ਪੰਜਾਬ ਵਿੱਚ Bjp ਦੀ ਸਰਕਾਰ ਬਣੀ ਤਾਂ 6 ਮਹੀਨਿਆਂ ’ਚ ਨਸ਼ਾ ਸਪਲਾਈ ਚੇਨ ਤੋੜਨ ਦਾ ਸ਼ਿਵਰਾਜ ਚੌਹਾਨ ਦਾ ਦਾਅਵਾ    ਸੰਗਰੂਰ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ    ਐੱਚ.ਐੱਸ. ਭੁੱਲਰ ਭ੍ਰਿਸ਼ਟਾਚਾਰ ਮਾਮਲਾ: ਆਕਾਸ਼ ਬੱਟਾ ਨੂੰ ਸਰਕਾਰੀ ਗਵਾਹ ਵਜੋਂ ਤਲਬ ਕਰਨ ਦੀ ਮਨਜ਼ੂਰੀ    ਪੰਜਾਬ ’ਚ ਜਬਰ ਜਨਾਹ ਕੇਸ ਮਗਰੋਂ ਕੈਨੇਡਾ ’ਚ ਅਮਰਜੀਤ ਚਾਵਲਾ! ਸਰੀ ’ਚ ਕਥਿਤ ਤੌਰ ’ਤੇ ਨਜ਼ਰ ਆਉਣ ਦੀ ਚਰਚਾ    ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ: ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਪੰਥ ’ਚੋਂ ਖ਼ਾਰਜ    ਅਬੂ ਧਾਬੀ ’ਚ ਮੁੜ ਧਮਾਲ ਪਾਉਣਗੇ ਸਲਮਾਨ ਖ਼ਾਨ, ਕਰਨ ਜੌਹਰ ਤੇ ਵਰੁਣ ਧਵਨ ਕਰਨਗੇ ਹੋਸਟਿੰਗ    Cnn-news18 ਦੀ ਸੀਨੀਅਰ ਪੱਤਰਕਾਰ ਪਾਇਲ ਮਹਿਤਾ ਦਾ 46 ਸਾਲ ਦੀ ਉਮਰ ’ਚ ਦੇਹਾਂਤ, Pm ਮੋਦੀ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ    ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੇ ਨਤੀਜੇ ਐਲਾਨ, Abvp ਨੇ 4 ’ਚੋਂ 3 ਅਹੁਦੇ ਜਿੱਤੇ    ਅੰਮ੍ਰਿਤਸਰ Asi ਹਰਜੀਤ ਸਿੰਘ ਕਤਲਕਾਂਡ: 24 ਘੰਟਿਆਂ ਬਾਅਦ ਵੀ ਪੁਲੀਸ ਖਾਲੀ ਹੱਥ, Cctv ਫੁਟੇਜ ਖੰਗਾਲਣ ’ਚ ਜੁਟੀਆਂ ਟੀਮਾਂ    ਥਾਈਲੈਂਡ ’ਚ ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਦਸਤਾਰ ਉਤਾਰਨ ਦਾ ਵੀ ਦਾਅਵਾ   
ਤਹਿਸੀਲ ਪਟਿਆਲਾ ਦੇ ਮੁਖੀ ਵੱਲੋਂ ਕੋਵਿਡ-19 ਤੋਂ ਬਚਣ ਲਈ ਇਹਤਿਆਤ ਵਰਤਣ ਦੀ ਜਾਗਰੂਕਤਾ ਲਈ ਮੀਟਿੰਗ
July 2, 2020
Daily-Dharaledar-Online-News-Vie

Daily Dharaledar / Punjab

ਪਟਿਆਲਾ, 2 ਜੁਲਾਈ- ਪਟਿਆਲਾ ਤਹਿਸੀਲ ਦੇ ਜੀ ਓ ਜੀ ਤਹਿਸੀਲ ਮੁਖੀ ਕਰਨਲ (ਰਿਟਾ.) ਬਲਦੇਵ ਸਿੰਘ ਨੇ ਜ਼ਿਲ੍ਹਾ ਸੈਨਿਕ ਬੋਰਡ ਪਟਿਆਲਾ ਵਿਖੇ ਜੀ ਓ ਜੀ ਨਾਲ ਮੀਟਿੰਗ ਕੀਤੀ। ਇਸ ਦੌਰਾਨ ਜੀ ਓ ਜੀ ਨੇ ਭਾਰਤ ਅਤੇ ਚੀਨ ਸਰਹੱਦ -ਤੇ ਹਾਲ ਵਿਚ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਮੋਨ ਧਾਰਨ ਕਰਕੇ ਭਾਵਪੂਰਨ ਸ਼ਰਧਾਂਜਲੀ ਦਿੱਤੀ। ਕਰਨਲ ਬਲਦੇਵ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਸ਼ੁਰੂ ਕੀਤੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਜੀ ਓ ਜੀ ਅੱਗੇ ਆਏ ਹਨ ਅਤੇ ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਦੇ ਹੋਏ ਆਪਸੀ ਦੂਰੀ, ਮਾਸਕ ਪਾਉਣ, ਹੱਥ ਧੋਣ ਦਾ ਮਹੱਤਵ ਦੱਸ ਰਹੇ ਹਨ। ਕਰਨਲ ਬਲਦੇਵ ਸਿੰਘ ਨੇ ਕਿਹਾ ਕਿ ਜੀ ਓ ਜੀ ਨੂੰ ਕਿਹਾ ਗਿਆ ਕਿ -ਅਸੀਂ ਕਰੋਨਾ -ਤੇ ਕਾਬੂ ਪਾਉਣ ਲਈ ਸਰਕਾਰ ਦਾ ਸਾਥ ਦੇਣਾ ਹੈ ਅਤੇ ਸਰਕਾਰ ਦੀਆਂ ਸਕੀਮਾਂ ਨੂੰ ਲੋੜਵੰਦਾਂ ਤੱਕ ਲੈਕੇ ਜਾਣਾ ਹੈ-। ਇਸ ਮੌਕੇ ਪਟਿਆਲਾ ਬਲਾਕ ਦੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਵੀ ਉਚੇਚੇ ਤੌਰ -ਤੇ ਪਹੁੰਚੀ ਜਿਸ ਵਿਚ ਐਸ ਡੀ ਓ ਮੈਡਮ ਯਸ਼ਿਕਾ, ਐਸੀਸਟੈਂਟ ਇੰਜੀਨੀਅਰ ਜਗਜੀਤ ਸਿੰਘ ਅਤੇ ਵਾਟਰ ਸਪਲਾਈ ਕੋਰਡੀਨੇਟਰ ਮੈਡਮ ਸਪਨਾ ਵੀ ਪਹੁੰਚੇ। ਵਾਟਰ ਸਪਲਾਈ ਟੀਮ ਨੇ ਵਾਟਰ ਸਪਲਾਈ ਦੀ ਵਾਲੰਟੀਅਰ ਡਿਸਕਲੋਜਰ ਸਕੀਮ ਬਾਰੇ ਜਾਣਕਾਰੀ ਦਿੱਤੀ ਜਿਸ ਵਿਚ ਜੋ ਪਾਣੀ ਦੇ ਕੁਨੈਕਸ਼ਨ ਰੈਗੂਲਰ ਨਹੀਂ ਹਨ ਉਹਨਾਂ ਨੂੰ 15 ਜੂਨ ਤੋਂ 15 ਜੁਲਾਈ ਤੱਕ ਰੈਗੂਲਰ ਕਰਵਾ ਸਕਦੇ ਹਨ। ਉਨ੍ਹਾਂ ਤੇ ਕੋਈ ਜੁਰਮਾਨਾ ਨਹੀਂ ਪਵੇਗਾ, ਜਿਸਨੇ ਨਵਾਂ ਕੂਨੇਕਸਨ ਲੈਣਾ ਹੈ ਉਹ ਨਵਾਂ ਕੁਨੈਕਸਨ ਲੈ ਸਕਦਾ ਹੈ, ਉਨ੍ਹਾਂ ਇਸ ਕੰਮ ਵਿੱਚ ਜੀ ਓ ਜੀ ਦੀ ਮਦਦ ਮੰਗੀ। ਇਸ ਮੀਟਿੰਗ ਵਿੱਚ ਸੁਪਰਵਾਈਜਰ ਹਾਕਮ ਸਿੰਘ, ਸੁਪਰਵਾਈਜਰ ਭਜਨ ਪਰਕਾਸ਼, ਕੈਪਟਨ ਹਰਭਜਨ ਸਿੰਘ, ਕੈਪਟਨ ਇੰਦਰਜੀਤ ਸਿੰਘ, ਕੈਪਟਨ ਮਲਕੀਤ ਸਿੰਘ, ਕੈਪਟਨ ਗੁਰਚਰਨ ਸਿੰਘ, ਕੈਪਟਨ ਰੱਤੀ ਰਾਮ, ਸੂਬੇਦਾਰ ਬਨਾਰਸੀ ਦਾਸ, ਸੂਬੇਦਾਰ ਪੂਰਨ ਸਿੰਘ, ਸੁਬੇਦਾਰ ਤਾਜ ਮੁਹੰਮਦ, ਸੂਬੇਦਾਰ ਭੂਪਿੰਦਰ ਸਿੰਘ, ਹਵਲਦਾਰ ਬਲਦੇਵ ਸਿੰਘ, ਜੇ ਡਬਲਿਊ ਸਰਵਣ ਸਿੰਘ, ਸੂਬੇਦਾਰ (ਸਾਰੇ ਸੇਵਾ ਮੁਕਤ) ਗੁਰਤੇਜ ਸਿੰਘ ਅਤੇ ਹੋਰ ਜੀ ਓ ਜੀ ਹਾਜਰ ਸਨ।

Daily Dharaledar Online News Views and Reviews


Recommended Posts