June 25, 2020
Daily Dharaledar / Punjab
ਚੀਨ ਨੇ ਪੂਰਬੀ ਲੱਦਾਖ ਵਿੱਚ ਦੌਲਤ ਬੇਗ ਓਲਦੀ ਹਵਾਈ ਪੱਟੀ ਤੋਂ ਵੱਡੀ ਗਿਣਤੀ ਵਿੱਚ ਫੌਜਾਂ ਤੈਨਾਤ ਕੀਤੀਆਂ ਹਨ ਜੋ ਡੇਪਾਸੰਗ ਤੋਂ 30 ਕਿਲੋਮੀਟਰ ਤੇ 21 ਕਿਲੋਮੀਟਰ ਦੂਰ ਹੈ। ਮਿਲਟਰੀ ਗੱਡੀਆਂ ਤੇ ਤੋਪਾਂ ਨੇ ਵੀ ਇੱਥੇ ਕੈਂਪਾਂ ਵਿਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਚੀਨ ਇਸ ਖੇਤਰ ‘ਚ ਪੈਟਰੋਲ ਪੁਆਇੰਟ 10 ਤੋਂ 13 ਦੇ ਵਿਚਕਾਰ ਭਾਰਤੀ ਫੌਜ ਲਈ ਮੁਸ਼ਕਲ ਪੈਦਾ ਕਰਨੀ ਚਾਹੁੰਦਾ ਹੈ। ਚੀਨ ਕਾਰਾਕੋਰਮ ਪਾਸ ਦੇ ਨੇੜੇ ਦੇ ਖੇਤਰਾਂ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਤਾਂ ਜੋ ਉਸ ਨੂੰ ਪਾਕਿਸਤਾਨ ਜਾਣ ਵਾਲੇ ਹਾਈਵੇਅ ਦਾ ਰਸਤਾ ਮਿਲ ਸਕੇ। ਭਾਰਤ ਨੇ ਇਸ ਪ੍ਰਾਜੈਕਟ ਦੇ ਨਿਰਮਾਣ ਨੂੰ ਰੋਕ ਦਿੱਤਾ ਸੀ। ਇਸ ਤੋਂ ਪਹਿਲਾਂ ਗੈਲਵਨ ਵੈਲੀ, ਪੈਂਗੋਗ ਸੋ ਤੇ ਹੌਟ ਸਪ੍ਰਿੰਗਜ਼ ਖੇਤਰਾਂ ਵਿੱਚ ਚੀਨ ਤੇ ਭਾਰਤ ਦਰਮਿਆਨ ਤਣਾਅ ਜਾਰੀ ਰਿਹਾ।
Daily Dharaledar Online News Views and Reviews