ਮਾਨ ਸਰਕਾਰ ਦੀ ਨਿਵੇਕਲੀ ਪਹਿਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹਾਈ-ਟੈਕ ਹੋਵੇਗਾ ਪੀ.ਆਰ.ਟੀ.ਸੀ.     ਗੁੰਮਸ਼ੁਦਾ ਬੱਚੀ ਦੇ ਵਾਰਸਾਂ ਦੀ ਭਾਲ, 10 ਸਤੰਬਰ ਤੱਕ ਸੰਪਰਕ ਕਰਨ ਦੀ ਅਪੀਲ    ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਯੋਜਨਾ ਨਾਲ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਮਿਲੀ ਵੱਡੀ ਆਰਥਿਕ ਰਾਹਤ    ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਏਡੀਸੀ ਦੇ ਨਿਰਦੇਸ਼    ਫੂਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਭਾਰੀ ਟਰਬੂਲੈਂਸ ਦਾ ਸ਼ਿਕਾਰ, ਸੁਰੱਖਿਅਤ ਲੈਂਡਿੰਗ ਨਾਲ ਟਲਿਆ ਵੱਡਾ ਹਾਦਸਾ    ਸ਼ੇਖ ਹਸੀਨਾ ਦੇ ਵਰਚੁਅਲ ਸੰਬੋਧਨ 'ਤੇ ਭਾਰਤ ਦਾ ਸਪੱਸ਼ਟ ਰੁਖ, ਸਰਕਾਰ ਨੇ ਕਿਹਾ– ਪ੍ਰੋਗਰਾਮ ਨਾਲ ਕੋਈ ਅਧਿਕਾਰਕ ਸਬੰਧ ਨਹੀਂ    ਭਾਰੀ ਮੀਂਹ ਦਾ ਕਹਿਰ, ਕਈ ਰਾਜਾਂ ਵਿੱਚ ਰੈੱਡ ਅਲਰਟ ਜਾਰੀ; ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ    ਓ.ਐਸ.ਡੀ ਸੁਖਵੀਰ ਸਿੰਘ ਅਤੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਵੱਲੋਂ ਪਿੰਡ ਰੁਲਦੂ ਸਿੰਘ ਵਾਲਾ ਅਤੇ ਬੰਗਾਂਵਾਲੀ ਵਿਖੇ 'ਲੋਕ ਮਿਲਣੀ'    ਮਾਨ ਸਰਕਾਰ ਦੀ ਮੁਲਾਜਮਾ ਪ੍ਰਤੀ ਚੰਗੀ ਸੋਚ - ਚੇਅਰਮੈਨ ਹਰਪਾਲ ਜੁਨੇਜਾ     ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਸਮੇਂਬੱਧ ਹੱਲ ਲਈ ਵਚਨਬੱਧ: ਵਿਧਾਇਕ ਨਰਿੰਦਰ ਕੌਰ ਭਰਾਜ   
ਨੀਟ 2026 ਕੁਆਲੀਫਾਈਡ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਦਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵੱਲੋ ਕੀਤਾ ਸਨਮਾਨ
August 6, 2026
Punjabi-Khabran

Dharaledar Bureau / Punjab

ਪਟਿਆਲਾ, 6 ਅਗਸਤ : ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਸ਼ਾਲੂ ਮਹਿਰਾ ਨੇ ਸਫ਼ਲ ਵਿਦਿਆਰਥੀਆਂ,ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸਰਟੀਫਿਕੇਟ ਦੇ ਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਉਹਨਾਂ ਇਸ ਉਪਲਬਧੀ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਸੁਚੱਜੀ ਅਗਵਾਈ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਤਿਆਰੀ ਅਤੇ ਮਾਰਗਦਰਸ਼ਨ ਵਿੱਚ ਸਾਇਂਸ ਪੀ ਡੀ ਐਮ, ਜਿਲ੍ਹਾ ਨੋਡਲ ਲੈਕਚਰਾਰ, ਸਕੂਲ ਪ੍ਰਿੰਸੀਪਲਾਂ, ਕੀਅ ਰੀਸੋਰਸ ਪਰਸਨ, ਸਾਥੀ ਟੀਮ ਅਤੇ ਸਾਇਂਸ ਲੈਕਚਰਾਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਹਨਾਂ ਵਿਸ਼ੇਸ ਤੌਰ ਤੇ ਜਿਲ੍ਹੇ ਦੇ ਪੀਡੀਐਮ ਸੰਦੀਪ ਕੁਮਾਰ, ਮਨਦੀਪ ਕੌਰ ਅੰਟਾਲ,ਸੁਧੀਰ ਕੁਮਾਰ,ਦੀਪਕ ਕੁਮਾਰ ਅਤੇ ਜਿਲ੍ਹਾ ਨੋਡਲ ਲੈਕਚਰਾਰ ਦੌਲਤ ਰਾਮ ਨੂੰ ਵੀ ਸਨਮਾਨਿਤ ਕੀਤਾ। ਇਸ ਪ੍ਰੀਖਿਆ ਦੀ ਤਿਆਰੀ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਦੋ ਕੀਅ ਰੀਸੋਰਸ ਪਰਸਨ ਪ੍ਰਿਆ ਕੋਹਲੀ ਸਨੌਰ ਮੁੰਡੇ, ਰਾਜਦੀਪ ਕੌਰ ਐਨਪੀਸੀ ਪਟਿਆਲਾ,ਚਾਰ ਐਸਪੀਓਸੀ ਅਲਪਨਾ ਗੋਇਲ,ਮੰਜੂ ਬਾਲਾ, ਮਨਜੀਤ ਕੌਰ ,ਸੰਦੀਪ ਕੌਰ ਅਤੇ ਅੱਠ ਐਸ ਓ ਈ ਸਕੂਲਾਂ ਦੇ ਨੋਡਲ ਲੈਕਚਰਾਰ ਦਾ ਸਨਮਾਨ ਵੀ ਕੀਤਾ ਗਿਆ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਡਾ. ਰਵਿੰਦਰਪਾਲ ਸਿੰਘ ਨੇ ਸਫਲ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਮੈਰਿਟ ਅੰਕਾ ਬਾਰੇ ਜਾਣਕਾਰੀ ਲਈ, ਉਨ੍ਹਾਂ ਅਗਲੇ ਸਾਲ ਐਸ ਗਿਣਤੀ ਨੂੰ 150 ਤੋਂ ਪਾਰ ਹੋਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।ਪਿਛਲੇ ਸਾਲ ਜ਼ਿਲ੍ਹੇ ਦੇ 71 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਸੀ,ਜਦਕਿ ਇਸ ਸਾਲ ਇਹ ਗਿਣਤੀ ਵੱਧ ਕੇ 104 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 58 ਵਿਦਿਆਰਥੀ ਨਾਨ-ਐੱਸਓਈ ਸਕੂਲਾਂ ਨਾਲ ਸਬੰਧਤ ਹਨ,24 ਵਿਦਿਆਰਥੀ ਐਸਓਈ ਅਤੇ 22 ਵਿਦਿਆਰਥੀ ਮੈਰੀਟੋਰੀਅਸ ਸਕੂਲ਼ ਪਟਿਆਲਾ ਨਾਲ ਸੰਬਧਤ ਹਨ। ਸਨਮਾਨਿਤ ਹੋਣ ਵਾਲੇ ਐਸਓਈ ਅਧਿਆਪਕਾਂ ਵਿੱਚ ਹਰਦੀਪ ਕੌਰ ਭੁਨਰਹੇੜੀ, ਰਵਦੀਪ ਕੌਰ ਫੀਲਖਾਨਾ ਪਟਿਆਲਾ, ਨੇਤਲਿਆ ਸੂਦ ਬਲਵੇੜਾ, ਅਮਰਦੀਪ ਸਿੰਘ ਵਿਰਕ ਮੰਡੌਰ,ਨਿਸ਼ੂ ਬਾਲਾ ਸਮਾਣਾ, ਦਲਜੀਤ ਕੌਰ ਭਾਦਸੋ,ਐਨੀ ਠਾਕੁਰ ਨਾਭਾ ਮੁੰਡੇ ਅਤੇ ਸਮਰਿਧੀ ਖੁੱਲਰ ਸਾਮਿਲ ਹਨ। ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ.ਰਾਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਕੁੱਲ 881 ਵਿਦਿਆਰਥੀਆਂ ਨੇ ਨੀਟ 2026 ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਵਿੱਚੋਂ 104 ਵਿਦਿਆਰਥੀ ਇਕੱਲੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਹ ਜ਼ਿਲ੍ਹੇ ਲਈ ਮਾਣ ਵਾਲੀ ਪ੍ਰਾਪਤੀ ਹੈ।ਪੀਡੀਐਮ ਮਨਦੀਪ ਕੌਰ ਨੇ ਜਿਲ੍ਹਾ ਸਿੱਖਿਆ ਅਫ਼ਸਰ ਦਾ ਪਟਿਆਲਾ ਸਾਥੀ ਟੀਮ ਵਲੋਂ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੀਟ ਦੀ ਤਿਆਰੀ ‘ਸਾਥੀ’ ਪ੍ਰੋਗਰਾਮ ਤਹਿਤ ਸਾਥੀ ਐਪ ਰਾਹੀਂ ਆਈਆਈਟੀ ਕਾਨਪੁਰ ਦੀ ਟੀਮ ਵੱਲੋਂ ਕਰਵਾਈ ਜਾਂਦੀ ਹੈ। ਵਿਦਿਆਰਥੀ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਆਨਲਾਈਨ ਕਲਾਸਾਂ, ਮੌਕ ਟੈਸਟ,ਡੇਲੀ ਪ੍ਰਾਬਲਮ ਪ੍ਰੈਕਟਿਸ ਅਤੇ ਡਾਊਟ ਸੈਸ਼ਨਾਂ ਵਿੱਚ ਭਾਗ ਲੈ ਕੇ ਇਸ ਪ੍ਰੀਖਿਆ ਲਈ ਤਿਆਰੀ ਕਰਦੇ ਹਨ।ਡਾ.ਰਜਨੀਸ਼ ਕੁਮਾਰ ਪ੍ਰਿੰਸੀਪਲ ਫੀਲਖਾਨਾ ਪਟਿਆਲ਼ਾ ਨੇ ਜਿਲ੍ਹਾ ਸਿੱਖਿਆ ਅਫਸਰ,ਸਾਥੀ ਟੀਮ,ਵਿਦਿਆਰਥੀਆਂ ਦੇ ਮਾਪੇ ਅਤੇ ਮੋਜੂਦ ਅਧਿਆਪਕਾਂ ਨਾਲ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਤੇ ਪੈ੍ਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

Punjabi Khabran


Recommended Posts