ਆੰਗਣਵਾੜੀ ਵਰਕਰਾਂ ਦਾ ਅਲਟੀਮੇਟਮ: 28 ਸਤੰਬਰ ਤੋਂ ਹੜਤਾਲ ਤੇ ਐਪ ਬੰਦ!

ਜਲ " /> Reporter..Rajni

ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ    Ugc Net June 2026: ਇੰਗਲਿਸ਼, ਕਾਮਰਸ ਤੇ ਸੋਸ਼ਿਆਲੋਜੀ ਦਾ ਰੀ-ਐਗਜ਼ਾਮ ਨਤੀਜਾ ਜਾਰੀ    ਚੰਡੀਗੜ੍ਹ ਦਾ ‘ਆਈਫੋਨ ਲੰਗਰ’ ਮੁੜ ਸੁਰਖੀਆਂ ’ਚ, 22 ਸਤੰਬਰ ਨੂੰ ਪਹਿਲਾ ਡਰਾਅ; 10 ਜੇਤੂਆਂ ਨੂੰ ਮਿਲਣਗੇ Iphone 17    ਫਾਜ਼ਿਲਕਾ ’ਚ Dc ਦਫ਼ਤਰ, ਅਦਾਲਤ ਤੇ 5 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ    20 ਸਤੰਬਰ ਤੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ, ਘਰ-ਘਰ ਪਹੁੰਚਣਗੇ ‘ਆਪ’ ਵਲੰਟੀਅਰ    ਪਠਾਨਕੋਟ ਜਾਂਦੇ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲੇ ਦਾ ਦੋਸ਼, ‘ਆਪ’ ਨਾਲ ਜੁੜੇ 3 ਵਿਅਕਤੀਆਂ ਨੂੰ ਫੜਨ ਦਾ ਦਾਅਵਾ    ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ    5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ’ਚ ਬਦਲਾਅ, ਹੁਣ 5 ਸਾਲ ਤੱਕ ਹੋਵੇਗੀ ਵੈਧਤਾ    Air Canada ’ਤੇ ਗਿੱਪੀ ਗਰੇਵਾਲ ਦੇ ਗੰਭੀਰ ਦੋਸ਼, ਬਿਜ਼ਨਸ ਦੀ ਥਾਂ ਮਿਲੀ ਇਕੋਨੋਮੀ ਸੀਟ    ਪਟਿਆਲਾ ਵਿੱਚ 18 ਤੇ 19 ਸਤੰਬਰ ਨੂੰ ਹੋਵੇਗੀ ‘ਹਮਾਰੇ ਰਾਮ’ ਦੀ ਸ਼ਾਨਦਾਰ ਪੇਸ਼ਕਾਰੀ   
ਆੰਗਣਵਾੜੀ ਵਰਕਰਾਂ ਦਾ ਅਲਟੀਮੇਟਮ: 28 ਸਤੰਬਰ ਤੋਂ ਹੜਤਾਲ ਤੇ ਐਪ ਬੰਦ!
September 20, 2025
-28-

Rajni / Jalandhar

Reporter..Rajni

ਆੰਗਣਵਾੜੀ ਵਰਕਰਾਂ ਦਾ ਅਲਟੀਮੇਟਮ: 28 ਸਤੰਬਰ ਤੋਂ ਹੜਤਾਲ ਤੇ ਐਪ ਬੰਦ!

ਜਲੰਧਰ, 20 ਸਤੰਬਰ 2025 :

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ ਹੇਠ ਅੱਜ ਨਿਰਲੇਪ ਕੌਰ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ 'ਤੇ ਗੰਭੀਰ ਚਰਚਾ ਕੀਤੀ ਗਈ। ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਨੇ ਦੱਸਿਆ ਕਿ ਆਈ.ਸੀ.ਡੀ.ਐਸ ਸਕੀਮ 50 ਸਾਲ ਪੂਰੇ ਕਰ ਚੁੱਕੀ ਹੈ, ਪਰ ਵਰਕਰ ਅਤੇ ਹੈਲਪਰ ਅਜੇ ਵੀ ਘੱਟ ਮਾਨਭੱਤੇ 'ਤੇ ਕੰਮ ਕਰਨ ਲਈ ਮਜਬੂਰ ਹਨ। ਕਿਰਾਏ ਅਤੇ ਭੱਤੇ ਸਮੇਂ 'ਤੇ ਨਾ ਮਿਲਣ ਕਾਰਨ ਰੋਸ ਜਤਾਇਆ ਗਿਆ। ਪੋਸ਼ਣ ਟਰੈਕ ਐਪ ਤੇ ਕੰਮ ਲਈ ਮਿਲਣ ਵਾਲਾ ਇਨਸੈਂਟਿਵ ਵੀ ਦਸੰਬਰ 2023 ਤੋਂ ਬਾਅਦ ਜਾਰੀ ਨਹੀਂ ਹੋਇਆ, ਜਦੋਂ ਕਿ ਹੈਲਪਰਾਂ ਨੂੰ ਪੂਰਾ ਭੁਗਤਾਨ ਨਹੀਂ ਮਿਲਿਆ।

ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇ 28 ਸਤੰਬਰ ਤੱਕ ਮੋਬਾਇਲ ਸਹੂਲਤ, ਰੋਕਿਆ ਮਾਨਭੱਤਾ ਅਤੇ ਹੋਰ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਆਂਗਣਵਾੜੀ ਵਰਕਰ ਪੋਸ਼ਣ ਟਰੈਕ ਐਪ ਤੇ ਸਾਰੇ ਕੰਮ ਬੰਦ ਕਰਦੇ ਹੋਏ ਕਲਮ ਛੱਡ ਹੜਤਾਲ 'ਤੇ ਜਾਣਗੇ। ਉਹਨਾਂ ਨੇ ਦੋਸ਼ ਲਾਇਆ ਕਿ ਅਧਿਕਾਰੀ ਨਾ ਸਿਰਫ਼ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਨਾਕਾਮ ਹਨ, ਸਗੋਂ ਬਦਸਲੂਕੀ ਵੀ ਕਰ ਰਹੇ ਹਨ, ਜਿਸ ਨਾਲ ਸਾਰੇ ਵਰਕਰਾਂ ਵਿੱਚ ਗਹਿਰਾ ਗੁੱਸਾ ਹੈ।

Powered by Froala Editor

28


Recommended Posts