September 26, 2026
ਖਹਿਰਾ ਦੀਆਂ ਟਿੱਪਣੀਆਂ ’ਤੇ ‘ਆਪ’ ਮਹਿਲਾ ਵਿੰਗ ਭੜਕਿਆ, ਡਾ. ਅਮਨਦੀਪ ਕੌਰ ਅਰੋੜਾ ਨੇ ਮੰਗਿਆ ਜਵਾਬ
Prabhsimran Singh / Punjab
ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ‘ਆਪ’ ਦੀ ਸੂਬਾ ਆਗੂ ਗਾਇਤਰੀ ਬਿਸ਼ਨੋਈ ਬਾਰੇ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਦੀ ਨਿੰਦਾ ਕੀਤੀ ਹੈ। ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਨੇ ਖਹਿਰਾ ਤੋਂ ਇਨ੍ਹਾਂ ਟਿੱਪਣੀਆਂ ਲਈ ਜਵਾਬ ਮੰਗਿਆ ਹੈ। ਡਾ. ਅਰੋੜਾ ਨੇ ਦਾਅਵਾ ਕੀਤਾ ਕਿ ਗਾਇਤਰੀ ਬਿਸ਼ਨੋਈ ਦੇ ਪਿਤਾ ਦਿਲ ਦੀ ਬੀਮਾਰੀ ਦੇ ਇਲਾਜ ਲਈ ਪਿਛਲੇ ਛੇ ਮਹੀਨਿਆਂ ਤੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਸਰਕਾਰੀ ਕੋਠੀ ਨੰਬਰ 961 ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੇ ਕੋਠੀ ਨੰਬਰ 959 ਦਾ ਗਲਤ ਹਵਾਲਾ ਦੇ ਕੇ ਮਹਿਲਾ ਆਗੂ ਦੇ ਕਿਰਦਾਰ ਬਾਰੇ ਟਿੱਪਣੀਆਂ ਕੀਤੀਆਂ। ਡਾ. ਅਰੋੜਾ ਨੇ ਫੇਸਬੁੱਕ ਲਾਈਵ ਦੌਰਾਨ ਖਹਿਰਾ ਦੀਆਂ ਟਿੱਪਣੀਆਂ ’ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਔਰਤਾਂ ਅਤੇ ਬੱਚੀਆਂ ਪ੍ਰਤੀ ਗਲਤ ਸੋਚ ਨੂੰ ਦਰਸਾਉਂਦੀਆਂ ਹਨ।
Sukhpal Khaira Aap Aam Aadmi Party Aap Women Wing Amandeep Kaur Arora Gayatri Bishnoi Punjab Politics Punjab Congress Punjab News Political News