ਡਿਪਟੀ ਕਮਿਸ਼ਨਰ ਵੱਲੋਂ 72 ਹੜਤਾਲੀ ਮਗਨਰੇਗਾ ਰੋਜ਼ਗਾਰ ਸਹਾਇਕਾਂ ਦਾ ਕੰਟਰੈਕਟ ਰੱਦ
-ਨਰੇਗਾ ਸਕੀਮ ਨੂੰ ਚੱਲਦਾ ਰੱਖਣ ਤੇ " />

ਅਜਨਾਲਾ ਤੋਂ ਜੋਧ ਸਿੰਘ ਸਮਰਾ ਅਕਾਲੀ ਦਲ ਦੇ ਉਮੀਦਵਾਰ, ਸੁਖਬੀਰ ਬਾਦਲ ਵੱਲੋਂ ਵੱਡੇ ਐਲਾਨ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਸ਼ਿਕਾਇਤਕਰਤਾ ਆਕਾਸ਼ ਬੱਟਾ ਦੇ ਬਿਆਨ ਦਰਜ ਹੋਣੇ ਸ਼ੁਰੂ    ਮੇਰਠ ਦੇ Axis Bank Currency Chest ’ਚ 1,323 ਜਾਅਲੀ ਨੋਟ ਬਰਾਮਦ, 4.63 ਲੱਖ ਰੁਪਏ ਦੀ ਨਕਲੀ ਕਰੰਸੀ    ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਵੱਡਾ ਦੋਸ਼: ‘bjp ’ਚ ਸ਼ਾਮਲ ਕਰਵਾਉਣ ਲਈ Ed ਰਾਹੀਂ ਦਬਾਅ ਬਣਾਇਆ ਗਿ    ਗਮਾਡਾ ਦਫ਼ਤਰ ’ਚ Ed ਦੀ 36 ਘੰਟਿਆਂ ਦੀ ਕਾਰਵਾਈ ਖ਼ਤਮ, 30 ਤੋਂ ਵੱਧ ਬੈਗ ਦਸਤਾਵੇਜ਼ ਲੈ ਗਈ ਟੀਮ    ਯੂਥ ਕਾਂਗਰਸ ਨੇ Cec ਗਿਆਨੇਸ਼ ਕੁਮਾਰ ਖ਼ਿਲਾਫ਼ ਆਨਲਾਈਨ ਪਟੀਸ਼ਨ ਕੀਤੀ ਸ਼ੁਰੂ    Gmada ਦੀ ‘ਕੇਸ ਨਾ ਕਰਨ’ ਵਾਲੀ ਸ਼ਰਤ ’ਤੇ ਹਾਈ ਕੋਰਟ ਸਖ਼ਤ, 5 ਸਾਲਾਂ ਦਾ ਰਿਕਾਰਡ ਮੰਗਿਆ    Ed ਜਾਂਚ ਨੂੰ ਲੈ ਕੇ Aap ਦਾ ਵੱਡਾ ਪ੍ਰਦਰਸ਼ਨ    ਕੈਨੇਡਾ ’ਚ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ, ਅਨੀਤਾ ਆਨੰਦ ਨੇ ਦਿੱਤਾ ਜਵਾਬ    ਗਮਾਡਾ ਦਫ਼ਤਰ ’ਚ Ed ਦੀ ਕਾਰਵਾਈ ਤੀਜੇ ਦਿਨ ਵੀ ਜਾਰੀ, Aap ਵੱਲੋਂ ਘਿਰਾਓ ਦਾ ਐਲਾਨ   
Deputy Commissioner, Patiala Cancelled MGNREGA Workers Contract
August 25, 2021
Daily-Dharaledar-Online-News-Vie

Daily Dharaledar / Punjab

ਡਿਪਟੀ ਕਮਿਸ਼ਨਰ ਵੱਲੋਂ 72 ਹੜਤਾਲੀ ਮਗਨਰੇਗਾ ਰੋਜ਼ਗਾਰ ਸਹਾਇਕਾਂ ਦਾ ਕੰਟਰੈਕਟ ਰੱਦ
-ਨਰੇਗਾ ਸਕੀਮ ਨੂੰ ਚੱਲਦਾ ਰੱਖਣ ਤੇ ਬਦਲਵੇਂ ਪ੍ਰਬੰਧਾਂ ਲਈ ਸਰਕਾਰ ਦੇ ਹੁਕਮਾਂ ਮੁਤਾਬਕ ਰੱਦ ਕੀਤਾ ਕੰਮ -ਤੇ ਨਾ ਆਉਣ ਵਾਲਿਆਂ ਦਾ ਕੰਟਰੈਕਟ-ਕੁਮਾਰ ਅਮਿਤ
ਪਟਿਆਲਾ, 25 ਅਗਸਤ-(ਧੜ੍ਹੱਲੇਦਾਰ ਬਿਉਰੋ) ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ ਸ੍ਰੀ ਕੁਮਾਰ ਅਮਿਤ ਨੇ ਇੱਕ ਹੁਕਮ ਜਾਰੀ ਕਰਦਿਆਂ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਪਟਿਆਲਾ ਜ਼ਿਲ੍ਹੇ ਦੇ 72 ਹੜਤਾਲੀ -ਗ੍ਰਾਮ ਰੋਜ਼ਗਾਰ ਸਹਾਇਕਾਂ- ਦੇ ਕੰਮ ਦੇ ਕੰਟਰੈਕਟ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਹਨ।
ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ -ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਮਿਤੀ 20 ਅਗਸਤ 2021 ਨੂੰ ਮਹਾਤਮਾ ਗਾਂਧੀ ਨਰੇਗਾ ਸਕੀਮ ਦੇ ਹੜਤਾਲ -ਤੇ ਚੱਲ ਰਹੇ ਅਮਲੇ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਡਿਊਟੀ -ਤੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਸੀ ਅਤੇ ਨਾਲ ਹੀ ਇਹ ਵੀ ਹੁਕਮ ਸਨ ਕਿ ਜਿਹੜੇ ਕਰਮਚਾਰੀ ਨਿਯਤ ਸਮੇਂ -ਚ ਹਾਜ਼ਰੀ ਨਹੀਂ ਦਿੰਦੇ ਤਾਂ ਉਨ੍ਹਾਂ ਵਿਰੁੱਧ ਕੰਟਰੈਕਟ ਦੀਆਂ ਸ਼ਰਤਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਿਤੀ 24 ਅਗਸਤ 2021 ਨੂੰ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਵਿਚਾਰ ਕੇ ਤਨਖਾਹਾਂ ਵਿੱਚ ਵਾਧਾ ਵੀ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ 48 ਘੰਟੇ ਬੀਤ ਜਾਣ ਉਪਰੰਤ ਕਰਮਚਾਰੀਆਂ ਨੂੰ ਡਿਊਟੀ -ਤੇ ਹਾਜ਼ਰ ਹੋਣ ਲਈ 12 ਘੰਟੇ ਦੇ ਦਾ ਹੋਰ ਵਾਧੂ ਸਮਾਂ ਦਿੱਤਾ ਗਿਆ ਸੀ। ਪ੍ਰੰਤੂ ਅੱਜ ਜ਼ਿਲ੍ਹੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ-ਕਮ-ਪ੍ਰੋਗਰਾਮ ਅਫ਼ਸਰਾਂ ਵੱਲੋਂ ਪ੍ਰਾਪਤ ਰਿਪੋਰਟਾਂ ਮੁਤਾਬਕ 72 ਗ੍ਰਾਮ ਰੋਜ਼ਗਾਰ ਸਹਾਇਕਾਂ ਨੇ ਆਪਣੀ ਹਾਜ਼ਰੀ ਨਹੀਂ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੌਮੀ ਰੋਜ਼ਗਾਰ ਗਰੰਟੀ ਐਕਟ ਮੁਤਾਬਕ ਕਿਸੇ ਵੀ ਨਰੇਗਾ ਕਾਮੇ ਨੂੰ, ਉਸ ਦੇ ਵੱਲੋਂ ਕੰਮ ਦੀ ਮੰਗ ਕਰਨ -ਤੇ 15 ਦਿਨਾਂ ਦੇ ਅੰਦਰ-ਅੰਦਰ ਰੋਜ਼ਗਾਰ ਦੇਣਾ ਲਾਜਮੀ ਹੁੰਦਾ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ -ਚ ਸਬੰਧਤ ਕਾਮੇ ਨੂੰ ਬੇਰੁਜ਼ਗਾਰੀ ਭੱਤਾ ਦੇਣ ਦਾ ਉਪਬੰਧ ਹੈ। ਉਨ੍ਹਾਂ ਦੱਸਿਆ ਕਿ ਨਰੇਗਾ ਅਮਲੇ ਦੀ ਬੇਲੋੜੀ ਹੜਤਾਲ ਕਰਕੇ ਜਿੱਥੇ ਜਰੂਰਤ ਮੰਦਾਂ ਨੂੰ ਰੋਜ਼ਗਾਰ ਦੇਣ -ਚ ਦਿੱਕਤ ਆ ਰਹੀ ਸੀ, ਉਥੇ ਹੀ ਕਾਮਿਆਂ ਨੂੰ ਸਮੇਂ ਸਿਰ ਰੋਜ਼ਗਾਰ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਵੱਲੋਂ ਬੇਰੁਜ਼ਗਾਰੀ ਭੱਤੇ ਦੀ ਮੰਗ ਕੀਤੀ ਜਾ ਸਕਦੀ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਲਈ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਨਰੇਗਾ ਸਕੀਮ ਨੂੰ ਚਲਦਾ ਰੱਖਣ ਲਈ ਤੁਰੰਤ ਬਦਲਵਾਂ ਪ੍ਰਬੰਧ ਕਰਨ ਦੀ ਜਰੂਰਤ ਦੇ ਮੱਦੇਨਜ਼ਰ ਸਰਕਾਰ ਦੇ ਹੁਕਮਾਂ ਮੁਤਾਬਕ ਜ਼ਿਲ੍ਹੇ -ਚ ਵੱਖ-ਵੱਖ ਥਾਵਾਂ -ਤੇ ਕੰਮ ਕਰਦੇ 72 ਗ੍ਰਾਮ ਰੋਜ਼ਗਾਰ ਸਹਾਇਕਾਂ ਨਾਲ ਕੀਤੇ ਗਏ ਕੰਟਰੈਕਟ ਦੀਆਂ ਸ਼ਰਤਾਂ ਮੁਤਾਬਕ ਇਨ੍ਹਾਂ ਦਾ ਕੰਟਰੈਕਟ ਰੱਦ ਕਰ ਦਿੱਤਾ ਗਿਆ ਹੈ

Daily Dharaledar Online News Views and Reviews


Recommended Posts