ਬੁਲਗਾਰੀਆ ਅਤੇ ਪੰਜਾਬ ਲੋਕ ਗੀਤਾਂ ਦੇ ਸੁਮੇਲ ਨੇ ਬੰਨਿ੍ਹਆ ਰੰਗ

ਅਜਿਹੇ ਪ੍ਰੋਗਰਾਮ ਏਕਤਾ ਅਤੇ ਸ਼ਾਂਤੀ ਦੇ ਤਿਉਹਾਰ - ਛੀਨਾ

ਅੰਮ੍ਰਿਤ " />

ਬੁਲਗਾਰੀਆ ਅਤੇ ਪੰਜਾਬ ">
ਪੰਜਾਬੀ ਯੂਨੀਵਰਸਿਟੀ ਅਤੇ Nisd ਵਿਚਕਾਰ ਸਮਾਜਿਕ ਭਲਾਈ ਤੇ ਯੁਵਾ ਵਿਕਾਸ ਲਈ ਸਹਿਯੋਗ ਸਮਝੌਤਾ    ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ    23 ਸਾਲਾਂ ਬਾਅਦ ਮਾਂ ਦੀ ਗੋਦ ਹੋਈ ਹਰੀ! ਪਟਿਆਲਾ ਤੋਂ ਤਾਮਿਲਨਾਡੂ ਤੱਕ ਇਨਸਾਨੀਅਤ ਨੇ ਲਿਖੀ ਭਾਵੁਕ ਮਿਲਾਪ ਦੀ ਦਾਸਤਾਨ    ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਸਰਕਾਰ ਵੱਲੋਂ ਘਨੌਰ ਹਲਕੇ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਿਫ਼ਟ ਸਿਸਟਮ ਰਾਹੀਂ ਮਿਲਿਆ ਨਹਿਰੀ ਪਾਣੀ    ਸਨੌਰ ਹਲਕੇ ਦੇ 79 ਪਿੰਡਾਂ ਦੀ 96,598 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ    ਪੰਜਾਬ ਭਰ ਵਿੱਚ 30 ਜੁਲਾਈ ਨੂੰ ਸਫ਼ਾਈ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ, ਯੂਨੀਅਨ ਨੇ ਸੂਬਾ ਪੱਧਰੀ ਬੰਦ ਦਾ ਕੀਤਾ ਐਲਾਨ    ਅਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 75 ਤੱਕ ਪਹੁੰਚੀ, ਲੱਖਾਂ ਲੋਕ ਪ੍ਰਭਾਵਿਤ    ਚੰਡੀਗੜ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ, ਕਈ ਇਲਾਕਿਆਂ ਵਿੱਚ ਸੁਰੱਖਿਆ ਵਧਾਈ ਗਈ    ਸੰਸਦ ਵਿੱਚ ਪ੍ਰੀਖਿਆ ਸੁਧਾਰ ਬਿੱਲ 'ਤੇ ਚਰਚਾ, ਵਿਦਿਆਰਥੀ ਪ੍ਰਦਰਸ਼ਨਾਂ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ   
ਖਾਲਸਾ ਕਾਲਜ ਵੈਟਰਨਰੀ ਵਿਖੇ ਬਲਗੇਰੀਅਨ ਕਲਾਕਾਰਾਂ ਨੇ ‘11ਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਫ਼ੋਕ ਫੈਸਟੀਵਲ- ਦੌਰਾਨ ਬਿਖੇਰੇ ਜਲਵੇ
November 28, 2023
Daily-Dharaledar-Online-News-Vie

Daily Dharaledar / Punjab

ਬੁਲਗਾਰੀਆ ਅਤੇ ਪੰਜਾਬ ਲੋਕ ਗੀਤਾਂ ਦੇ ਸੁਮੇਲ ਨੇ ਬੰਨਿ੍ਹਆ ਰੰਗ

ਅਜਿਹੇ ਪ੍ਰੋਗਰਾਮ ਏਕਤਾ ਅਤੇ ਸ਼ਾਂਤੀ ਦੇ ਤਿਉਹਾਰ - ਛੀਨਾ

ਅੰਮ੍ਰਿਤਸਰ, 28 ਨਵੰਬਰ - ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ 11ਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਫ਼ੋਕ ਫੈਸਟੀਵਲ- ਦੌਰਾਨ ਬੁਲਗਾਰੀਆ ਤੋਂ ਆਏ ਕਲਾਕਾਰਾਂ ਨੇ ਆਪਣੇ ਸੰਗੀਤ ਅਤੇ ਡਾਂਸ ਨਾਲ ਅੱਜ ਖੂਬ ਰੰਗ ਬੰਨਿ੍ਹਆ। ਉਨ੍ਹਾਂ ਨੇ ਆਪਣੇ ਸੱਭਿਅਚਾਰ ਦੇ ਪ੍ਰਦਰਸ਼ਨ ਉਪਰੰਤ ਵਿਦਿਆਰਥੀਆਂ ਨਾਲ ਸਟੇਜ਼ ਸਾਂਝੀ ਕਰਦਿਆਂ ਪੰਜਾਬੀ ਭੰਗੜੇ ਤੇ ਗਿੱਧੇ -ਤੇ ਵੀ ਠੁਮਕੇ ਲਗਾਏ। ਮੇਲੇ ਦੌਰਾਨ ਬੁਲਗਾਰੀਆ ਅਤੇ ਪੰਜਾਬੀ ਸੰਗੀਤ ਦਾ ਜਾਦੂਈ ਤਾਲਮੇਲ ਵੇਖਣ ਨੂੰ ਮਿਲਿਆ, ਜਦੋਂ ਦੋਹਾਂ ਦੇਸ਼ਾਂ ਭਾਰਤ ਅਤੇ ਬੁਲਗਾਰੀਆ ਦੇ ਲੋਕ ਨਾਚਾਂ ਨੂੰ ਸਰੋਤਿਆਂ ਵੱਲੋਂ ਖੂਬ ਸਲਾਹਿਆ ਗਿਆ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ (ਪੀ. ਸੀ. ਪੀ. ਸੀ.) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਫ਼ੈਸਟੀਵਲ -ਚ ਬੁਲਗਾਰੀਆ ਦੇ ‘ਫ਼ੋਕਪਾਲਿਤਾ ਬੁਲਗਾਰੀਆ- ਟੀਮ ਜੋ ਕਿ ਐਲੇਕਸ ਅਲੈਗਜ਼ੈਂਡਰੋਵ ਦੀ ਅਗਵਾਈ -ਚ ਇੱਥੇ ਪੁੱਜੀ, ਦੀ 12 ਮੈਂਬਰੀ ਟੀਮ ਨੇ ਯੂਰਪੀਅਨ ਦੇਸ਼ ਦੇ ਲੋਕ ਗਾਇਕੀ ਅਤੇ ਨ੍ਰਿਤ ਦੀ ਦਿਲਚਸਪ ਪੇਸ਼ਕਾਰੀਆਂ ਦਾ ਮੁਜ਼ਾਹਰਾ ਕੀਤਾ। ਆਪਣੇ ਰਵਾਇਤੀ ਰੰਗ-ਬਿਰੰਗੇ ਪਹਿਰਾਵੇ -ਚ ਸਜੇ ਕਲਾਕਾਰ ਪੂਰੇ ਜੋਸ਼ ਨਾਲ ਸਟੇਜ -ਤੇ ਪੁੱਜੇ ਅਤੇ ਆਪਣੇ ਦੇਸ਼ ਦੇ ਸੱਭਿਆਚਾਰਕ ਨਾਚ ਅਤੇ ਗਾਇਨ ਦੀ ਪ੍ਰਸਤੁਤੀ ਨਾਲ ਦਰਸ਼ਕਾਂ ਦੇ ਦਿਲ ਜਿੱਤੇ। ਬਾਅਦ -ਚ ਉਹ ਵਿਦਿਆਰਥੀਆਂ ਨਾਲ ਰਲ ਗਏ ਅਤੇ ਇਕੱਠੇ ਪੰਜਾਬੀ ਲੋਕ ਗੀਤ ਪੇਸ਼ ਕੀਤੇ। ਮੇਲੇ ਦੌਰਾਨ ਕਾਲਜ ਵਿਦਿਆਰਥੀਆਂ ਨੇ ਭੰਗੜਾ ਅਤੇ ਗਿੱਧਾ ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮਹਿਮਾਨ ਕਲਾਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਦੋਸਤੀ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਫੈਸਟੀਵਲ ਦਾ ਮੁੱਖ ਉਦੇਸ਼ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਵਿਭਿੰਨਤਾਵਾਂ ਦੇ ਏਕੀਕਰਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਹਰੀਸ਼ਾ ਵਰਮਾ ਨੇ ਕਿਹਾ ਕਿ ਅਜਿਹੇ ਅੰਤਰ-ਸੱਭਿਆਚਾਰਕ ਮੇਲੇ ਵਿਦਿਆਰਥੀਆਂ ਨੂੰ ਪ੍ਰਤਿਭਾ ਨੂੰ ਸਾਂਝਾ ਕਰਨ ਅਤੇ ਇਕ ਦੂਜੇ ਦੀ ਲੋਕਧਾਰਾ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਹਿਮਾਨਾਂ ਅਤੇ ਕਲਾਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਮੇਲੇ ਦੀ ਮੇਜ਼ਬਾਨੀ ਕਰਕੇ ਮਾਣ ਮਹਿਸੂਸ ਕਰਦੇ ਹਨ। ਪੀ. ਸੀ. ਪੀ. ਸੀ. ਦੇ ਮੁਖੀ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਮੇਲੇ ਦਾ ਉਦੇਸ਼ ਕਲਾਕਾਰਾਂ ਦੇ ਅਦਾਨ-ਪ੍ਰਦਾਨ ਰਾਹੀਂ ਬਹੁ-ਸੱਭਿਆਚਾਰਕਤਾ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੇਲੇ ਦਾ ਮਾਟੋ ‘ਬਿਓਂਡ ਦਾ ਹੌਰਾਈਜ਼ਨਜ਼, ਐਕਰੋਸ ਦਾ ਬਾਰਡਰਜ਼- ਹੈ ਅਤੇ ਖਾਲਸਾ ਕਾਲਜ ਦੀ 131 ਸਾਲ ਪੁਰਾਣੀ ਵਿਰਾਸਤ ਨੂੰ ਸਮਰਪਿਤ ਹੈ। ਪ੍ਰੋਗਰਾਮ ਦੌਰਾਨ ਖਾਲਸਾ ਕਾਲਜ ਦੇ ਸਾਬਕਾ ਵਿਦਿਆਰਥੀਆਂ ਖਾਸ ਕਰਕੇ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਦੀ ਉਘੀ ਸਖ਼ਸ਼ੀਅਤ ਕਾਰਜ ਗਿੱਲ, ਡਾ. ਕਰਮਜੀਤ ਸਿੰਘ ਗਿੱਲ, ਜੋਗਾ ਸਿੰਘ, ਰਵਿੰਦਰ ਸਿੰਘ ਰੌਬਿਨ, ਸੁਖਜਿੰਦਰ ਸਿੰਘ ਹੀਰ, ਬਾਬਾ ਨਿਰਮਲ ਸਿੰਘ ਆਦਿ ਨੂੰ ‘ਖ਼ਾਲਸਾ ਹੈਰੀਟੇਜ ਐਵਾਰਡ- ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਤਿੰਨ ਹੋਰ ਇਨਾਮਾਂ ਦਾ ਗਠਿਨ ਕਰਦਿਆਂ ਭਾਈ ਵੀਰ ਸਿੰਘ ਐਵਾਰਡ ਡਾ. ਇੰਦਰਜੀਤ ਸਿੰਘ ਗੋੋਗੋਆਣੀ, ਚੰਨ ਗਿੱਲ ਯਾਦਗਾਰੀ ਐਵਾਰਡ ਗੁਰਪ੍ਰੀਤ ਸਿੰਘ ਗਿੱਲ ਅਤੇ ਬਲਬੀਰ ਸਿੰਘ ਸੀਨੀਅਰ ਹਾਕੀ ਐਵਾਰਡ ਕੋਚ ਬਲਜਿੰਦਰ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਐਲਕਸ ਨੇ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਉਹ 15 ਸਾਲ ਪਹਿਲਾਂ ਅੰਮ੍ਰਿਤਸਰ ਆਏ ਸਨ ਅਤੇ ਉਹ ਹਮੇਸ਼ਾਂ ਹੀ ਚਾਹੁੰਦੇ ਸਨ ਕਿ ਉਹ ਇੱਥੋਂ ਦੇ ਅਮੀਰ ਅਤੇ ਅਨਮੋਲ ਵਿਰਸੇ ਦੇ ਹਰੇਕ ਪਹਿਲੂ ਤੋਂ ਚੰਗੀ ਤਰ੍ਹਾਂ ਨਾਲ ਵਾਕਿਫ ਹੋਣ। ਉਨ੍ਹਾਂ ਕਿਹਾ ਕਿ ਉਹ ਪੰਜਾਬੀ ਸੰਗੀਤ ਅਤੇ ਨਾਚ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ ਇਸ ਮੌਕੇ ਸ- ਭੁਪਿੰਦਰ ਸਿੰਘ ਹਾਲੈਂਡ, ਸ- ਦਲਜੀਤ ਸਿੰਘ ਸੰਧੂ, ਸ- ਗੁਰਿੰਦਰ ਸਿੰਘ ਮਹਿਰੋਕ, ਸ- ਹਰਪ੍ਰੀਤ ਸਿੰਘ ਭੱਟੀ, ਖਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ ਹਾਜ਼ਰ ਸਨ।

Daily Dharaledar Online News Views and Reviews


Recommended Posts