NOW
ਵਿਸ਼ਵ ਵਾਤਾਵਰਣ ਦਿਵਸ ਮੌਕੇ ਲੁਧਿਆਣਾ ਨੇ ਪਲਾਸਟਿਕ ਪ੍ਰਦੂਸ਼ਣ ਖ਼ਿਲਾਫ਼ ਇਕਜੁੱਟਤਾ ਦੀ ਮਿਸਾਲ ਪੇਸ਼ ਕੀਤੀ    ਐੱਨ ਡੀ ਆਰ ਐੱਫ ਨੇ ਮਨਾਇਆ "ਵਿਸ਼ਵ ਵਾਤਾਵਰਣ ਦਿਵਸ"    ਲੁਧਿਆਣਾ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਤਿਆਰੀਆਂ ਤੇਜ਼*     ਨਗਰ ਨਿਗਮ ਦੇ ਸੁਪਰਵਾਈਜ਼ਰੀ ਸਰਕਲ-23 ਨੇ ਸਭ ਤੋਂ ਪਹਿਲਾਂ ਜਨਗਣਨਾ-2027 ਦਾ ਕੰਮ ਕੀਤਾ ਮੁਕੰਮਲ    ਖੇਤ ਬਚਾਓ ਅਭਿਆਨ” ਤਹਿਤ ਕੇ.ਵੀ.ਕੇ. ਬਠਿੰਡਾ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਅਤੇ ਕਿਸਾਨ ਗੋਸ਼ਟੀਆਂ ਆਯੋਜਿਤ*    ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ    *ਨਸ਼ਿਆਂ ਦੇ ਹੌਟਸਪਾਟ ਖੇਤਰਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਬਣਾਈਆਂ ਜਾਣਗੀਆਂ ਖੇਡ ਟੀਮਾਂ: ਡੀ.ਸੀ.*    ਏ ਡੀ ਸੀ ਨੇ ਐਸ.ਆਈ.ਆਰ ਦੇ ਰਿਵਾਈਜ਼ਡ ਸ਼ੈਡਿਊਲ ਦੀ ਜਾਣਕਾਰੀ ਸਾਂਝੀ ਕੀਤੀ    ਗੁਰੂ ਰਵੀਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਅੰਮ੍ਰਿਤਸਰ ਵਿਖੇ 11 ਜੂਨ ਨੂੰ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਜਾਵੇਗਾ    ਲੁਧਿਆਣਾ ਵਾਸੀਆਂ ਲਈ ਵੱਡੀ ਸੌਗਾਤ: 38 ਲੱਖ ਦੀ ਲਾਗਤ ਨਾਲ ਬਣੀ ਨਵੀਂ ਸਬ ਤਹਿਸੀਲ ਲੋਕਾਂ ਨੂੰ ਸਮਰਪਿਤ   
ਪਟਿਆਲਾ ਕੇਂਦਰੀ ਜੇਲ੍ਹ 'ਚ ਉਜਾਲਾ ਪੰਜਾਬ ਪ੍ਰੀਜ਼ਨ ਓਲੰਪਿਕਸ-2026 ਦੇ ਮੁਕਾਬਲੇ ਸੰਪੰਨ
February 12, 2026 10:29:45
Sports-Patiala-Jail-Punjab-News

ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਬੰਦੀਆਂ ਨੂੰ ਪਿਛਲੀਆਂ ਗਲਤੀਆਂ ਸੁਧਾਰ ਕੇ ਨਵੀ ਜਿੰਦਗੀ ਦੀ ਸ਼ੁਰੂਆਤ ਕਰਨ ਦਾ ਸੱਦਾ

-ਗੁਨਾਹਗ਼ਾਰ ਨੂੰ ਸਜ਼ਾ ਹਰ ਹਾਲ ਮਿਲਦੀ ਹੈ, ਇਸ ਲਈ ਚੰਗੇ ਕੰਮ ਕਰਕੇ ਆਪਣਾ ਭਵਿੱਖ ਸੁਧਾਰਨ ਕੈਦੀ- ਲਾਲਜੀਤ ਸਿੰਘ ਭੁੱਲਰ

ਨਰੂਲਾ / Patiala

-ਕਿਹਾ, ਸਾਰੀਆਂ ਜੇਲ੍ਹਾਂ ਦੇ ਬਾਹਰ ਖੋਲ੍ਹੇ ਜਾਣਗੇ ਪੈਟਰੌਲ ਪੰਪ, ਚੰਗੇ ਆਚਰਨ ਵਾਲੇ ਬੰਦੀਆਂ ਨੂੰ ਮਿਲੇਗਾ ਕੰਮ ਕਰਨ ਦਾ ਮੌਕਾ -ਜੇਲ੍ਹਾਂ ਦੀਆਂ ਖੇਡਾਂ ਦੌਰਾਨ ਪਟਿਆਲਾ ਜੋਨ ਦੇ ਬੰਦੀ ਓਵਰਆਲ ਜੇਤੂ ਰਹੇ, ਫਰੀਦਕੋਟ ਦੂਜੇ ਤੇ ਕਪੂਰਥਲਾ ਜੋਨ ਦੀਆਂ ਜੇਲ੍ਹਾਂ ਦੇ ਬੰਦੀ ਤੀਜੇ ਸਥਾਨ 'ਤੇ ਰਹੇ ਪਟਿਆਲਾ, 11 ਫਰਵਰੀ: ਪੰਜਾਬ ਦੇ ਜੇਲ੍ਹਾਂ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਪਿਛਲੀਆਂ ਗ਼ਲਤੀਆਂ ਸੁਧਾਰ ਕੇ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ ਹੈ। ਜੇਲ੍ਹ ਮੰਤਰੀ ਅੱਜ ਇੱਥੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਉਜਾਲਾ ਪੰਜਾਬ ਪ੍ਰੀਜ਼ਨ ਓਲੰਪਿਕਸ-2026 ਦੇ ਅੰਤਿਮ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ ਜੇਲ੍ਹਾਂ ਅਰੁਨਪਾਲ ਸਿੰਘ ਅਤੇ ਪ੍ਰਮੁੱਖ ਸਕੱਤਰ ਤੇ ਆਈ.ਜੀ. ਜੇਲਾਂ ਮੁਹੰਮਦ ਤਇਅਬ ਵੀ ਮੌਜੂਦ ਸਨ। ਅੱਜ ਸੰਪੰਨ ਹੋਏ ਇਨ੍ਹਾਂ ਮੁਕਾਬਲਿਆਂ ਦੌਰਾਨ ਸੂਬੇ ਦੀਆਂ ਜੇਲ੍ਹਾਂ ਦੇ ਬੰਦੀਆਂ ਦੇ ਰੱਸਾ ਕੱਸੀ, ਕਬੱਡੀ, ਵਾਲੀਬਾਲ, ਬੈਡਮਿੰਟਨ, ਚੈੱਸ, ਚਿਤਰਕਾਰੀ, ਅਥਲੈਟਿਕਸ, ਲੰਬੀ ਛਾਲ, ਸ਼ਾਟਪੁੱਟ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜਦਕਿ ਮਹਿਲਾ ਬੰਦੀਆਂ ਦੇ ਵੀ ਚੈੱਸ, ਚਿਤਰਕਾਰੀ, ਬੈਡਮਿੰਟਨ ਸਿੰਗਲਜ਼ ਤੇ ਡਬਲਸ, ਅਥਲੈਟਿਕਸ, ਲੰਬੀ ਛਾਲ ਤੇ ਸ਼ਾਟ ਪੁੱਟ ਦੇ ਮੁਕਾਬਲੇ ਕਰਵਾਏ ਗਏ ਸਨ। ਇਨ੍ਹਾਂ ਵਿੱਚ ਪਟਿਆਲਾ ਜੋਨ ਦੀਆਂ ਜੇਲ੍ਹਾਂ ਦੇ ਬੰਦੀ ਖਿਡਾਰੀ ਸਭ ਤੋਂ ਵਧ ਮੈਡਲ ਜਿੱਤ ਕੇ ਓਵਰਆਲ ਜੇਤੂ ਰਹੇ, ਜਦਕਿ ਫਰੀਦਕੋਟ ਜੋਨ ਦੀਆਂ ਜੇਲ੍ਹਾਂ ਦੇ ਬੰਦੀ ਖਿਡਾਰੀ ਦੂਜੇ ਅਤੇ ਕਪੂਰਥਲਾ ਜੋਨ ਦੀਆਂ ਜੇਲ੍ਹਾਂ ਦੇ ਬੰਦੀ ਖਿਡਾਰੀ ਤੀਜੇ ਸਥਾਨ 'ਤੇ ਰਹੇ। ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੰਦੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੁੱਟਣ ਵਾਲਿਆਂ ਦੇ ਘਰ ਸਦਾ ਹਨੇਰਾ ਰਹਿੰਦਾ ਹੈ, ਇਸ ਲਈ ਸਾਰੇ ਬੰਦੀ ਚੰਗੇ ਕੰਮ ਕਰਕੇ ਆਪਣਾ ਭਵਿੱਖ ਸੁਧਾਰਨ ਅਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਜੇਲ੍ਹਾਂ ਵਿੱਚ ਬੰਦੀਆਂ ਦੇ ਸੁਧਾਰ ਲਈ ਸ਼ੁਰੂ ਕੀਤੇ ਕੋਰਸ ਕਰਕੇ ਸਵੈ ਰੋਜ਼ਗਾਰ ਦੇ ਕਾਬਲ ਬਣਨ। ਉਨ੍ਹਾਂ ਜੇਲ੍ਹਾਂ ਦੇ ਬਾਹਰ ਖੋਲ੍ਹੇ ਪੈਟਰੋਲ ਪੰਪਾਂ ਦੀ ਗੱਲ ਕਰਦਿਆਂ ਕਿਹਾ ਕਿ ਸਾਰੀਆਂ ਜੇਲ੍ਹਾਂ ਦੇ ਬਾਹਰ ਪੈਟਰੋਲ ਪੰਪ ਖੋਲ੍ਹ ਕੇ ਬੰਦੀਆਂ ਨੂੰ ਹੋਰ ਸੁਧਰਨ ਦਾ ਮੌਕੇ ਦਿੱਤੇ ਜਾਣਗੇ ਤੇ ਚੰਗੇ ਆਚਰਨ ਵਾਲੇ ਬੰਦੀਆਂ ਨੂੰ ਇੱਥੇ ਕੰਮ ਦਾ ਮੌਕਾ ਦਿੱਤਾ ਜਾਵੇਗਾ। ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜੇਲ੍ਹਾਂ ਵਿੱਚ ਖੇਡਾਂ ਦੇ ਓਲੰਪਿਕਸ ਕਰਵਾਉਣ ਦੀ ਸ਼ੁਰੂਆਤ ਕਰਕੇ ਬੰਦੀਆਂ ਨੂੰ ਖਿਡਾਰੀ ਬਣਕੇ ਆਪਸ ਵਿੱਚ ਖੇਡਣ ਅਤੇ ਭਾਈਚਾਰਕ ਸਾਂਝ ਬਣੇ ਤੇ ਬੰਦੀਆਂ ਨੂੰ ਅਨੁਸ਼ਾਸਨ 'ਚ ਰਹਿੰਦਿਆਂ ਆਪਣੇ ਆਪ ਵਿੱਚ ਸੁਧਾਰ ਲਿਆਉਣ ਦਾ ਮੌਕਾ ਦਿੱਤਾ ਹੈ। ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਇਹ ਖੇਡ ਉਲੰਪਿਕਸ ਕਰਵਾਉਣ ਦੀ ਵਧਾਈ ਦਿੰਦਿਆਂ ਆਸ ਜਤਾਈ ਕਿ ਖੇਡਾਂ ਤੇ ਚੰਗੀ ਸੋਚ ਨਾਲ ਜੁੜੇ ਕੈਦੀ ਜੇਲ੍ਹਾਂ ਤੋਂ ਬਾਹਰ ਆ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਮਹਿਲਾ ਬੰਦੀਆਂ ਨੇ ਗਿੱਧਾ ਤੇ ਪੁਰਸ਼ ਬੰਦੀਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ ਅਤੇ ਕਬੱਡੀ ਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ ਜਦਕਿ ਬੰਦੀ ਖਿਡਾਰੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ। ਅਗਲੀ ਓਲੰਪਿਕਸ ਕਪੂਰਥਲਾ ਜੇਲ੍ਹ ਵਿੱਚ ਕਰਵਾਉਣ ਦੇ ਵਚਨ ਨਾਲ ਪਟਿਆਲਾ ਜੇਲ੍ਹ 'ਚ ਉਜਾਲਾ ਪੰਜਾਬ ਪ੍ਰੀਜ਼ਨ ਓਲੰਪਿਕਸ-2026 ਦੇ ਮੁਕਾਬਲੇ ਸੰਪੰਨ ਹੋਏ। ਇਸ ਮੌਕੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਵੱਲੋਂ ਆਪਣੀ ਟੀਮ ਦੇ ਮੈਂਬਰਾਂ ਵਧੀਕ ਸੁਪਰਡੈਂਟ ਜੈਦੀਪ ਸਿੰਘ ਤੇ ਅਰਪਨਜੋਤ ਸਿੰਘ ਸਮੇਤ ਹੋਰ ਪਟਿਆਲਾ ਜੇਲ੍ਹ ਨਾਲ ਸਾਰੇ ਪ੍ਰਬੰਧ ਵਧੀਆ ਕਰਨ ਲਈ ਜੇਲ੍ਹ ਮੰਤਰੀ ਨੇ ਭਰਵੀਂ ਸ਼ਲਾਘਾ ਕੀਤੀ। ਮੰਚ ਸੰਚਾਲਨ ਸੁਮਨ ਬੱਤਰਾ ਨੇ ਕੀਤਾ। ਸਮਾਰੋਹ ਦੌਰਾਨ ਡੀ.ਆਈ.ਜੀ. ਐਸ.ਐਸ ਮੰਡ ਤੇ ਐਮ.ਕੇ. ਸ਼ਰਮਾ, ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਸਮੇਤ ਵੱਖ-ਵੱਖ ਜੇਲ੍ਹਾਂ ਦੇ ਸੁਪਰਡੈਂਟ ਤੇ ਹੋਰ ਅਧਿਕਾਰੀ ਮੌਜੂਦ ਸਨ।

Sports Patiala Jail Punjab News

Related News