ਜਲੰਧਰ Dav ਕਾਲਜ ’ਚ ਗੀਤ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਦੀ ਨੁਮਾਇਸ਼, ਪੰਜਾਬੀ ਗਾਇਕ ਨਿੱਝਰ ਖ਼ਿਲਾਫ਼ ਕੇਸ    ਪੰਜਾਬ ’ਚ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਪਾਵਰ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ    ਡਾ. ਗੁਰਪ੍ਰੀਤ ਕੌਰ ਨੇ ਮਜੀਠੀਆ-ਖਹਿਰਾ ਖ਼ਿਲਾਫ਼ ਦਰਜ ਕਰਵਾਇਆ ਅਪਰਾਧਿਕ ਮਾਣਹਾਨੀ ਕੇਸ    ਦਿੜ੍ਹਬਾ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਹਾਈ ਕੋਰਟ ਸਖ਼ਤ, ਨਿਰਪੱਖ ਜਾਂਚ ਦੇ ਨਿਰਦੇਸ਼    ਸਚਿਨ ਪਾਇਲਟ ਦੀ ਐਂਟਰੀ ਨਾਲ ਇੱਕ ਮੰਚ ’ਤੇ ਆਏ ਪੰਜਾਬ ਕਾਂਗਰਸ ਦੇ ਧੜੇ    ਲਾਰੈਂਸ ਬਿਸ਼ਨੋਈ ਦੇ ਕਰੀਬੀ ਕਰਮਵੀਰ ਸਿੰਘ ਨੂੰ ਪੰਜਾਬ ਪੁਲੀਸ ਨੇ ਲਿਆ ਹਿਰਾਸਤ ’ਚ    ਬਾਈਕਰ ਸੀਆ ਨੂੰ ਟੱਕਰ ਮਾਰਨ ਵਾਲਾ ਕਲਿਆਣ ਬੈਂਸਲਾ ਪੁਲੀਸ ਦੀ ਗ੍ਰਿਫ਼ਤ ’ਚ    ਗੁਲਜ਼ਾਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਦਾ ਚੰਡੀਗੜ੍ਹ ’ਚ ਧਰਨਾ    ਵਿਦੇਸ਼ੀ ਨੰਬਰ ਤੋਂ ਆਈ ਕਾਲ, ਮੰਗੇ 200 ਕਰੋੜ; ਗੋਲਡੀ ਬਰਾੜ ਦੇ ਨਾਂ ’ਤੇ ਧਮਕੀ    ਭਗਵੰਤ ਮਾਨ ਦੀ ‘ਨਕਲੀ ਪੱਗ’ ਵਾਲੀ ਟਿੱਪਣੀ ’ਤੇ ਨਾਇਬ ਸੈਣੀ ਦਾ ਪਲਟਵਾਰ, ਕਿਹਾ- ਗੁਰੂ ਸਾਹਿਬਾਨ ਤੋਂ ਮੁਆਫ਼ੀ ਮੰਗਣ   
ਐਸਬੀਆਈ ਆਰਸੈਟੀ ਨੇ 31 ਦਿਨਾਂ ਮਹਿਲਾ ਪਹਿਰਾਵਾ ਡਿਜ਼ਾਈਨ ਅਤੇ ਨਿਰਮਾਣ ਸਿੱਖਿਆ ਕੋਰਸ ਸਫਲਤਾਪੂਰਵਕ ਕਰਵਾਇਆ
July 19, 2025
-31-

S M Singh / Patiala

Reporter..S M Singh

ਐਸਬੀਆਈ ਆਰਸੈਟੀ ਨੇ 31 ਦਿਨਾਂ ਮਹਿਲਾ ਪਹਿਰਾਵਾ ਡਿਜ਼ਾਈਨ ਅਤੇ ਨਿਰਮਾਣ ਸਿੱਖਿਆ ਕੋਰਸ ਸਫਲਤਾਪੂਰਵਕ ਕਰਵਾਇਆ
ਪਟਿਆਲਾ, 19 ਜੁਲਾਈ 2025 :

ਭਾਰਤੀ, ਸਟੇਟ ਬੈਂਕ ਗ੍ਰਾਮੀਣ ਸਵੈਰੋਜ਼ਗਾਰ ਪ੍ਰਸ਼ਿਕਸ਼ਣ ਸੰਸਥਾਨ (ਐਸ ਬੀ ਆਈ, ਆਰਸੇਟੀ ), ਪਟਿਆਲਾ ਵੱਲੋਂ ਮਹਿਲਾਵਾਂ ਲਈ 31 ਦਿਨਾਂ "ਵਿਮੈਨ ਗਾਰਮੈਂਟਸ ਡਿਜ਼ਾਈਨ ਐਂਡ ਨਿਰਮਾਣ" ਸਿੱਖਿਆ ਕੋਰਸ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕੋਰਸ ਵਿੱਚ ਵੱਖ-ਵੱਖ ਪਿੰਡਾਂ ਤੋਂ ਆਈਆਂ ਮਹਿਲਾਵਾਂ ਨੇ ਭਾਗ ਲਿਆ ਅਤੇ ਪਹਿਰਾਵਾ ਡਿਜ਼ਾਈਨ ਅਤੇ ਸਿਲਾਈ ਵਿੱਚ ਆਪਣੀ ਕਲਾ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

       ਇਸ ਕੋਰਸ ਦੌਰਾਨ ਵਿਦਿਆਰਥਣਾਂ ਨੇ ਪ੍ਰੈਕਟੀਕਲ ਅਸਾਈਨਮੈਂਟ, ਚਾਰਟ ਅਤੇ ਕਰੀਏਟਿਵ ਡਿਜ਼ਾਈਨ ਤਿਆਰ ਕਰਕੇ ਆਪਣੀ ਪ੍ਰਤਿਭਾ ਨੂੰ ਉਜਾਗਰ ਕੀਤਾ । ਸਮਾਗਮ  ਉਪਰੰਤ  ਸਮੂਹ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ  ਵੰਡੇ ਗਏ।

     ਇਸ ਮੌਕੇ ਐਸਬੀਆਈ ਬੈਂਕ ਸ਼ਾਖਾ ਭਾਦਸੋ ਰੋਡ, ਪਟਿਆਲਾ ਦੇ ਸ਼ਾਖਾ ਪ੍ਰਬੰਧਕ  ਬ੍ਰਿਜੇਂਦਰ ਪ੍ਰਸਾਦ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਨਿਰਦੇਸ਼ਕ  ਭਗਵਾਨ ਸਿੰਘ ਵਰਮਾ ਅਤੇ ਫੈਕਲਟੀ ਮੈਂਬਰ ਬਲਜਿੰਦਰ ਸਿੰਘ,  ਹਰਦੀਪ ਰਾਏ,  ਜਸਵਿੰਦਰ ਸਿੰਘ, ਰੋਮਨਪ੍ਰੀਤ, ਅਜੀਤਿੰਦਰ ਸਿੰਘ ਅਤੇ ਸੁਮਿਤ ਜੋਸ਼ੀ ਨੇ ਸਮਾਗਮ ਵਿੱਚ ਅਹਿਮ  ਭੂਮਿਕਾ ਨਿਭਾਈ। ਓਹਨਾ ਦਸਿਆ ਕਿ ਆਰਸੈਟੀ ਪਟਿਆਲਾ ਭਵਿੱਖ ਵਿੱਚ ਵੀ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਸਵੈਰੋਜ਼ਗਾਰ ਵਲ ਪ੍ਰੇਰਿਤ ਕਰਨ ਵਾਲੇ ਸਮਾਗਮਾਂ ਦਾ ਆਯੋਜਨ ਕਰਦਾ ਰਹੇਗਾ।

ਨਿਰਦੇਸ਼ਕ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਅਗਲਾ ਕੋਰਸ "ਜੂਟ ਉਤਪਾਦ ਉਦਯਮੀ " 21 ਜੁਲਾਈ 2025 ਤੋਂ ਸ਼ੁਰੂ ਹੋ ਰਿਹਾ ਹੈ। ਇੱਛੁਕ ਅਭਿਆਰਥੀ ਨਿਰਦੇਸ਼ਕ ਨਾਲ ਸੰਪਰਕ ਕਰ ਸਕਦੇ ਹਨ।

Powered by Froala Editor

31


Recommended Posts