ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ    ਥਾਈਲੈਂਡ ’ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਦਸਤਾਰ ਉਤਾਰਨ ਦਾ ਵੀ ਦਾਅਵਾ    Pau ਪਹੁੰਚੇ Cm ਮਾਨ ਦੇ ਕਾਫ਼ਲੇ ਅੱਗੇ ਬਿੱਟੂ ਦਾ ਪ੍ਰਦਰਸ਼ਨ, ਆਂਡੇ-ਟਮਾਟਰ ਸੁੱਟੇ ਜਾਣ ਮਗਰੋਂ ਪੁਲੀਸ ਨੇ ਲਿਆ ਹਿਰਾਸਤ ’ਚ    ਬਾਬਾ ਬਕਾਲਾ ’ਚ ਅਕਾਲੀ ਦਲ ਨੂੰ ਝਟਕਾ, ਛੱਜਲਵੱਡੀ ਪਿਉ-ਪੁੱਤਰ ‘ਆਪ’ ’ਚ ਸ਼ਾਮਲ    ਪੱਗ ’ਤੇ ਮਾਨ ਦੇ ਤਨਜ਼ ਦਾ ਸੈਣੀ ਵੱਲੋਂ ਜਵਾਬ, ਕਿਹਾ- ‘ਪੱਗ ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ    Pau ਦੇ ਗੇਟ ਨੰਬਰ 8 ਬਾਹਰ ਸ਼ਰਾਬ ਦੀ ਬੋਤਲ, ਟਮਾਟਰ ਤੇ ਆਂਡੇ ਲੈ ਕੇ ਪਹੁੰਚੇ ਰਵਨੀਤ ਬਿੱਟੂ, Cm ਮਾਨ ’ਤੇ ਸਾਧਿਆ ਨਿਸ਼ਾਨਾ    H-1b Visa: ਭਾਰਤੀਆਂ ਲਈ ਵੱਡੀ ਖ਼ਬਰ, $1 ਲੱਖ ਵਾਲੀ ਸ਼ਰਤ ਇੱਕ ਸਾਲ ਹੋਰ ਵਧੀ    3.16 ਕਰੋੜ ਖਪਤਕਾਰਾਂ ਲਈ ਵੱਡੀ ਖ਼ਬਰ, ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨਾ ਕਰਵਾਉਣ ’ਤੇ ਸਬਸਿਡੀ ਵਾਲਾ ਰਿਫ਼ਿਲ ਬੰਦ    ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ Fir ਨੂੰ ਇੱਕ ਮਹੀਨਾ, ਅਜੇ ਤੱਕ ਨਹੀਂ ਹੋਈ ਗ੍ਰਿਫ਼ਤਾਰੀ   
ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਮਜ਼ਦੂਰ ਵਰਗ ਸੜਕਾਂ ‘ਤੇ ਉਤਰੀ
January 6, 2026
-

S M Singh / Chandigarh

ਧੜੱਲੇਦਾਰ ਬਿਊਰੋ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਮਜ਼ਦੂਰ ਵਰਗ ਸੜਕਾਂ ‘ਤੇ ਉਤਰੀ ਚੰਡੀਗੜ੍ਹ, 6 ਜਨਵਰੀ 2026 : ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਅੱਜ ਤਰਨਤਾਰਨ, ਅੰਮ੍ਰਿਤਸਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਜਲੰਧਰ, ਸੰਗਰੂਰ, ਮਾਨਸਾ ਅਤੇ ਪਟਿਆਲਾ ਵਿੱਚ ਡੀਸੀ ਦਫ਼ਤਰਾਂ ਅੱਗੇ ਤਿੱਖੇ ਧਰਨੇ ਲਗਾਏ ਗਏ। ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਮਨਰੇਗਾ ਖਤਮ ਕਰਨ, ਕਿਰਤ ਕੋਡ ਲਾਗੂ ਕਰਨ ਅਤੇ ਚੋਣ ਵਾਅਦਿਆਂ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਇਹ ਰੋਸ ਪ੍ਰਦਰਸ਼ਨ ਕੀਤੇ ਗਏ ਹਨ, ਜਦਕਿ ਹੋਰ ਜ਼ਿਲ੍ਹਿਆਂ ਵਿੱਚ ਧਰਨੇ 7 ਜਨਵਰੀ ਨੂੰ ਹੋਣਗੇ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨਿੱਜੀਕਰਨ ਰਾਹੀਂ ਮਜ਼ਦੂਰ ਵਰਗ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਪੰਜਾਬ ਸਰਕਾਰ ਵੀ ਔਰਤਾਂ ਨੂੰ ਮਹੀਨਾਵਾਰ ਮਦਦ, ਪੈਨਸ਼ਨ ਵਾਧੇ, ਜ਼ਮੀਨੀ ਹੱਕਾਂ ਅਤੇ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਤੋਂ ਪਿੱਛੇ ਹਟ ਗਈ ਹੈ। ਇਸ ਮੌਕੇ ਮੁੱਖ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪੇ ਗਏ ਅਤੇ 16 ਜਨਵਰੀ ਨੂੰ ਸੂਬਾ ਪੱਧਰੀ ਧਰਨਿਆਂ ਵਿੱਚ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ।


Recommended Posts