ 10 ਅਰਬ ਡਾਲਰ ਦਾ ਮਾਣਹਾਨੀ ਕੇਸ ਖ਼ਾਰਜ    ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਤੋਂ ਪਹਿਲਾਂ ਵਿਵਾਦ, ਬਾਲ ਕਮਿਸ਼ਨ ਨੇ ਪੁਲੀਸ ਨੂੰ ਕਾਰਵਾਈ ਲਈ ਲਿਖਿਆ ਪੱਤਰ    ਦਿੱਲੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 3.84 ਕਰੋੜ ਦਾ ਸੋਨਾ ਤੇ ਗਾਂਜਾ ਜ਼ਬਤ    ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਤੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੂੰ ਪੱਤਰ ਭੇਜੇਗੀ ਐਕਸ਼ਨ ਕਮੇਟੀ    ਲਖੀਮਪੁਰ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਨੂੰ ਦੀਵਾਲੀ ਮਨਾਉਣ ਲਈ ਜੱਦੀ ਸ਼ਹਿਰ ਜਾਣ ਦੀ ਇਜਾਜ਼ਤ    ਮੋਗਾ ਗੋਲੀਕਾਂਡ: ਡੀਜੀਪੀ ਗੌਰਵ ਯਾਦਵ ਪਹੁੰਚੇ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ    ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਬਰੀ, 2018 ਵਿੱਚ ਅਮਿਤ ਸ਼ਾਹ ਬਾਰੇ ਟਿੱਪਣੀ ਨਾਲ ਜੁੜਿਆ ਸੀ ਮਾਮਲਾ    ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ, ਸੁਰੱਖਿਅਤ ਹਨ ਕਾਂਗਰਸੀ ਆਗੂ    ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲੇ ’ਚ Nia ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ    ਪੰਜਾਬ ਦੀ ਸਿਆਸਤ ’ਚ ਮੁੜ ਗੱਠਜੋੜ ਦੀ ਚਰਚਾ ਤੇਜ਼, ਸੁਖਬੀਰ ਬਾਦਲ ਬੋਲੇ—‘ਆਪ’ ਤੇ ਕਾਂਗਰਸ ਸਭ ਤੋਂ ਵੱਡੇ ਦੁਸ਼ਮਣ   
ਐਸ.ਡੀ.ਐਮ ਪਟਿਆਲਾ ਦੇ ਆਦੇਸ਼ਾਂ ਤੇ ਕਾਨੂੰਗੋ ਅਤੇ ਪਟਵਾਰੀ ਨੇ ਡੇਰਾ ਉਦਾਸੀਨ ਵਿਖੇ ਪਾਰਕ ਅਤੇ ਖਾਲੀ ਪਲਾਟਾਂ ਦੀ ਕੀਤੀ ਨਿਸ਼ਾਨਦੇਹੀ
March 30, 2025
-

S M Singh / Patiala

Repoter..S M Singh
ਐਸ.ਡੀ.ਐਮ ਪਟਿਆਲਾ ਦੇ ਆਦੇਸ਼ਾਂ ਤੇ ਕਾਨੂੰਗੋ ਅਤੇ ਪਟਵਾਰੀ ਨੇ ਡੇਰਾ ਉਦਾਸੀਨ ਵਿਖੇ ਪਾਰਕ ਅਤੇ ਖਾਲੀ ਪਲਾਟਾਂ ਦੀ ਕੀਤੀ ਨਿਸ਼ਾਨਦੇਹੀ

 ਸੰਤ ਇੰਨਕਲੇਵ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਦਨ ਖਰਬੰਦਾ, ਵਿਜੇ ਤੁਲੀ ਸੈਕਟਰੀ, ਐਡਵੋਕੇਟ ਪੁੰਨੀਆ ਅਤੇ ਹੋਰ ਮੈਂਬਰਾਂ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਕਿ ਉਂਨਾ ਵੱਲੋਂ ਪਿਛਲੀ 19 ਮਾਰਚ ਨੂੰ ਐਸ.ਡੀ.ਐਮ ਪਟਿਆਲਾ ਨੂੰ ਇੱਕ ਮੰਗ ਪੱਤਰ ਦੇ ਕੇ ਡੇਰਾ ਬੀਰ ਖੇੜੀ ਗੁਜਰਾ ਦੇ ਅਧੀਨ ਸੰਤ ਇੰਨਕਲੇਵ ਵਿਖੇ ਬੱਚਿਆਂ ਦੇ ਖੇਡਣ ਵਾਲੇ ਪਾਰਕ ਅਤੇ  ਉਸ ਵਿੱਚਲੇ ਖਾਲੀ ਪਲਾਟਾਂ ਦੀ ਨਿਸ਼ਾਨਦੇਹੀ ਲਈ ਬੇਨਤੀ ਕੀਤੀ ਗਈ ਸੀ। ਇਸ ਉਪਰੰਤ ਧਰਮ ਅਰਥ ਬੋਰਡ ਦੀ ਚੇਅਰਪਰਸਨ ਅਤੇ ਡੀ.ਸੀ ਪਟਿਆਲਾ ਡਾ.ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਉਨ੍ਹਾਂ ਦੇ ਬੇਨਤੀ ਪੱਤਰ ਨੂੰ ਪ੍ਰਵਾਨ ਕਰਦੇ ਹੋਏ ਮਾਨਯੋਗ ਐਸ.ਡੀ.ਐਮ ਪਟਿਆਲਾ ਵੱਲੋਂ ਅੱਜ ਪਟਿਆਲਾ ਜਿਲੇ ਦੇ ਕਾਨੂੰਗੋ ਅਤੇ ਪਟਵਾਰੀ ਅਤੇ ਉਹਨਾਂ ਦੀ ਟੀਮ ਵੱਲੋਂ ਸੰਤ ਇੰਨਕਲੇਵ  ਵਿਖੇ ਪਹੁੰਚ ਕੇ ਬੱਚਿਆਂ ਦੇ ਖੇਡਣ ਵਾਲੇ ਪਾਰਕ ਅਤੇ ਉਸ ਵਿਚਲੇ ਖਾਲੀ ਪਲਾਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਮੌਕੇ ਤੇ ਹੀ ਰਿਪੋਰਟ ਤਿਆਰ ਕਰਕੇ ਇਸ ਨੂੰ ਐਸ.ਡੀ.ਐਮ ਪਟਿਆਲਾ ਦੇ ਦਫਤਰ ਵਿਖੇ ਹਾਜ਼ਰ ਹੋਣ ਲਈ ਭੇਜ ਦਿੱਤਾ। ਪਰ ਇਸ ਮੌਕੇ ਸੰਬਧਤ ਦੂਜੀ ਪਾਰਟੀ ਵਲੋਂ ਕੋਈ ਵੀ ਨੁਮਾਇੰਦਾ ਮੌਕੇ ਤੇ ਹਾਜਰ ਨਹੀਂ ਹੋਇਆ। ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਪੂਰਾ ਇਨਸਾਫ ਮਿਲੇਗਾ। ਇਸ ਮੌਕੇ ਗੁਰਜੀਤ ਸਿੰਘ, ਪਵਨ ਕੁਮਾਰ ਗੋਇਲ, ਜੋਗਿੰਦਰਪਾਲ ਅਰੋੜਾ, ਮਿਸਿਜ ਸਿੱਧੂ ਅਤੇ ਖਰਬੰਦਾ, ਮਿਸ ਪਲਕ, ਬੰਸਲ ਜੀ ਪ੍ਰੋਫੈਸਰ ਜਗਦੇਵ ਸਿੱਧੂ, ਹਰਮੀਤ ਚੱਡਾ ਅਤੇ ਗੁਰਵਿੰਦਰ ਸਿੱਧੂ ਆਦ ਮੈਂਬਰ ਹਾਜ਼ਰ ਸਨ।
 
ਫੋਟੋ ਗੈਲਰੀ - ਜਿਲ੍ਹਾ ਕਾਨੂੰਗੋ ਅਤੇ ਪਟਵਾਰੀ ਮੌਕੇ ਦੀ ਨਿਸ਼ਾਨਦੇਹੀ ਕਰਦੇ ਹੋਏ।

Powered by Froala Editor


Recommended Posts