ਨੰਗਲ ਵਿੱਚ ਸਫ਼ਾਈ ਕਰਚਾਰੀਆਂ ਵਲੋਂ ਧਰਨਾ, ਅ " /> ਧੜੱਲੇਦਾਰ ਬਿਊਰੋ

ਨੰਗਲ ਵਿੱਚ ਸਫ਼ਾਈ ਕਰਚਾਰੀਆਂ ਵਲੋਂ ਧਰਨਾ, ਅੱਜ ਛੇਵਾਂ ਦਿਨ !
September 18, 2025
-

Rajni / Nangal

ਧੜੱਲੇਦਾਰ ਬਿਊਰੋ

ਨੰਗਲ ਵਿੱਚ ਸਫ਼ਾਈ ਕਰਚਾਰੀਆਂ ਵਲੋਂ ਧਰਨਾ, ਅੱਜ ਛੇਵਾਂ ਦਿਨ !

ਨੰਗਲ, 18 ਸਤੰਬਰ, 2025 :

ਨੰਗਲ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਹੜਤਾਲ ਨੂੰ ਅੱਜ ਛੇ ਦਿਨ ਹੋ ਗਏ ਹਨ। ਕਰਮਚਾਰੀ ਸਰਕਾਰ ਵੱਲੋਂ ਸਫ਼ਾਈ, ਸੀਵਰੇਜ, ਵਾਟਰ ਸਪਲਾਈ ਅਤੇ ਸਟਰੀਟ ਲਾਈਟ ਵਰਗੇ ਕੰਮਾਂ ਦਾ ਠੇਕਾ ਦਿੱਲੀ ਦੀ ਇੱਕੋ ਕੰਪਨੀ ਨੂੰ ਦੇਣ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਨਿੱਜੀਕਰਨ ਨੂੰ ਵਧਾਵਾ ਮਿਲੇਗਾ, ਰੇਟ ਤਿੰਨ ਗੁਣਾ ਵੱਧਣਗੇ ਅਤੇ ਆਮ ਜਨਤਾ ‘ਤੇ ਵਿੱਤੀ ਬੋਝ ਪਵੇਗਾ। ਕਰਮਚਾਰੀ ਇਹ ਵੀ ਚਿੰਤਾ ਜ਼ਾਹਿਰ ਕਰ ਰਹੇ ਹਨ ਕਿ ਇਸ ਫ਼ੈਸਲੇ ਕਾਰਨ ਉਹਨਾਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ।

ਧਰਨਾ ਦੇ ਰਹੇ ਕਰਮਚਾਰੀਆਂ ਨੂੰ ਸਿਆਸੀ ਸਮਰਥਨ ਵੀ ਮਿਲਣਾ ਸ਼ੁਰੂ ਹੋ ਗਿਆ ਹੈ। ਸੱਤਾਧਾਰੀ ਧਿਰ ਦੇ ਕੌਂਸਲਰਾਂ ਤੋਂ ਇਲਾਵਾ ਭਾਜਪਾ ਆਗੂਆਂ ਨੇ ਵੀ ਖੁੱਲ੍ਹ ਕੇ ਹੜਤਾਲ ਦਾ ਸਾਥ ਦਿੱਤਾ ਹੈ। ਇਸ ਲੰਮੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕੂੜਾ ਨਾ ਚੁੱਕਣ ਕਾਰਨ ਥਾਂ-ਥਾਂ ਢੇਰ ਲੱਗ ਰਹੇ ਹਨ, ਜਦਕਿ ਵਾਟਰ ਸਪਲਾਈ ਅਤੇ ਸਟਰੀਟ ਲਾਈਟ ਵਰਗੀਆਂ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ।

Powered by Froala Editor


Recommended Posts