ਚੋਣ ਕਮਿਸ਼ਨ ਨੇ Form 6 ਨਾਲ ਜੁੜਿਆ ਵਾਧੂ Sir ਘੋਸ਼ਣਾ ਪੱਤਰ ਹਟਾਇਆ, ਇਨ੍ਹਾਂ ਸੂਬਿਆਂ ’ਚ ਹੁਣ ਨਹੀਂ ਲੋੜ    ਪੰਜਾਬ ਕਾਂਗਰਸ ’ਚ ਬਦਲਾਅ ਦੀ ਚਰਚਾ ਵਿਚਕਾਰ ਬਾਜਵਾ ਦਾ ਵੱਡਾ ਬਿਆਨ    ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ! ਇਨ੍ਹਾਂ ਤਿੰਨ ਨਾਵਾਂ ਦੀ ਚਰਚਾ    Lpu ਹਿੰਸਾ ਮਾਮਲਾ: ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਸਥਿਤੀ ਰਿਪੋਰਟ    ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ‘ਕਾਰਨ ਦੱਸੋ ਨੋਟਿਸ’, 42 ਖੋਜ ਸਹਾਇਕਾਂ ਦੀ ਭਰਤੀ ਨਾਲ ਜੁੜਿਆ ਮਾਮਲਾ    ਰਿਸ਼ਵਤ ਮਾਮਲੇ ’ਚ ਘਿਰੀ ਮਹਿਲਾ ਇੰਸਪੈਕਟਰ ਦੀ ਦੂਜੀ ਪੇਸ਼ੀ, ਮੀਡੀਆ ਤੋਂ ਬਚਾਉਂਦੇ ਨਜ਼ਰ ਆਏ ਵਿਜੀਲੈਂਸ ਅਧਿਕਾਰੀ    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ‘ਆਪ’ ਨੇ ਨਸ਼ਿਆਂ ਦੇ ਮੁੱਦੇ ’ਤੇ ਪੁੱਛੇ ਸਵਾਲ    31 ਮਹੀਨਿਆਂ ’ਚ Ssf ਕੋਲ ਪਹੁੰਚੇ ਸੜਕ ਹਾਦਸਿਆਂ ਦੇ 58,619 ਕੇਸ, ਹਰ ਮਹੀਨੇ ਔਸਤ 1,891 ਘਟਨਾਵਾਂ    ਇੰਡੀਆ’ ਗਠਜੋੜ ਦੀ ਬੈਠਕ ਤੋਂ ਪਹਿਲਾਂ ਦਿੱਲੀ ’ਚ ਵਿਵਾਦਤ ਹੋਰਡਿੰਗਜ਼, ਵਿਰੋਧੀ ਆਗੂਆਂ ’ਤੇ ਤਨਜ਼    Ed ਦੀ ਜਵੈਲਰਜ਼ ’ਤੇ ਛਾਪੇਮਾਰੀ, ₹645 ਕਰੋੜ ਦੀ ਕਥਿਤ ਹੇਰਾਫੇਰੀ ਮਾਮਲੇ ’ਚ 14 ਥਾਵਾਂ ’ਤੇ ਕਾਰਵਾਈ   
ਚੋਣ ਕਮਿਸ਼ਨ ਨੇ Form 6 ਨਾਲ ਜੁੜਿਆ ਵਾਧੂ Sir ਘੋਸ਼ਣਾ ਪੱਤਰ ਹਟਾਇਆ, ਇਨ੍ਹਾਂ ਸੂਬਿਆਂ ’ਚ ਹੁਣ ਨਹੀਂ ਲੋੜ
September 30, 2026
Election-Commission-Eci-Form-6-S

ਚੋਣ ਕਮਿਸ਼ਨ ਨੇ Form 6 ਨਾਲ ਜੁੜਿਆ ਵਾਧੂ Sir ਘੋਸ਼ਣਾ ਪੱਤਰ ਹਟਾਇਆ, ਇਨ੍ਹਾਂ ਸੂਬਿਆਂ ’ਚ ਹੁਣ ਨਹੀਂ ਲੋੜ

Prabhsimran Singh / Punjab

ਭਾਰਤੀ ਚੋਣ ਕਮਿਸ਼ਨ (ECI) ਨੇ ਨਵੇਂ ਵੋਟਰਾਂ ਵੱਲੋਂ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਵਾਉਣ ਲਈ ਭਰੇ ਜਾਂਦੇ ਆਨਲਾਈਨ Form 6 ਨਾਲ ਜੁੜਿਆ ਵਾਧੂ SIR ਘੋਸ਼ਣਾ ਪੱਤਰ ਵਾਪਸ ਲੈ ਲਿਆ ਹੈ। ਇਹ ਬਦਲਾਅ ਉਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਗਿਆ ਹੈ, ਜਿੱਥੇ Special Intensive Revision (SIR) ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ 26 ਸਤੰਬਰ ਦੀ ਕਮਿਸ਼ਨ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਸੀ ਕਿ ਇਹ ਵਾਧੂ ਘੋਸ਼ਣਾ ਪੱਤਰ ਸਿਰਫ਼ SIR ਦੌਰਾਨ ਹੀ ਲਾਗੂ ਰਹੇਗਾ। SIR ਪੂਰੀ ਹੋਣ ਵਾਲੇ ਸੂਬਿਆਂ ਵਿੱਚ ਇਸਨੂੰ ECINET ਐਪ ਅਤੇ ਪੋਰਟਲ ਤੋਂ ਹਟਾ ਦਿੱਤਾ ਗਿਆ ਹੈ ਅਤੇ ਨਵੇਂ ਬਿਨੈਕਾਰ ਹੁਣ Registration of Electors Rules, 1960 ਤਹਿਤ ਨਿਰਧਾਰਤ Form 6 ਹੀ ਭਰਨਗੇ। ਹਾਲਾਂਕਿ, ਜਿਨ੍ਹਾਂ ਸੂਬਿਆਂ ਵਿੱਚ SIR ਅਜੇ ਜਾਰੀ ਹੈ, ਉੱਥੇ ਇਹ ਵਾਧੂ ਘੋਸ਼ਣਾ ਪੱਤਰ ਫਿਲਹਾਲ ਪੋਰਟਲ ’ਤੇ ਮੌਜੂਦ ਰਹੇਗਾ। ਇਹ ਮਾਮਲਾ ਚੋਣ ਕਮਿਸ਼ਨ ਦੇ ਅੰਦਰ ਵੀ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਵੱਲੋਂ ਇਸ ਤਬਦੀਲੀ ’ਤੇ ਇਤਰਾਜ਼ ਦਰਜ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ।

Election Commission Eci Form 6 Sir Voter Registration New Voters Electoral Roll Ecinet Voter List Election News India News Election Update Voting Rights Voter Registration Update


Recommended Posts