ਗਮਾਡਾ ਦਫ਼ਤਰ ’ਚ Ed ਦੀ 36 ਘੰਟਿਆਂ ਦੀ ਕਾਰਵਾਈ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਲੈ ਗਈ ਟੀਮ    ਯੂਥ ਕਾਂਗਰਸ ਨੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਆਨਲਾਈਨ ਪਟੀਸ਼ਨ ਕੀਤੀ ਸ਼ੁਰੂ    Gmada ਦੀ ‘ਕੇਸ ਨਾ ਕਰਨ’ ਵਾਲੀ ਸ਼ਰਤ ’ਤੇ ਹਾਈ ਕੋਰਟ ਸਖ਼ਤ, 5 ਸਾਲਾਂ ਦਾ ਰਿਕਾਰਡ ਮੰਗਿਆ    Ed ਜਾਂਚ ਨੂੰ ਲੈ ਕੇ Aap ਦਾ ਵੱਡਾ ਪ੍ਰਦਰਸ਼ਨ    ਕੈਨੇਡਾ ’ਚ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਅਨੀਤਾ ਆਨੰਦ ਨੇ ਦਿੱਤਾ ਜਵਾਬ    ਗਮਾਡਾ ਦਫ਼ਤਰ ’ਚ Ed ਦੀ ਕਾਰਵਾਈ ਤੀਜੇ ਦਿਨ ਵੀ ਜਾਰੀ, Aap ਵੱਲੋਂ ਘਿਰਾਓ ਦਾ ਐਲਾਨ    ਬਰਖ਼ਾਸਤ Aig ਰਾਜਜੀਤ ਸਿੰਘ ਨੇ ਕੀਤਾ ਆਤਮ-ਸਮਰਪਣ, ਪਟਿਆਲਾ ਪੁਲੀਸ ਨੇ ਕੀਤਾ ਗ੍ਰਿਫ਼ਤਾਰ    ਲੰਬੀ ’ਚ ਭਾਜਪਾ ਤੇ ਅਕਾਲੀ ਵਰਕਰ ਆਹਮੋ-ਸਾਹਮਣੇ, ਯਾਤਰਾ ਦੌਰਾਨ ਤਣਾਅ    Sir ਨੂੰ ਲੈ ਕੇ ਚੋਣ ਕਮਿਸ਼ਨ ਅੰਦਰ ਮਤਭੇਦਾਂ ਦੀ ਰਿਪੋਰਟ, 2 ਕਮਿਸ਼ਨਰਾਂ ਨੇ 14 ਵਾਰ ਇਤਰਾਜ਼ ਜਤਾਇਆ    ਲਾਹੌਰ ਦੇ ‘ਲਾਲ ਖੂਹ-ਕੱਟੜੀ ਚੰਦੂ’ ਦੀ ਜਾਂਚ ਦੀ ਮੰਗ, ਜਥੇਦਾਰ ਗੜਗੱਜ ਨੇ ਮਰੀਅਮ ਨਵਾਜ਼ ਨੂੰ ਲਿਖਿਆ ਪੱਤਰ   
ਮੁੱਖਮੰਤਰੀ ਵੱਲੋਂ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਸੰਘਰਸ਼ਸ਼ੀਲ ਵਿਦਿਆਰਥੀਆਂ ਨਾਲ ਗੱਲਬਾਤ
September 27, 2024
The-Chief-Minister-Interacted-Wi

ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧਤਾ ਦੁਹਰਾਈ

Daily Dharaledar Bureau / Chandigarh


 ਚੰਡੀਗੜ੍ਹ, 27 ਸਤੰਬਰ-

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (ਆਰ.ਜੀ.ਐਨ.ਯੂ.ਐਲ.) ਦੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ। 


ਵਿਦਿਆਰਥੀਆਂ ਨਾਲ ਫੋਨ 'ਤੇ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਤਰ੍ਹਾਂ ਨਾਲ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਪ੍ਰਤੀਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਕਿਸੇ ਕਾਰਨ ਵੀ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਅਥਾਰਟੀ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਹਰ ਹਾਲ ਵਿੱਚ ਇਨਸਾਫ਼ ਦਿਵਾਇਆ ਜਾਵੇਗਾ। 


ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।  ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਿਛਲੇ ਕੁਝ ਦਿਨਾਂ ਦੌਰਾਨ ਵਾਪਰੀਆਂ ਇਹਨਾਂ ਸਾਰੀਆਂ ਘਟਨਾਵਾਂ 'ਤੇ ਪਹਿਲਾਂ ਹੀ ਨੇੜਿਓਂ ਨਜ਼ਰ ਰੱਖ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਹਿੱਤ ਮਹਿਫ਼ੂਜ਼ ਰੱਖਣ ਕੋਈ ਕਸਰ ਬਾਕੀ ਨਹੀਂ ਛੱਡੇਗੀ।

Powered by Froala Editor

The Chief Minister Interacted With The Struggling Students Of Rajiv Gandhi Law University


Recommended Posts