Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ    Ed ਕਰੇਗੀ ਕ੍ਰਿਸ਼ਨੂੰ ਸ਼ਾਰਦਾ ਤੋਂ ਪੁੱਛਗਿੱਛ, 18 ਸਤੰਬਰ ਨੂੰ ਅਦਾਲਤ ’ਚ ਹੋਵੇਗੀ ਪੇਸ਼ੀ    ਕੈਨੇਡਾ ’ਚ ਵਾਇਰਲ ਹੋਇਆ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਕਥਿਤ ਧਮਕੀ ਭਰਿਆ ਪੱਤਰ    Upi ’ਤੇ 0.4% Mdr ਤੋਂ ਵਪਾਰੀ ਨਾਰਾਜ਼, ਨਕਦ ਭੁਗਤਾਨ ਨੂੰ ਦੇ ਸਕਦੇ ਨੇ ਤਰਜੀਹ    ਸਤਿਕਾਰ (ਸੋਧ) ਐਕਟ 2026’ ਲਈ ਪੰਜਾਬ ਸਰਕਾਰ ਨੇ ਬਣਾਈ 7 ਮੈਂਬਰੀ ਕਮੇਟੀ    ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼   
ਡੀ.ਸੀ. ਵੱਲੋਂ ਲੋਕਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਬਰਸਾਤ 'ਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੱਦਾ
June 30, 2025
-

S M Singh / Patiala

ਰੋਜ਼ਾਨਾ ਧੜੱਲੇਦਾਰ ਬਿਊਰ

ਡੀ.ਸੀ. ਵੱਲੋਂ ਲੋਕਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਬਰਸਾਤ 'ਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੱਦਾ

ਪਟਿਆਲਾ, 30 ਜੂਨ:

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਇਸ ਬਰਸਾਤ ਦੇ ਮੌਸਮ 'ਚ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਉਨ੍ਹਾਂ ਨੇ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ 37ਵੀਂ ਮੀਟਿੰਗ 'ਚ ਜ਼ਿਲ੍ਹੇ ਦੇ ਵਾਤਾਵਰਣ ਪਲਾਨ 'ਤੇ ਚਰਚਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਵਣਾਂ ਹੇਠ ਰਕਬਾ ਵਧਾਉਣ ਲਈ ਹਰਿਆਵਲ ਲਹਿਰ ਤਹਿਤ ਬੂਟੇ ਲਗਾਉਣ ਦਾ ਟੀਚਾ ਵੀ ਪੂਰਾ ਕੀਤਾ ਜਾਵੇਗਾ, ਇਸ ਲਈ ਆਮ ਲੋਕ ਵੀ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਇਨ੍ਹਾਂ ਨੂੰ ਸੰਭਾਲਣ ਦਾ ਪ੍ਰਣ ਵੀ ਕਰਨ।

ਇਸੇ ਦੌਰਾਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਧਿਕਾਰੀਆਂ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਹੋਰ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਜ਼ਿਲ੍ਹੇ ਦੀ ਆਬੋਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਇੱਕ ਵਾਰ ਵਰਤੋਂ 'ਚ ਆਉਣ ਵਾਲੇ ਪਲਾਸਟਿਕ ਦੀਆਂ ਵਸਤਾਂ ਨਾ ਵਰਤਣ ਲਈ ਮੁਹਿੰਮ ਚਲਾਈ ਜਾਵੇ।

ਨਵਰੀਤ ਕੌਰ ਸੇਖੋਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਿੱਥੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ, ਉੱਥੇ ਨਾਲ ਹੀ ਆਪਣੇ ਘਰਾਂ ਵਿੱਚੋਂ ਨਿਕਲਦੇ ਕੂੜੇ ਨੂੰ ਗਿੱਲੇ ਤੇ ਸੁੱਕੇ ਕੂੜੇ ਦੇ ਰੂਪ ਵਿੱਚ ਵੱਖ-ਵੱਖ ਕਰਕੇ ਹੀ ਕੂੜੇ ਵਾਲੇ ਨੂੰ ਚੁਕਾਉਣ। ਉਨ੍ਹਾਂ ਨੇ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਲਈ ਨਾਨ-ਅਟੇਨਮੈਂਟ ਐਕਸ਼ਨ ਪਲਾਨ ਪੂਰੀ ਤਰ੍ਹਾਂ ਲਾਗੂ ਕਰਨ ਦੇ ਆਦੇਸ਼ ਵੀ ਜਾਰੀ ਕੀਤੇ।

ਏ.ਡੀ.ਸੀ. ਨੇ ਜ਼ਿਲ੍ਹੇ ਅੰਦਰ ਠੋਸ ਅਤੇ ਤਰਲ ਕੂੜਾ ਪ੍ਰਬੰਧਨ, ਪਲਾਸਟਿਕ ਕੂੜੇ ਦਾ ਨਿਪਟਾਰਾ, ਗਰੀਨ ਬੈਲਟ, ਹਵਾ ਤੇ ਪਾਣੀ ਦੀ ਗੁਣਵੱਤਾ ਸੁਧਾਰਨ, ਉਦਯੋਗਿਕ ਕਚਰੇ ਨੂੰ ਸੰਭਾਲਣ ਤੋਂ ਇਲਾਵਾ ਆਵਾਜ਼ ਪ੍ਰਦੂਸ਼ਣ ਦੀ ਰੋਕਥਾਮ ਆਦਿ ਨੁਕਤਿਆਂ 'ਤੇ ਚਰਚਾ ਕਰਕੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

ਏ.ਡੀ.ਸੀ. ਨੇ ਪਿੰਡਾਂ ਦੇ ਛੱਪੜਾਂ ਦੀ ਸਾਫ-ਸੁਥਰਾਈ, ਘੱਗਰ 'ਚ ਪੈਣ ਵਾਲੇ ਪਾਣੀ 'ਚ ਸੀਵਰੇਜ ਜਾਂ ਫੈਕਟਰੀਆਂ ਦੇ ਪਾਣੀ ਨੂੰ ਬਿਨਾਂ ਸੋਧੇ ਨਾ ਪੈਣ ਦੇਣ ਆਦਿ ਪ੍ਰਬੰਧਾਂ, ਸੀਵਰੇਜ ਸੋਧਕ ਪਲਾਂਟਾਂ, ਸੋਧਿਆ ਪਾਣੀ ਸਿੰਚਾਈ ਲਈ ਵਰਤਣ, ਨਵੇਂ ਐਸ.ਟੀ.ਪੀਜ਼ ਲਗਾਉਣ, ਹਵਾ ਦੀ ਗੁਣਵੱਤਾ, ਆਵਾਜ਼ ਪ੍ਰਦੂਸ਼ਣ, ਪ੍ਰੈਸ਼ਰ ਹਾਰਨ, ਬਾਇਓ ਮੈਡੀਕਲ ਵੇਸਟ, ਘਰਾਂ 'ਚੋਂ ਗਿੱਲੇ ਤੇ ਸੁੱਕੇ ਕੂੜੇ ਨੂੰ ਇਕੱਤਰ ਕਰਨ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਵੀ ਲਿਆ।

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਗੁਰਕਰਨ ਸਿੰਘ ਨੇ ਮੀਟਿੰਗ ਦੀ ਕਾਰਵਾਈ ਚਲਾਈ। ਉਨ੍ਹਾਂ ਨਾਲ ਐਸ.ਡੀ.ਓ. ਅਕਾਂਕਸ਼ਾ ਬਾਸਲ, ਵਣ ਮੰਡਲ ਅਫਸਰ ਗੁਰਮਨਪ੍ਰੀਤ ਸਿੰਘ, ਜ਼ਿਲ੍ਹਾ ਪਰਿਸ਼ਦ ਦੇ ਡਿਪਟੀ ਸੀ.ਈ.ਓ. ਅਮਨਦੀਪ ਕੌਰ, ਡੀ.ਡੀ.ਪੀ.ਓ. ਮੋਹਿੰਦਰਜੀਤ ਸਿੰਘ ਸਮੇਤ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫਸਰ, ਜਲ ਸਪਲਾਈ ਤੇ ਸੀਵਰੇਜ ਬੋਰਡ, ਡਰੇਨੇਜ, ਭੂਮੀ ਰੱਖਿਆ ਆਦਿ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।




Powered by Froala Editor


Recommended Posts