June 18, 2025
Rajni / Patiala
Reporter..Rajni
ਪਿੰਡ ਬਠੋਈ ਵਿੱਚ ਜਬਰ ਵਿਰੋਧੀ ਵਿਸ਼ਾਲ ਰੈਲੀ
ਅੱਜ ਮਿਤੀ 17/6/2025 ਨੂੰ ਸ੍ਰੀ ਗੁਰੂ ਰਵੀਦਾਸ ਮੰਦਿਰ ਜ਼ਿਲ੍ਹਾ ਪਟਿਆਲਾ ਵਿਖੇ ਇੱਕ ਵਿਸ਼ੇਸ਼ ਮੀਟਿੰਗ ਸਮਾਜ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਕੀਤੀ ਗਈ ਮੌਕੇ ਸੰਤ ਬਾਬਾ ਨਛੱਤਰ ਨਾਥ ਸ਼ੇਰ ਗਿੱਲ ਜੀ ਸਰਪ੍ਰਸਤ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਰਜਿ ਭਾਰਤ ਵਾਲਮੀਕਿ ਤੀਰਥ ਅੰਮ੍ਰਿਤਸਰ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਬਠੋਈ ਕਲਾ ਵਿੱਚ ਐਸ.ਸੀ. ਭਾਈਚਾਰੇ ਦੇ ਲੋਕ BDO ਪੰਚਾਇਤ ਅਫਸਰ, ਪਟਿਆਲਾ ਦੇ ਦਫ਼ਤਰ ਵਿਖੇ ਬੋਲੀ ਦੇਣ ਗਏ ਸਨ, ਜੋ ਅਖਬਾਰ ਵਿੱਚ ਛਪੇ ਇਸ਼ਤਿਹਾਰ ਦੇ ਅਧਾਰ 'ਤੇ 1/3 ਐਸ.ਸੀ. ਕੋਟੇ ਅਧੀਨ ਸੀ। ਬੋਲੀ ਦੇਣ ਵੇਲੇ ਕੁਝ ਜਰਨਲ ਵਰਗ ਦੇ ਲੋਕਾਂ ਨੇ ਉਗਰਾਹਾ ਜਥੇਬੰਦੀ ਨਾਲ ਮਿਲ ਕੇ ਉਨ੍ਹਾਂ ਉਤੇ ਹਮਲਾ ਕੀਤਾ, ਕੁੱਟਮਾਰ ਕੀਤੀ, ਪੱਗਾਂ ਉਤਾਰੀਆਂ ਅਤੇ ਜਾਤੀ ਸੂਚਕ ਸ਼ਬਦ ਬੋਲੇ ਪਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਅਤੇ ਨਾ ਹੀ ਸਾਡੇ ਸਮਾਜ ਨੂੰ ਅਪਣੇ ਹਿੱਸੇ ਦੀ ਜ਼ਮੀਨ ਜ਼ੋ ਬੋਲੀ ਦੌਰਾਨ ਮਿਲੀ ਸੀ ਉਸ ਵਿੱਚ ਵੜਨ ਦਿੱਤਾ ਜਾ ਰਿਹਾ ਹੈ ਜਰਨਲ ਪਰਿਵਾਰਾਂ ਵੱਲੋਂ ਧੱਕੇ ਨਾਲ ਉਸ ਜਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਪਿੰਡ ਦੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਅੱਜ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਫੈਸਲਾ ਲੈਂਦੇ ਹੋਏ ਕਿਹਾ ਕਿ ਜੇਕਰ ਜਿਲਾ ਪ੍ਰਸ਼ਾਸਨ ਸਾਡੇ ਹਿੱਸੇ ਦੀ ਜਮੀਨ ਨੂੰ ਸਾਨੂੰ ਨਾ ਦਵਾਇਆ ਤਾਂ ਅਸੀਂ 24 ਜੂਨ ਨੂੰ ਸਮੂਹ ਐਸ.ਸੀ. ਸਮਾਜ, ਧਾਰਮਿਕ ਜਥੇਬੰਦੀਆਂ, ਅੰਬੇਦਕਰਵਾਦੀ ਤਹਿਰੀਕਾਂ ਅਤੇ ਸਮਾਜਿਕ ਜਥੇਬੰਦੀਆਂ
➡ ਪਹਿਲਾਂ ਪਿੰਡ ਬਠੋਈ ਵਿੱਚ ਜਬਰ ਵਿਰੋਧੀ ਵਿਸ਼ਾਲ ਰੈਲੀ ਕੀਤਾ ਜਾਵੇਗਾ
➡ ਫਿਰ ਅਪਣੇ ਹਿੱਸੇ ਦੀ ਜ਼ਮੀਨ 'ਤੇ ਕਬਜ਼ਾ ਲਿਆ ਜਾਵੇਗਾ
Powered by Froala Editor