ਮੇਰਠ ਦੇ Axis Bank Currency Chest ’ਚ 1,323 ਜਾਅਲੀ ਨੋਟ ਬਰਾਮਦ, 4.63 ਲੱਖ ਰੁਪਏ ਦੀ ਨਕਲੀ ਕਰੰਸੀ    ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਵੱਡਾ ਦੋਸ਼: ‘bjp ’ਚ ਸ਼ਾਮਲ ਕਰਵਾਉਣ ਲਈ Ed ਰਾਹੀਂ ਦਬਾਅ ਬਣਾਇਆ ਗਿ    ਗਮਾਡਾ ਦਫ਼ਤਰ ’ਚ Ed ਦੀ 36 ਘੰਟਿਆਂ ਦੀ ਕਾਰਵਾਈ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਲੈ ਗਈ ਟੀਮ    ਯੂਥ ਕਾਂਗਰਸ ਨੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਆਨਲਾਈਨ ਪਟੀਸ਼ਨ ਕੀਤੀ ਸ਼ੁਰੂ    Gmada ਦੀ ‘ਕੇਸ ਨਾ ਕਰਨ’ ਵਾਲੀ ਸ਼ਰਤ ’ਤੇ ਹਾਈ ਕੋਰਟ ਸਖ਼ਤ, 5 ਸਾਲਾਂ ਦਾ ਰਿਕਾਰਡ ਮੰਗਿਆ    Ed ਜਾਂਚ ਨੂੰ ਲੈ ਕੇ Aap ਦਾ ਵੱਡਾ ਪ੍ਰਦਰਸ਼ਨ    ਕੈਨੇਡਾ ’ਚ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਅਨੀਤਾ ਆਨੰਦ ਨੇ ਦਿੱਤਾ ਜਵਾਬ    ਗਮਾਡਾ ਦਫ਼ਤਰ ’ਚ Ed ਦੀ ਕਾਰਵਾਈ ਤੀਜੇ ਦਿਨ ਵੀ ਜਾਰੀ, Aap ਵੱਲੋਂ ਘਿਰਾਓ ਦਾ ਐਲਾਨ    ਬਰਖ਼ਾਸਤ Aig ਰਾਜਜੀਤ ਸਿੰਘ ਨੇ ਕੀਤਾ ਆਤਮ-ਸਮਰਪਣ, ਪਟਿਆਲਾ ਪੁਲੀਸ ਨੇ ਕੀਤਾ ਗ੍ਰਿਫ਼ਤਾਰ    ਲੰਬੀ ’ਚ ਭਾਜਪਾ ਤੇ ਅਕਾਲੀ ਵਰਕਰ ਆਹਮੋ-ਸਾਹਮਣੇ, ਯਾਤਰਾ ਦੌਰਾਨ ਤਣਾਅ   
ਸਪੀਕਰ ਸੰਧਵਾਂ ਨੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ
January 11, 2025
Speaker-Sandhavan-Expressed-Grie

Daily Dharaledar Bureau / Chandigarh


ਚੰਡੀਗੜ੍ਹ, 11 ਜਨਵਰੀ:


ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

ਅੱਜ ਜਾਰੀ ਪ੍ਰੈਸ ਬਿਆਨ ਵਿੱਚ ਸਪੀਕਰ ਨੇ ਕਿਹਾ ਕਿ 57 ਸਾਲਾ ਸ੍ਰੀ ਗੁਰਪ੍ਰੀਤ ਗੋਗੀ ਸਾਲ 2022 ‘ਚ ਲੁਧਿਆਣਾ ਪੱਛਮੀ ਤੋਂ ਵਿਧਾਇਕ ਚੁਣੇ ਗਏ ਸਨ। ਸਪੀਕਰ ਨੇ ਇਸ ਬੇਵਕਤ ਅਕਾਲ ਚਲਾਣੇ ‘ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਬੀਤੇ ਕੱਲ ਹੀ ਸ੍ਰੀ ਗੋਗੀ ਜੀ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਮਿਲਕੇ ਬੁੱਢੇ ਨਾਲੇ ਨੂੰ ਮੁੜ ਬੁੱਢਾ ਦਰਿਆ ਬਣਾਉਣ ਦੇ ਕਾਰਜਾਂ ਸਬੰਧੀ ਲੰਬਾ ਸਮਾਂ ਵਿਚਾਰ ਚਰਚਾ ਕੀਤੀ ਸੀ।


ਸਪੀਕਰ ਨੇ ਕਿਹਾ ਕਿ ਬਤੌਰ ਆਗੂ ਸਮਾਜ ਲਈ ਅਤੇ ਵਿਸ਼ੇਸ਼ ਤੌਰ ‘ਤੇ ਲੁਧਿਆਣਾ ਖੇਤਰ ਲਈ ਕੀਤੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।


ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।


-------

Powered by Froala Editor

Speaker Sandhavan Expressed Grief Over The Demise Of Mla Gurpreet Gogi


Recommended Posts