ਲੰਬੀ ’ਚ ਭਾਜਪਾ ਤੇ ਅਕਾਲੀ ਵਰਕਰ ਆਹਮੋ-ਸਾਹਮਣੇ, ਯਾਤਰਾ ਦੌਰਾਨ ਤਣਾਅ    Sir ਨੂੰ ਲੈ ਕੇ ਚੋਣ ਕਮਿਸ਼ਨ ਅੰਦਰ ਮਤਭੇਦਾਂ ਦੀ ਰਿਪੋਰਟ, 2 ਕਮਿਸ਼ਨਰਾਂ ਨੇ 14 ਵਾਰ ਇਤਰਾਜ਼ ਜਤਾਇਆ    ਲਾਹੌਰ ਦੇ ‘ਲਾਲ ਖੂਹ-ਕੱਟੜੀ ਚੰਦੂ’ ਦੀ ਜਾਂਚ ਦੀ ਮੰਗ, ਜਥੇਦਾਰ ਗੜਗੱਜ ਨੇ ਮਰੀਅਮ ਨਵਾਜ਼ ਨੂੰ ਲਿਖਿਆ ਪੱਤਰ    ਮਲੂਕਾ ਨਗਰ ਪੰਚਾਇਤ ਦਫ਼ਤਰ ’ਚ ਹੰਗਾਮਾ, ਵਿਧਾਇਕ ਬਲਕਾਰ ਸਿੱਧੂ ਤੇ ਸਿਕੰਦਰ ਮਲੂਕਾ ਵਿਚਾਲੇ ਤਿੱਖੀ ਤਕਰਾਰ    ਭਾਜਪਾ ਨੇ ਸੰਗਠਨਾਤਮਕ ਢਾਂਚੇ ’ਚ ਕੀਤਾ ਵੱਡਾ ਫੇਰਬਦਲ    ਪੰਜਾਬ ਸਰਕਾਰ ਨੇ 8% Da ਦੀ ਕਿਸ਼ਤ ਦੀ ਚਿੱਠੀ ਕੀਤੀ ਜਾਰੀ, 42% ਤੋਂ ਵਧ ਕੇ 50% ਹੋਇਆ Da    ਪੰਜਾਬ ’ਚ ਬੱਚਿਆਂ ਦੀ ਤਸਕਰੀ ਖ਼ਿਲਾਫ਼ ਸਖ਼ਤੀ, 704 ਬੱਚੇ ਭੀਖ ਮੰਗਣ ਵਾਲੇ ਗਰੋਹਾਂ ਤੋਂ ਬਚਾਏ    Gmada ’ਚ Ed ਦੀ ਰੇਡ ਦੂਜੇ ਦਿਨ ਵੀ ਜਾਰੀ, 22 ਘੰਟਿਆਂ ਤੋਂ ਫਾਈਲਾਂ ਦੀ ਜਾਂਚ; Tila Consultants ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ    ਬੈਂਕਾਂ ਵਿੱਚ 5 ਦਿਨ ਤੱਕ ਪ੍ਰਭਾਵਿਤ ਰਹਿ ਸਕਦੀਆਂ ਨੇ ਸੇਵਾਵਾਂ, Sbi ਸਮੇਤ ਕਈ ਬੈਂਕਾਂ ਦੀ ਐਡਵਾਈਜ਼ਰੀ    ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ, ਹਰਿਆਣਾ ’ਚ ਕਿਸਾਨਾਂ ’ਤੇ ਕਾਰਵਾਈ ਦੀ Skm ਵੱਲੋਂ ਨਿੰਦਾ   
ਸ਼ਹਿਰ ਧਾਰੀਵਾਲ ਦੇ ਸ਼ਮਸ਼ਾਨ ਘਾਟ ਦੇ ਬਾਹਰ ਲੱਗਾ ਵੱਡਾ ਕੂੜੇ ਦਾ ਪਹਾੜ
August 6, 2024
A-Big-Mountain-Of-Garbage-Outsid

Lovepreet Singh / Gurdaspur

ਗੁਰਦਾਸਪੁਰ ਅਗਸਤ -- ਸ਼ਹਿਰ ਧਾਰੀਵਾਲ ਦੇ ਸ਼ਮਸ਼ਾਨ ਘਾਟ ਦੇ ਬਾਹਰ ਲੱਗਾ ਵੱਡਾ ਕੂੜੇ ਦਾ ਪਹਾੜ ਜੋ ਕਿ ਸ਼ਹਿਰ ਤੇ ਇਲਾਕੇ ਦੇ ਲਈ ਵੱਡੀ ਸਮੱਸਿਆ ਬਣਿਆ ਹੋਇਆ ਸੀ । ਅੱਜ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰਜ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਚੇਅਰਮੈਨ ਜਗਰੂਪ ਸੇਖਵਾਂ ਦੇ ਯਤਨਾਂ ਸਦਕਾ ਹੱਲ ਹੋਣ ਜਾ ਰਿਹਾ ਹੈ। ਇਸ ਕੂੜੇ ਦੇ ਪਹਾੜ ਨੂੰ ਖਤਮ ਕਰਨ ਦੇ ਲਈ ਮਸ਼ੀਨਰੀ ਲੱਗ ਗਈ ਹੈ ਜੋ ਕਿ ਕੂੜੇ ਨੂੰ ਡਿਜੋਲਵ ਕਰ ਰਹੀ ਹੈ।

 ਬੀਡੀਪੀਓ ਦਫਤਰ ਧਾਰੀਵਾਲ ਵਿਖੇ ਗੱਲਬਾਤ ਦੌਰਾਨ ਚੇਅਰਮੈਨ ਜਗਰੂਪ ਸੇਖਵਾਂ ਨੇ ਕਿਹਾ ਕਿ ਸ਼ਹਿਰ ਧਾਰੀਵਾਲ ਦੀ ਪਿਛਲੇ 10 ਸਾਲਾਂ ਦੀ ਕੂੜੇ ਦੀ ਸਮੱਸਿਆ ਦਾ ਅੱਜ ਉਹਨਾਂ ਵੱਲੋਂ ਹੱਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਵਾਸੀਆਂ ਦੀ ਹਰੇਕ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇਗਾ। ਸ਼ਹਿਰ ਵਿੱਚ ਜਲਦੀ ਸੀਵਰੇਜ ਤੇ ਵਾਟਰ ਟਰੀਟਮੈਂਟ ਪਲਾਂਟ ਵੀ ਲਗਾਏ ਜਾਣਗੇ। ਜਿਸ ਸਬੰਧ ਵਿੱਚ ਉਹਨਾਂ ਨੇ ਅਧਿਕਾਰੀਆਂ ਨੂੰ ਜਰੂਰੀ ਆਦੇਸ਼ ਦੇ ਦਿੱਤੇ ਹਨ। ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੀ ਉਹਨਾਂ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੜੇ ਆਦੇਸ਼ ਦਿੱਤੇ ਹਨ ਕਿ ਜਲਦੀ ਪਿੰਡਾਂ ਦੇ ਜੋ ਵਿਕਾਸ ਕਾਰਜ ਅਧੂਰੇ ਹਨ, ਉਹਨਾਂ ਨੂੰ ਪੂਰਾ ਕਰ ਦਿੱਤਾ ਜਾਵੇ ।ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ।


Powered by Froala Editor

A Big Mountain Of Garbage Outside The Crematorium Of Dhariwal City


Recommended Posts