ਅਜਨਾਲਾ ਤੋਂ ਜੋਧ ਸਿੰਘ ਸਮਰਾ ਅਕਾਲੀ ਦਲ ਦੇ ਉਮੀਦਵਾਰ, ਸੁਖਬੀਰ ਬਾਦਲ ਵੱਲੋਂ ਵੱਡੇ ਐਲਾਨ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਹੋਣੇ ਸ਼ੁਰੂ    ਮੇਰਠ ਦੇ Axis Bank Currency Chest ’ਚ 1,323 ਜਾਅਲੀ ਨੋਟ ਬਰਾਮਦ, 4.63 ਲੱਖ ਰੁਪਏ ਦੀ ਨਕਲੀ ਕਰੰਸੀ    ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਵੱਡਾ ਦੋਸ਼: ‘bjp ’ਚ ਸ਼ਾਮਲ ਕਰਵਾਉਣ ਲਈ Ed ਰਾਹੀਂ ਦਬਾਅ ਬਣਾਇਆ ਗਿ    ਗਮਾਡਾ ਦਫ਼ਤਰ ’ਚ Ed ਦੀ 36 ਘੰਟਿਆਂ ਦੀ ਕਾਰਵਾਈ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਲੈ ਗਈ ਟੀਮ    ਯੂਥ ਕਾਂਗਰਸ ਨੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਆਨਲਾਈਨ ਪਟੀਸ਼ਨ ਕੀਤੀ ਸ਼ੁਰੂ    Gmada ਦੀ ‘ਕੇਸ ਨਾ ਕਰਨ’ ਵਾਲੀ ਸ਼ਰਤ ’ਤੇ ਹਾਈ ਕੋਰਟ ਸਖ਼ਤ, 5 ਸਾਲਾਂ ਦਾ ਰਿਕਾਰਡ ਮੰਗਿਆ    Ed ਜਾਂਚ ਨੂੰ ਲੈ ਕੇ Aap ਦਾ ਵੱਡਾ ਪ੍ਰਦਰਸ਼ਨ    ਕੈਨੇਡਾ ’ਚ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਅਨੀਤਾ ਆਨੰਦ ਨੇ ਦਿੱਤਾ ਜਵਾਬ    ਗਮਾਡਾ ਦਫ਼ਤਰ ’ਚ Ed ਦੀ ਕਾਰਵਾਈ ਤੀਜੇ ਦਿਨ ਵੀ ਜਾਰੀ, Aap ਵੱਲੋਂ ਘਿਰਾਓ ਦਾ ਐਲਾਨ   
ਡਿਪਟੀ ਕਮਿਸ਼ਨਰ ਵੱਲੋਂ ਸਨੌਰੀ ਅਤੇ ਸਨੌਰ ਅਨਾਜ ਮੰਡੀ ਦਾ ਦੌਰਾ, ਝੋਨੇ ਦੀ ਖਰੀਦ ਕਰਵਾਈ ਸ਼ੁਰੂ
October 7, 2024
Deputy-Commissioner-Visited-Sann

ਕਿਹਾ, ਕਿਸਾਨ ਸੁੱਕੀ ਫ਼ਸਲ ਹੀ ਮੰਡੀਆਂ 'ਚ ਲੈ ਕੇ ਆਉਣ

ਮੰਡੀਆਂ 'ਚ ਆਏ ਝੋਨੇ ਦੀ ਨਾਲੋਂ ਨਾਲ ਖਰੀਦ ਯਕੀਨੀ ਬਣਾਉਣ ਖਰੀਦ ਏਜੰਸੀਆਂ : ਡਿਪਟੀ ਕਮਿਸ਼ਨਰ

Daily Dharaledar Bureau / Patiala

ਪਟਿਆਲਾ, 7 ਅਕਤੂਬਰ:

ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਸਨੌਰੀ ਤੇ ਸਨੌਰ ਅਨਾਜ ਮੰਡੀ ਦਾ ਅੱਜ ਸ਼ਾਮ ਦੌਰਾ ਕੀਤਾ ਅਤੇ ਇਨ੍ਹਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖਰੀਦ ਪ੍ਰਬੰਧਾਂ ਦਾ ਰੋਜਾਨਾ ਖੁਦ ਜਾਇਜ਼ਾ ਲੈ ਰਹੇ ਹਨ, ਇਸ ਲਈ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਮੰਡੀਆਂ 'ਚ ਆਏ ਝੋਨੇ ਦੀ ਨਾਲੋਂ ਨਾਲ ਖਰੀਦ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦੀ ਖਰੀਦ ਨਿਰਵਿੰਘਨ ਸ਼ੁਰੂ ਹੋ ਗਈ ਹੈ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ, ਮਾਰਕਿਟ ਕਮੇਟੀ, ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਤੇ ਆੜਤੀਆਂ ਨਾਲ ਮੀਟਿੰਗ ਕਰਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਹਦਾਇਤ ਕੀਤੀ ਕਿ ਮੰਡੀ ਵਿੱਚ ਆਏ ਝੋਨੇ ਦੀ ਜਲਦੀ ਤੋਂ ਜਲਦੀ ਖਰੀਦ ਕਰਕੇ ਲਿਫ਼ਟਿੰਗ ਕਰਵਾਈ ਜਾਵੇ।

ਡਾ. ਪ੍ਰੀਤੀ ਯਾਦਵ ਨੇ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਸੁੱਕੀ ਜਿਣਸ ਹੀ ਮੰਡੀ 'ਚ ਲਿਆਉਣ ਤਾਂ ਕਿ ਉਨ੍ਹਾਂ ਨੂੰ ਮੰਡੀ 'ਚ ਜਿਆਦਾ ਸਮਾਂ ਨਾ ਬੈਠਣਾ ਪਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਚੁਸਤ-ਦਰੁਸਤ ਹੈ ਤੇ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਮੰਡੀਆਂ 'ਚ ਆਪਣੀ ਜਿਣਸ ਲੈ ਕੇ ਆ ਰਹੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿਕਤ ਨਾ ਆਵੇ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ, ਆੜਤੀਏ ਅਤੇ ਕਿਸਾਨ ਵੀ ਮੌਜੂਦ ਸਨ।


Powered by Froala Editor

Deputy Commissioner Visited Sannori And Sannore Grain Market Started Purchasing Paddy


Recommended Posts