ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ    ਸਨੌਰ ਹਲਕੇ ਦੇ 79 ਪਿੰਡਾਂ ਦੀ 96,598 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਭਰ ਵਿੱਚ 30 ਜੁਲਾਈ ਨੂੰ ਸਫ਼ਾਈ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ, ਯੂਨੀਅਨ ਨੇ ਸੂਬਾ ਪੱਧਰੀ ਬੰਦ ਦਾ ਕੀਤਾ ਐਲਾਨ    ਅਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 75 ਤੱਕ ਪਹੁੰਚੀ, ਲੱਖਾਂ ਲੋਕ ਪ੍ਰਭਾਵਿਤ    ਚੰਡੀਗੜ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ, ਕਈ ਇਲਾਕਿਆਂ ਵਿੱਚ ਸੁਰੱਖਿਆ ਵਧਾਈ ਗਈ    ਸੰਸਦ ਵਿੱਚ ਪ੍ਰੀਖਿਆ ਸੁਧਾਰ ਬਿੱਲ 'ਤੇ ਚਰਚਾ, ਵਿਦਿਆਰਥੀ ਪ੍ਰਦਰਸ਼ਨਾਂ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ    ਓ.ਐਸ.ਡੀ. ਸੁਖਵੀਰ ਸਿੰਘ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਪਿੰਡ ਕਲੇਰਾਂ ਅਤੇ ਕਹੇਰੂ ਵਿਖੇ 'ਲੋਕ ਮਿਲਣੀ' ਦੌਰਾਨ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ*    ਵਿਧਾਇਕ ਨਰਿੰਦਰ ਕੌਰ ਭਰਾਜ ਦੀ ਹਾਜ਼ਰੀ ਵਿੱਚ ਅਵਤਾਰ ਸਿੰਘ ਤਾਰੀ ਨੇ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਵਜੋਂ ਸੰਭਾਲਿਆ ਚਾਰਜ    ਮਹਾਨ ਧਾਰਮਿਕ ਸਮਾਗਮ, ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ ਅੱਜ (28 ਨੂੰ) - ਦੀਪਕ ਬਾਲੀ,   
ਥਾਣਾ ਸਿਟੀ-1-ਸੰਗਰੂਰ ਦੇ ਏਰੀਆ ਅੰਦਰ ਪੈਂਦੇ ਬੀ.ਜੇ.ਪੀ ਦੇ ਦਫਤਰ ਪਰ ਸੁੱਟੇ ਪੈਟਰੋਲ ਬੰਬ ਦੀ ਵਾਰਦਾਤ ਨੂੰ 24 ਘੰਟਿਆਂ ਅੰਦਰ ਟਰੇਸ ਕਰਕੇ, 02 ਦੋਸ਼ੀ ਗ੍ਰਿਫਤਾਰ, ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਤੇ ਮੋਬਾਇਲ ਬ੍ਰਾਮਦ
July 28, 2026
Punjabi-Khabran

Dharaledar Bureau / Punjab

ਡਾ. ਰਵਜੋਤ ਗਰੇਵਾਲ IPS, ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ-1-ਸੰਗਰੂਰ ਦੇ ਏਰੀਆ ਅੰਦਰ ਬੀ.ਜੇ.ਪੀ ਦੇ ਦਫਤਰ ਪਰ ਸੁੱਟੇ ਪੈਟਰੋਲ ਬੰਬ ਦੀ ਵਾਰਦਾਤ ਨੂੰ 24 ਘੰਟਿਆਂ ਦੇ ਅੰਦਰ ਟਰੇਸ ਕਰਕੇ 02 ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਮਾਰਕਾ ਪਲੈਟੀਨਾ ਅਤੇ 02 ਮੋਬਾਇਲ ਫੋਨ ਬ੍ਰਾਮਦ ਕਰਵਾਏ ਗਏ। ਡਾ. ਰਵਜੋਤ ਗਰੇਵਾਲ IPS, ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 26.07.2026 ਨੂੰ ਵਕਤ ਕਰੀਬ 02.35 ਏ.ਐਮ ਪਰ ਦੋ ਨਾਮਲੂਮ ਵਿਅਕਤੀ ਪੈਦਲ ਪਿੰਡ ਉਪਲੀ ਸਾਇਡ ਤੋਂ ਸੜਕ ਪਰ ਆ ਕੇ ਬੋਤਲ ਪਰ ਲੱਗੀ ਸੂਤਲੀ ਨੂੰ ਅੱਗ ਲਗਾ ਕੇ ਬੀ.ਜੇ.ਪੀ. ਦਫਤਰ ਦੀ ਚਾਰ ਦੀਵਾਰੀ ਦੀ ਕੰਧ ਉੱਪਰੋ ਦਫਤਰ ਦੀ ਬਿਲਡਿੰਗ ਵਾਲੀ ਕੰਧ ਪਰ ਸੁੱਟ ਕੇ ਵਾਪਸ ਪੈਦਲ ਹੀ ਉਪਲੀ ਰੋਡ ਵੱਲ ਚੱਲੇ ਗਏ। ਜਿੰਨਾ ਵੱਲੋਂ ਬੀ.ਜੇ.ਪੀ. ਦਫਤਰ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣ ਅਤੇ ਮਹੌਲ ਖਰਾਬ ਕਰਨ ਦੇ ਇਰਾਦੇ ਨਾਲ ਜਾਣ ਬੁੱਝ ਕੇ ਪੈਟਰੋਲ ਬੰਬ ਸੁੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸਦੇ ਸਬੰਧ ਵਿੱਚ ਸ੍ਰੀ ਮਨਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕਪਿਆਲ ਥਾਣਾ ਭਵਾਨੀਗੜ੍ਹ, ਜਿਲ੍ਹਾ ਪ੍ਰਧਾਨ ਬੀ.ਜੇ.ਪੀ. ਸੰਗਰੂਰ ਦੇ ਬਿਆਨ ਪਰ ਮੁਕੱਦਮਾ ਨੰਬਰ 109 भिडी 27.07.2026 भ/प 326 (g) BNS & 03 THE EXPLOSIVE SUBSTANCES ACT, 1908 घाटा ਸਿਟੀ-1 ਸੰਗਰੂਰ ਬਰਖਿਲਾਫ 02 ਨਾਮਲੂਮ ਵਿਅਕਤੀਆ ਦੇ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ। ਮੁਕੱਦਮਾਂ ਨੂੰ ਟਰੇਸ ਕਰਨ ਲਈ ਸ੍ਰੀ ਦਵਿੰਦਰ ਅੱਤਰੀ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਦਲਬੀਰ ਸਿੰਘ ਸਿੱਧੂ ਉਪ ਕਪਤਾਨ ਪੁਲਿਸ, ਸਬ ਡਵੀਜਨ ਸੰਗਰੂਰ, ਸ੍ਰੀ ਸਤਨਾਮ ਸਿੰਘ ਉਪ ਕਪਤਾਨ ਪੁਲਿਸ, ਸਬ ਡਵੀਜਨ ਭਵਾਨੀਗੜ੍ਹ, ਸ੍ਰੀ ਸੁਖਦੇਵ ਸਿੰਘ ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ, ਇੰਸਪੈਕਟਰ ਸੁਖਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ-1-ਸੰਗਰੂਰ ਅਤੇ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਇੰਨਾਂ ਦੇ ਨਾਲ ਹੀ ਡਾ. ਸਿਮਰਤ ਕੌਰ IPS, ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਗਿਆ। ਇਨ੍ਹਾਂ ਟੀਮਾਂ ਵੱਲੋਂ ਮੁਕੱਦਮਾ ਦੀ ਤਫਤੀਸ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ 24 ਘੰਟਿਆਂ ਦੇ ਅੰਦਰ-ਅੰਦਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸੀਆਨ ਹੈਪੀ ਸਿੰਘ ਉਰਫ ਹੈਪੀ ਪੁੱਤਰ ਹਰਵਿੰਦਰ ਸਿੰਘ ਵਾਸੀ ਭੰਮਾਬੰਦੀ ਥਾਣਾ ਲੌਂਗੋਵਾਲ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਹਰਦੀਪ ਸਿੰਘ ਵਾਸੀ ਵਾਰਡ ਨੰਬਰ 12 ਸਹੀਦ ਊਧਮ ਸਿੰਘ ਬਸਤੀ ਲਹਿਰਾ ਥਾਣਾ ਲਹਿਰਾਂ ਨੂੰ ਟਰੇਸ ਕਰਕੇ ਮੁਕਦਮਾ ਵਿੱਚ ਨਾਮਜਦ ਕਰਕੇ ਮਿਤੀ 27.07.2026 ਨੂੰ ਹੀ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸੀਆਨ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਨੰਬਰ PB-13BQ-0227 ਮਾਰਕਾ ਪਲਟੀਨਾ ਅਤੇ ਦੋ ਮੋਬਾਇਲ ਫੋਨ ਬ੍ਰਾਮਦ ਕਰਵਾਏ ਗਏ। ਦੋਸੀਆਨ ਦੀ ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਦੋਸੀਆਨ ਉਕਤਾਨ ਸ਼ੋਸ਼ਲ ਮੀਡੀਆ ਰਾਹੀਂ ਰਾਣਾ ਭਾਈ ਨਾਮੀ ਵਿਅਕਤੀ ਦੇ ਸੰਪਰਕ ਵਿੱਚ ਸਨ। ਜਿਸਨੇ ਦੋਸੀਆਨ ਨੂੰ ਇਹ ਵਾਰਦਾਤ ਨੂੰ ਅੰਜਾਮ ਦੇਣ ਅਤੇ ਮੌਕਾ ਦੀ ਵੀਡਿਓ ਉਸ ਤੱਕ ਭੇਜਣ ਸਬੰਧੀ ਭਾਰੀ ਰਕਮ ਦੇਣ ਦਾ ਵਾਅਦਾ ਕੀਤਾ ਸੀ, ਜਿਸ ਵਿੱਚੋਂ ਰਾਣਾ ਭਾਈ ਉਕਤ ਵੱਲੋਂ 02 ਟ੍ਰਾਜੈਕਸਨਾਂ (1200/- ਰੁਪਏ ਅਤੇ 1000/- ਰੁਪਏ) ਰਾਹੀਂ ਕੁਲ 2200/- ਰੁਪਏ ਦੋਸੀਆਨ ਨੂੰ ਭੇਜੇ ਜਾ ਚੁੱਕੇ ਸੀ। ਰਾਣਾ ਭਾਈ ਦੇ ਕਹਿਣ ਅਨੁਸਾਰ ਦੋਸੀਆਂ ਵੱਲੋਂ ਮੌਕਾ ਦੀ ਵੀਡਿਓ ਵੀ ਬਣਾਈ ਗਈ ਸੀ ਤਾਂ ਜੋ ਉਹ ਵੀਡਿਓ ਰਾਣਾ ਭਾਈ ਤੱਕ ਭੇਜ ਕੇ ਉਸ ਪਾਸੋਂ ਉਕਤ ਰਕਮ ਹਾਸਲ ਕਰ ਸਕਣ। ਦੋਸੀਆਨ ਪਾਸੋਂ ਉਕਤ ਮੋਬਾਇਲ ਫੋਨ ਵੀ ਬ੍ਰਾਮਦ ਕਰਵਾਏ ਜਾ ਚੁੱਕੇ ਹਨ। ਰਾਣਾ ਭਾਈ ਦੇ ਸੋਸਲ ਮੀਡੀਆ ਅਕਾਂਉਟ ਅਤੇ ਦੋਸੀਆਂ ਨੂੰ ਕੀਤੀ ਟ੍ਰਾਜੈਕਸਨਾਂ ਦੀਆਂ UPI ID's ਬਾਰੇ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੋਸੀਆਨ ਦਾ ਵੇਰਵਾ: ਲੜੀ ਨੰ: ਦੋਸੀਆਂ ਦਾ ਨਾਮ/ਪਤਾ ਹੈਪੀ ਸਿੰਘ ਉਰਫ ਹੈਪੀ ਪੁੱਤਰ ਹਰਵਿੰਦਰ ਸਿੰਘ ਵਾਸੀ ਭੱਮਾਬੰਦੀ ਥਾਣਾ ਲੌਂਗੋਵਾਲ 2. ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਹਰਦੀਪ ਸਿੰਘ ਵਾਸੀ ਵਾਰਡ ਨੰਬਰ 12 ਸਹੀਦ ਊਧਮ ਸਿੰਘ ਬਸਤੀ ਲਹਿਰਾ ਥਾਣਾ ਲਹਿਰਾ ਗ੍ਰਿਫਤਾਰ

Punjabi Khabran


Recommended Posts