ਪੰਜਾਬ ’ਚ ਬਿਜਲੀ ਸੰਕਟ, ਮੰਗ 16,000 ਮੈਗਾਵਾਟ ਤੋਂ ਪਾਰ
September 12, 2026
ਪੰਜਾਬ ’ਚ ਬਿਜਲੀ ਸੰਕਟ, ਮੰਗ 16,000 ਮੈਗਾਵਾਟ ਤੋਂ ਪਾਰ
Prabhsimran Singh / Punjab
ਪੰਜਾਬ ਵਿੱਚ ਗਰਮੀ ਅਤੇ ਮੀਂਹ ਦੀ ਘਾਟ ਕਾਰਨ ਬਿਜਲੀ ਦੀ ਮੰਗ 16,000 ਮੈਗਾਵਾਟ ਤੋਂ ਪਾਰ ਚੱਲ ਰਹੀ ਹੈ। ਸਤੰਬਰ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਮੰਗ ਕਰੀਬ 4,000 ਮੈਗਾਵਾਟ ਵੱਧ ਹੈ। ਇਸ ਦੌਰਾਨ ਨਾਭਾ ਥਰਮਲ ਪਲਾਂਟ ਦਾ 700 ਮੈਗਾਵਾਟ ਅਤੇ ਤਲਵੰਡੀ ਸਾਬੋ ਦਾ 660 ਮੈਗਾਵਾਟ ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਹੈ। ਇਸ ਨਾਲ ਕੁੱਲ 1,360 ਮੈਗਾਵਾਟ ਉਤਪਾਦਨ ਪ੍ਰਭਾਵਿਤ ਹੋਇਆ ਹੈ। PSPCL ਮੁਤਾਬਕ ਦੋਵੇਂ ਯੂਨਿਟ ਜਲਦ ਚਾਲੂ ਹੋਣ ਦੀ ਉਮੀਦ ਹੈ। ਫਿਲਹਾਲ ਕੁਝ ਪੇਂਡੂ ਅਤੇ ਉਦਯੋਗਿਕ ਖੇਤਰਾਂ ਵਿੱਚ ਬਿਜਲੀ ਕੱਟ ਲੱਗ ਰਹੇ ਹਨ। ਉੱਧਰ ਮੰਤਰੀ ਅਮਨ ਅਰੋੜਾ ਨੇ ਕੋਲੇ ਦੀ ਘਾਟ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਪੰਜਾਬ ਲਈ ਲੋੜੀਂਦੀ ਕੋਲਾ ਸਪਲਾਈ ਦੀ ਮੰਗ ਕੀਤੀ ਹੈ।
Punjab Electricity Crisis Punjab Power Cut Punjab Electricity News Punjab Power Demand 16000 Mw Electricity Demand Pspcl News
Recommended Posts
Trending Stories
Hot News