ਜਥੇਦਾਰ ਦੇ ਹੁਕਮਾਂ ਦੀ ਚੰਨੀ ਵੱਲੋਂ ਖੁੱਲ੍ਹੀ ਹਮਾਇਤ, ਮੋਦੀ ਸਰਕਾਰ ‘ਤੇ ਤਿੱਖਾ ਵਾਰ
December 20, 2025
Rajni / Amritsar
Reporter..Rajni ਜਥੇਦਾਰ ਦੇ ਹੁਕਮਾਂ ਦੀ ਚੰਨੀ ਵੱਲੋਂ ਖੁੱਲ੍ਹੀ ਹਮਾਇਤ, ਮੋਦੀ ਸਰਕਾਰ ‘ਤੇ ਤਿੱਖਾ ਵਾਰ ਅੰਮ੍ਰਿਤਸਰ, 20 ਦਸੰਬਰ 2025 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਹੁਕਮਾਂ ਦੀ ਖੁੱਲ੍ਹੀ ਹਮਾਇਤ ਕਰਦਿਆਂ ਕਿਹਾ ਕਿ ਪੰਥਕ ਮਸਲਿਆਂ ਵਿੱਚ ਜਥੇਦਾਰ ਦੀ ਭੂਮਿਕਾ ਸਭ ਤੋਂ ਉੱਚੀ ਹੈ। ਉਨ੍ਹਾਂ ਨੇ ਮੋਦੀ ਸਰਕਾਰ ਅਤੇ RSS ‘ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਕਿਸੇ ਸਿਆਸੀ ਵਿਚਾਰਧਾਰਾ ਨਾਲ ਜੋੜਨਾ ਗਲਤ ਹੈ। ਚੰਨੀ ਨੇ ‘ਵੀਰ ਬਾਲ ਦਿਵਸ’ ਦੇ ਨਾਮਕਰਨ ‘ਤੇ ਵੀ ਐਤਰਾਜ਼ ਜਤਾਇਆ ਅਤੇ ਕਿਹਾ ਕਿ ਸਿੱਖ ਰਿਵਾਇਤਾਂ ਵਿੱਚ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਧਾਰਮਿਕ ਫੈਸਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਜਥੇਦਾਰ ਦੀ ਸਲਾਹ ਤੋਂ ਬਿਨਾਂ ਕਬੂਲ ਨਹੀਂ।
Recommended Posts
Trending Stories
Hot News