October 20, 2026
ਅਮਿਤ ਸ਼ਾਹ ਪੰਜਾਬ ਫੇਰੀ ਦੌਰਾਨ ਬੰਨ੍ਹਣਗੇ ਕਾਲੀ ਪੱਗ ਜਾਂ ਕਾਲਾ ਪਰਨਾ, ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
Prabhsimran Singh / Punjab
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਫੇਰੀ ਦੌਰਾਨ ਕਾਲੀ ਪੱਗ ਜਾਂ ਕਾਲੇ ਪਰਨੇ ਵਿੱਚ ਨਜ਼ਰ ਆਉਣਗੇ। ਉਹ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਣਗੇ, ਜਿੱਥੋਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਾੜੀ ਪੰਨੂਆਂ ਜਾਣਗੇ। ਜਾਣਕਾਰੀ ਅਨੁਸਾਰ, ਅਮਿਤ ਸ਼ਾਹ ਪੰਜਾਬ ਦੇ ਤਿੰਨ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਕਾਲੀ ਪੱਗ ਜਾਂ ਕਾਲਾ ਪਰਨਾ ਬੰਨ੍ਹ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਜਾਵੇਗਾ। ਪੰਜਾਬ ਭਾਜਪਾ ਦੇ ਆਗੂ ਵੀ ਅੱਜ ਕਾਲੀਆਂ ਪੱਗਾਂ ਬੰਨ੍ਹਣਗੇ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੁਝ ਦਿਨ ਪਹਿਲਾਂ ਮਾਨਸਾ ਵਿਖੇ ਐਕਸ਼ਨ ਕਮੇਟੀ ਦੇ ਇਕੱਠ ਦੌਰਾਨ ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਖ਼ੁਦ ਕਾਲੀ ਪੱਗ ਬੰਨ੍ਹ ਕੇ ਇਸ ਦੀ ਸ਼ੁਰੂਆਤ ਕੀਤੀ ਸੀ। ਪੰਜਾਬ ਭਾਜਪਾ ਵੱਲੋਂ ਅੱਜ ਅੰਮ੍ਰਿਤਸਰ ਹਵਾਈ ਅੱਡੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਾਲੀ ਪੱਗ ਜਾਂ ਕਾਲਾ ਪਰਨਾ ਬੰਨ੍ਹਿਆ ਜਾਵੇਗਾ। ਇਸ ਰਾਹੀਂ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਣ ਦੀ ਰਣਨੀਤੀ ਅਪਣਾਈ ਗਈ ਹੈ।
Amit Shah Punjab Visit Punjab Bjp Kewal Singh Dhillon Aap Government Punjab Politics Victim Families Gurdaspur Mari Pannuana Amritsar